Viral: ਆਨੰਦ ਮਹਿੰਦਰਾ ਨੇ ਨੀਰਜ ਚੋਪੜਾ ਦੀ ਸਖ਼ਤ ਟ੍ਰੇਨਿੰਗ ਦੀ ਵੀਡੀਓ ਕੀਤੀ ਸ਼ੇਅਰ, ਕਿਹਾ- ਕੁੱਝ ਵੀ ਆਸਾਨੀ ਨਾਲ ਨਹੀਂ ਮਿਲਦਾ...

ਜੈਵਲਿਨ ਥ੍ਰੋਅਰ ਨੀਰਜ ਚੋਪੜਾ ਇਸ ਸਮੇਂ ਯੂ.ਕੇ. ਵਿੱਚ 2023 ਸੀਜ਼ਨ ਲਈ ਟ੍ਰੇਨਿੰਗ ਲੈ ਰਿਹਾ ਹੈ। ਆਨੰਦ ਮਹਿੰਦਰਾ ਨੇ 16 ਜਨਵਰੀ ਨੂੰ ਯੂਕੇ ਵਿੱਚ ਉਨ੍ਹਾਂ ਦੇ ਵਰਕਆਊਟ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ...

ਓਲੰਪਿਕ ਗੋਲਡ ਮੈਡਲਿਸਟ ਜੈਵਲਿਨ ਥਰੋਅਰ ਨੀਰਜ ਚੋਪੜਾ ਦੇ ਉਸ ਦੀ ਗੇਮ ਪ੍ਰਤੀ ਸਮਰਪਣ ਬਾਰੇ ਸਭ ਜਾਣਦੇ ਹਨ। ਉਹ ਆਪਣੀ ਗੇਮ ਨੂੰ ਵਧੀਆ ਕਰਨ ਲਈ ਕਿੰਨੀ ਮਿਹਨਤ ਕਰਦਾ ਹੈ ਉਸ ਦੀ ਇਕੱ ਵੀਡੀਓ ਦੇਸ਼ ਦੇ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਨੇ ਆਪਣੇ ਟਵਿਟਰ ਤੇ ਸ਼ੇਅਰ ਕੀਤੀ ਹੈ ਜਿਸ 'ਚ ਨੀਰਜ ਚੋਪੜਾ ਸਖਤ ਟ੍ਰੇਨਿੰਗ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਰਾਹੀਂ ਆਨੰਦ ਮਹਿੰਦਰਾ ਨੇ ਕੈਪਸ਼ਨ ਰਾਹੀਂ ਨੌਜਵਾਨਾਂ ਸਮੇਤ ਸਾਰੇ ਮਿਹਨਤਕਸ਼ ਲੋਕਾਂ ਨੂੰ ਵੱਡਾ ਸੰਦੇਸ਼ ਦਿੱਤਾ ਹੈ।


ਜੈਵਲਿਨ ਥ੍ਰੋਅਰ ਨੀਰਜ ਚੋਪੜਾ ਇਸ ਸਮੇਂ ਯੂ.ਕੇ. ਵਿੱਚ 2023 ਸੀਜ਼ਨ ਲਈ ਟ੍ਰੇਨਿੰਗ ਲੈ ਰਿਹਾ ਹੈ। ਆਨੰਦ ਮਹਿੰਦਰਾ ਨੇ 16 ਜਨਵਰੀ ਨੂੰ ਯੂਕੇ ਵਿੱਚ ਉਨ੍ਹਾਂ ਦੇ ਵਰਕਆਊਟ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ। ਇਸ ਵੀਡੀਓ ਨਾਲ ਮਹਿੰਦਰਾ ਨੇ ਯਾਦ ਦਿਵਾਇਆ ਕਿ ਜਿੱਤ ਆਸਾਨ ਨਹੀਂ ਹੈ। ਆਨੰਦ ਮਹਿੰਦਰਾ ਨੇ ਲਿਖਿਆ- ਨੀਰਜ ਚੋਪੜਾ ਦੀ ਵਰਕਆਊਟ ਰੁਟੀਨ ਨੂੰ ਦੇਖ ਕੇ ਮੈਨੂੰ ਪਿੱਠ ਤੋੜਨ ਵਾਲੀ ਮਿਹਨਤ ਦੀ ਯਾਦ ਆਉਂਦੀ ਹੈ ਜੋ ਕਿਸੇ ਵੀ ਜਿੱਤ ਦੇ ਪਰਦੇ ਪਿੱਛੇ ਹੁੰਦੀ ਹੈ। ਕੁਝ ਵੀ ਆਸਾਨੀ ਨਾਲ ਨਹੀਂ ਮਿਲਦਾ। 
ਜਿਕਰਯੋਗ ਇਹ ਕਿ ਨੀਰਜ ਚੋਪੜਾ ਇਸ ਸਾਲ ਹੋਣ ਵਾਲੇ ਤਿੰਨ ਵੱਡੇ ਮੁਕਾਬਲਿਆਂ ਦੀ ਤਿਆਰੀ ਕਰ ਰਹੇ ਹਨ। ਜਿਸ ਵਿੱਚ ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ 2023 ਅਤੇ ਡਾਇਮੰਡ ਲੀਗ ਦਾ ਫਾਈਨਲ ਸ਼ਾਮਲ ਹੈ।
 ਹਾਲ ਹੀ 'ਚ ਜੈਵਲਿਨ ਥ੍ਰੋਅਰ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਹ ਇਸ ਸਾਲ ਜੈਵਲਿਨ 'ਚ 90 ਮੀਟਰ ਦੇ ਅੰਕ ਨੂੰ ਛੂਹਣ ਦੀ ਤਿਆਰੀ ਕਰ ਰਿਹਾ ਹੈ।

Get the latest update about neeraj chopr training, check out more about neeraj chopra records, neeraj chopra training video, anand mahindra & neeraj chopra

Like us on Facebook or follow us on Twitter for more updates.