Viral: ਆਟੋ ਦੀ ਸਵਾਰੀ ਕਰ ਸੋਸ਼ਲ ਮੀਡੀਆ ਤੇ ਛਾਏ Mercedes-Benz India ਦੇ MD

ਵਾਇਰਲ ਹੋ ਰਹੀ ਤਸਵੀਰ 'ਚ ਮਾਰਟਿਨ ਸ਼ਵੇੰਕ ਇੱਕ ਆਟੋ 'ਚ ਸਫ਼ਰ ਕਰਦੇ ਦਿਖਾਈ ਦੇ ਰਹੇ ਹਨ।ਇਸ ਤਸਵੀਰ 29 ਸਤੰਬਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਿਤਾ

Mercedes-Benz India ਦੇ MD ਅਤੇ CEO ਮਾਰਟਿਨ ਸ਼ਵੇੰਕ ਹਾਲ੍ਹੀ 'ਚ ਆਪਣੀ ਇੱਕ ਤਸਵੀਰ ਕਰਕੇ ਸੋਸ਼ਲ ਮੀਡੀਆ 'ਤੇ ਛਾ ਗਏ ਹਨ। ਜਿਸ 'ਚ ਲੋਕ ਉਨ੍ਹਾਂ ਦੇ ਦੇਸੀ ਅਤੇ ਡਾਊਨ ਟੂ ਅਰਥ ਸੁਭਾਅ ਦੀ ਤਰੀਫ ਕਰ ਰਹੇ ਹਨ। ਦਰਅਸਲ, Mercedes-Benz India ਦੇ MD ਅਤੇ CEO ਹੋਣ ਦੇ ਬਾਵਜੂਦ ਵੀ ਜਦੋਂ ਉਨ੍ਹਾਂ ਇੱਕ ਆਟੋ ਰਿਕਸ਼ਾ ਵਿੱਚ ਸਫ਼ਰ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਲੋਕ ਉਨ੍ਹਾਂ ਦੇ ਇਸ ਡਾਊਨ ਟੂ ਅਰਥ ਸੁਭਾਅ ਦੀ ਤਰੀਫ ਕਰਨੀ ਸ਼ੁਰੂ ਕਰ ਦਿੱਤੀ।

ਵਾਇਰਲ ਹੋ ਰਹੀ ਤਸਵੀਰ 'ਚ ਮਾਰਟਿਨ ਸ਼ਵੇੰਕ ਇੱਕ ਆਟੋ 'ਚ ਸਫ਼ਰ ਕਰਦੇ ਦਿਖਾਈ ਦੇ ਰਹੇ ਹਨ। ਇਸ ਤਸਵੀਰ 29 ਸਤੰਬਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਿਤਾ ਗਿਆ ਤੇ ਕੈਪਸ਼ਨ 'ਚ ਲਿਖਿਆ ਗਿਆ- ਜੇਕਰ ਤੁਹਾਡੀ ਐੱਸ-ਕਲਾਸ (ਮਰਸੀਡੀਜ਼ ਕਾਰ) ਪੁਣੇ ਦੀਆਂ ਬਿਹਤਰ ਸੜਕਾਂ 'ਤੇ ਫਸ ਜਾਂਦੀ ਹੈ ਤਾਂ ਤੁਸੀਂ ਕੀ ਕਰੋਗੇ? ਹੋ ਸਕਦਾ ਹੈ ਕਿ ਕਾਰ ਤੋਂ ਉਤਰੋ ਅਤੇ ਕੁਝ ਕਿਲੋਮੀਟਰ ਪੈਦਲ ਚੱਲਣਾ ਸ਼ੁਰੂ ਕਰੋ ਅਤੇ ਫਿਰ ਰਿਕਸ਼ਾ ਲਓ?


ਜਿਕਰਯੋਗ ਹੈ ਕਿ ਜ਼ਿਆਦਾਤਰ ਮੈਟਰੋ ਸ਼ਹਿਰਾਂ 'ਚ ਟ੍ਰੈਫਿਕ ਜਾਮ ਆਮ ਗੱਲ ਹੈ। ਬੈਂਗਲੁਰੂ ਅਤੇ ਮੁੰਬਈ ਵਰਗੇ ਸ਼ਹਿਰ ਅਤੇ ਆਪਣੇ ਟ੍ਰੈਫਿਕ ਜਾਮ ਲਈ ਬਦਨਾਮ ਹਨ। ਮਾਰਟਿਨ ਸ਼ਵੇੰਕ ਨੇ ਪੁਣੇ ਵਿੱਚ ਇੱਕ ਆਟੋ-ਰਿਕਸ਼ਾ ਵਿੱਚ ਸਫ਼ਰ ਕਰਦੇ ਹੋਏ ਉਸਦੀ ਤਸਵੀਰ ਸਾਂਝੀ ਕੀਤੀ। ਜਿਵੇਂ ਕਿ ਪੋਸਟ ਵਿੱਚ ਦੱਸਿਆ ਗਿਆ ਹੈ, ਮਾਰਟਿਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਆਪਣੀ ਅਲਟਰਾ ਲਗਜ਼ਰੀ ਸੇਡਾਨ ਤੋਂ ਬਾਹਰ ਨਿਕਲਣਾ ਪਿਆ ਅਤੇ ਇੱਕ ਆਮ ਆਦਮੀ ਦੇ ਆਟੋ-ਰਿਕਸ਼ਾ ਵਿੱਚ ਜਾਣਾ ਪਿਆ।

ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਨੇ ਮਾਰਟਿਨ ਦੀ ਪੋਸਟ 'ਤੇ  ਵੱਖ ਵੱਖ ਪ੍ਰਤੀਕਿਰਿਆ ਦਿੱਤੀਆਂ ਹਨ। ਜਿੱਥੇ ਕੁਝ ਲੋਕਾਂ ਨੇ ਕਿਹਾ ਕਿ ਤੁਸੀਂ ਕਮਾਲ ਕਰ ਦਿੱਤਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਜ਼ਮੀਨ ਨਾਲ ਜੁੜੇ ਵਿਅਕਤੀ ਹੋ।