Viral: ਸੋਸ਼ਲ ਮੀਡੀਆ ਤੇ ਛਾਈ 37 ਸਾਲਾਂ 'ਜੇਸਾ ਦਿ ਬੀਅਰਡ ਲੇਡੀ'

ਖਬਰਾਂ ਮੁਤਾਬਿਕ ਜੈਸਿਕਾ ਇਸ ਸਮੇਂ ਪੰਜ ਲੋਕਾਂ ਦੇ ਨਾਲ ਪੋਲੀਮਰੀ ਰਿਲੇਸ਼ਨਸ਼ਿਪ ਵਿੱਚ ਹੈ। ਹਾਲਾਂਕਿ, ਜੈਸਿਕਾ ਕਾਨੂੰਨੀ ਤੌਰ 'ਤੇ ਉਨ੍ਹਾਂ ਵਿੱਚੋਂ ਸਿਰਫ ਇੱਕ ਨਾਲ ਵਿਆਹੀ ਹੋਈ ਹੈ। ਜਿਨ੍ਹਾਂ ਲੋਕਾਂ ਨਾਲ ਉਹ ਰਿਲੇਸ਼ਨਸ਼ਿਪ 'ਚ ਹੈ, ਉਨ੍ਹਾਂ 'ਚ ਇਕ 71 ਸਾਲਾ ਰਿਟਾਇਰਡ ਅਮਰੀਕੀ ਫੌਜੀ ਵੀ ਸ਼ਾਮਲ ਹੈ...

ਹਾਲ੍ਹੀ 'ਚ ਇੱਕ 37 ਸਾਲਾਂ ਔਰਤ ਆਪਣੀ ਦਾੜ੍ਹੀ ਅਤੇ ਮੁੱਛਾਂ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਨਿੱਜੀ ਜ਼ਿੰਦਗੀ ਦੇ ਕਈ ਖੁਲਾਸੇ ਕੀਤੇ। ਇਸ ਸਮੇਂ ਉਹ ਆਪਣੇ ਪੰਜ ਪ੍ਰੇਮੀਆਂ ਨਾਲ ਸ਼ਾਨਦਾਰ ਜ਼ਿੰਦਗੀ ਬਤੀਤ ਕਰ ਰਹੀ ਹੈ। ਇਸ ਔਰਤ ਨੂੰ 'ਜੇਸਾ ਦਿ ਬੀਅਰਡ ਲੇਡੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ ਦਾ ਅਸਲ ਨਾਮ ਜੈਸਿਕਾ ਡੀ ਜ਼ੇਰਵਿੰਸਕੀ ਹੈ। ਜੈਸਿਕਾ ਦਾ ਦਾਅਵਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਲੰਬੀ ਦਾੜ੍ਹੀ ਵਾਲੀ ਔਰਤ ਹੈ। ਉਸ ਦੀ ਦਾੜ੍ਹੀ 15 ਇੰਚ ਲੰਬੀ ਹੈ। ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਉਣ ਤੋਂ ਕੁਝ ਹੀ ਕਦਮ ਦੂਰ ਹੈ। ਵਿਵਿਅਨ ਵ੍ਹੀਲਰ ਦੀ ਦਾੜ੍ਹੀ ਉਸ ਤੋਂ ਸਿਰਫ਼ ਸਾਢੇ ਚਾਰ ਇੰਚ ਲੰਬੀ ਹੈ।

ਖਬਰਾਂ ਮੁਤਾਬਿਕ ਜੈਸਿਕਾ ਇਸ ਸਮੇਂ ਪੰਜ ਲੋਕਾਂ ਦੇ ਨਾਲ ਪੋਲੀਮਰੀ ਰਿਲੇਸ਼ਨਸ਼ਿਪ ਵਿੱਚ ਹੈ। ਹਾਲਾਂਕਿ, ਜੈਸਿਕਾ ਕਾਨੂੰਨੀ ਤੌਰ 'ਤੇ ਉਨ੍ਹਾਂ ਵਿੱਚੋਂ ਸਿਰਫ ਇੱਕ ਨਾਲ ਵਿਆਹੀ ਹੋਈ ਹੈ। ਜਿਨ੍ਹਾਂ ਲੋਕਾਂ ਨਾਲ ਉਹ ਰਿਲੇਸ਼ਨਸ਼ਿਪ 'ਚ ਹੈ, ਉਨ੍ਹਾਂ 'ਚ ਇਕ 71 ਸਾਲਾ ਰਿਟਾਇਰਡ ਅਮਰੀਕੀ ਫੌਜੀ ਵੀ ਸ਼ਾਮਲ ਹੈ।

ਇਸ ਦੇ ਨਾਲ ਹੀ ਦਸ ਦਈਏ ਕਿ ਜੈਸਿਕਾ ਦੀ ਜ਼ਿੰਦਗੀ ਬਹੁਤੀ ਆਸਾਨ ਨਹੀਂ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜਵਾਨੀ ਵਿਚ ਬਹੁਤ ਸੰਘਰਸ਼ ਕੀਤਾ। ਲੋਕਾਂ ਨੇ ਉਸ ਦਾ ਬਾਈਕਾਟ ਕੀਤਾ, ਟ੍ਰੋਲ ਕੀਤਾ। ਉਸਨੂੰ ਘਰੇਲੂ ਹਿੰਸਾ ਦਾ ਵੀ ਸ਼ਿਕਾਰ ਹੋਣਾ ਪਿਆ। ਮਜਬੂਰੀ ਨਾਲ ਵਿਆਹ ਕਰਵਾਉਣਾ ਪਿਆ। ਹੁਣ ਉਸ ਦੀ ਜ਼ਿੰਦਗੀ ਵਿਚ ਥੋੜ੍ਹਾ ਜਿਹਾ ਸੁਧਾਰ ਹੋਇਆ ਹੈ। ਲੋਕ ਜੈਸਿਕਾ ਨੂੰ 'ਦਾੜ੍ਹੀ ਵਾਲੀ ਔਰਤ' ਕਹਿ ਕੇ ਛੇੜਦੇ ਸਨ। ਸ਼ੁਰੂ 'ਚ ਉਸ ਨੂੰ ਬਹੁਤ ਬੁਰਾ ਲੱਗਾ ਪਰ ਬਾਅਦ 'ਚ ਜੈਸਿਕਾ ਨੇ ਇਸ ਨੂੰ ਆਪਣੀ ਤਾਕਤ ਬਣਾ ਲਿਆ ਅਤੇ ਆਪਣੇ ਆਪ ਨੂੰ 'ਦੁਨੀਆਂ ਤੋਂ ਵੱਖ ਔਰਤ' ਸਮਝਣ ਲੱਗ ਪਈ।

ਤੁਹਾਨੂੰ ਦੱਸ ਦਈਏ, ਜੈਸਿਕਾ ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ ਅਤੇ ਫਾਈਬਰੋਮਾਈਆਲਜੀਆ (ਇੱਕ ਆਟੋਇਮਿਊਨ ਬਿਮਾਰੀ) ਤੋਂ ਪੀੜਤ ਹੈ। ਇਸ ਸਿੰਡਰੋਮ ਦੇ ਕਾਰਨ ਔਰਤਾਂ ਦੇ ਸਰੀਰ ਵਿੱਚ ਹਾਰਮੋਨਲ ਅਸੰਤੁਲਨ ਦੀ ਸਥਿਤੀ ਪੈਦਾ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਫਾਈਬਰੋਮਾਈਆਲਜੀਆ ਦਾ ਸਹੀ ਇਲਾਜ ਨਾ ਕਰਨ ਨਾਲ ਹੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਕੈਂਸਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।

ਜੈਸਿਕਾ ਇਸ ਬਾਰੇ ਕਹਿੰਦੀ ਹੈ ਕੀ ਮੈਨੂੰ ਹਮੇਸ਼ਾ ਸਿਹਤ ਸੰਬੰਧੀ ਸਮੱਸਿਆਵਾਂ ਰਹੀਆਂ ਹਨ। ਸਰਜਰੀ ਵਿੱਚ ਇੱਕ ਲੱਤ ਗਵਾਣੀ ਪਈ। ਹਾਲਾਂਕਿ, ਹੁਣ ਮੈਨੂੰ ਉਮੀਦ ਹੈ ਕਿ ਜਲਦੀ ਹੀ ਮੈਂ 'ਸਭ ਤੋਂ ਲੰਬੀ ਦਾੜ੍ਹੀ' ਵਾਲੀ ਮਹਿਲਾ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਸਕਾਂਗੀ। 

Get the latest update about jessa the beard lady, check out more about social media viral & viral

Like us on Facebook or follow us on Twitter for more updates.