Viral: ਪਾਕਿਸਤਾਨੀ ਫੋਟੋਗ੍ਰਾਫਰ ਨੇ ਸ਼ੇਅਰ ਕੀਤੀ ਲੱਕੜੀਆਂ ਇਕੱਠਾ ਕਰਦੀ ਬੱਚੀ ਦੀ ਵੀਡੀਓ, ਮਾਸੂਮੀਅਤ ਦੇਖ ਫ਼ਿਦਾ ਹੋਏ ਲੋਕ

ਪਾਕਿਸਤਾਨੀ ਫੋਟੋਗ੍ਰਾਫਰ ਇਮਤਿਆਜ਼ ਹੁਸੈਨ ਨੇ ਇੰਸਟਾਗ੍ਰਾਮ 'ਤੇ ਇਸ ਛੋਟੀ ਬੱਚੀ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਛੋਟੀ ਬੱਚੀ ਲਾਲ ਰੰਗ ਦੀ ਫੇਰਨ ਅਤੇ ਕਾਲੇ ਰੰਗ ਦੀ ਪੈਂਟ ਪਾਈ ਨਜ਼ਰ ਆ ਰਹੀ ਹੈ...

ਪਾਕਿਸਤਾਨ ਦੇ ਲੋਕਾਂ ਅਤੇ ਇਥੋਂ ਦੀ ਕੁਦਰਤੀ ਸੁੰਦਰਤਾ ਦਾ ਹਰ ਕੋਈ ਦੀਵਾਨਾ ਹੈ। ਇਸ ਮੌਸਮ 'ਚ ਜਿਥੇ ਪਾਕਿਸਤਾਨ ਦੀਆਂ ਘਟੀਆਂ ਬਰਫ ਨਾਲ ਢੱਕ ਗਈਆਂ ਹਨ। ਓਥੇ ਹੀ ਠੰਡ ਦੇ ਜ਼ੋਰ ਕਾਰਨ ਇਨ੍ਹਾਂ ਘਟੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਗੁਜਾਰੇ ਲਈ ਲੱਕੜੀ ਭੋਜਨ ਵੀ ਇਕੱਠਾ ਕਰਨਾ ਪੈਂਦਾ ਹੈ। ਹਾਲ੍ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ 'ਚ ਸਕਾਰਦੂ ਦੀ ਬਰਫ਼ ਨਾਲ ਢਕੀ ਘਾਟੀ 'ਚ ਛੋਟੀ ਬੱਚੀ ਨੂੰ ਲੱਕੜੀ ਇਕੱਠਾ ਕਰਦੇ ਦੇਖਿਆ ਗਿਆ। ਪਾਕਿਸਤਾਨ ਦੇ ਫੋਟੋਗ੍ਰਾਫਰ ਇਮਤਿਆਜ਼ ਹੁਸੈਨ ਦੁਆਰਾ ਸ਼ੇਅਰ ਕੀਤੀ ਗਈ ਇਸ ਬੱਚੀ ਦੀ ਵੀਡੀਓ ਨੂੰ ਦੇਖ ਹਰ ਕੋਈ ਦਿਲ ਹਾਰ ਬੈਠਾ ਹੈ।  


ਪਾਕਿਸਤਾਨੀ ਫੋਟੋਗ੍ਰਾਫਰ ਇਮਤਿਆਜ਼ ਹੁਸੈਨ ਨੇ ਇੰਸਟਾਗ੍ਰਾਮ 'ਤੇ ਇਸ ਛੋਟੀ ਬੱਚੀ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਛੋਟੀ ਬੱਚੀ ਲਾਲ ਰੰਗ ਦੀ ਫੇਰਨ ਅਤੇ ਕਾਲੇ ਰੰਗ ਦੀ ਪੈਂਟ ਪਾਈ ਨਜ਼ਰ ਆ ਰਹੀ ਹੈ।  ਇਸ ਛੋਟੀ ਬੱਚੀ ਦੀ ਪਛਾਣ ਜ਼ੈਨਬ ਵਜੋਂ ਹੋਈ ਹੈ। ਉਸਦੇ ਮੋਢਿਆਂ ਤੋਂ ਇੱਕ ਟੋਕਰੀ ਲਟਕਦੀ ਹੈ। ਉਸ ਨੂੰ ਲੱਕੜ ਦੇ ਟੁਕੜਿਆਂ ਦੀ ਭਾਲ ਵਿਚ ਜੰਗਲਾਂ ਵਿਚ ਘੁੰਮਦੇ ਦੇਖਿਆ ਜਾ ਸਕਦਾ ਹੈ। ਇਹ ਬੱਚੀ ਇਥੇ ਆਪਣੇ ਭਰਾ ਨਾਲ ਲੱਕੜਾਂ ਇਕੱਠਾ ਕਰ ਰਹੀ ਸੀ। 

ਪਾਕਿਸਤਾਨੀ ਫੋਟੋਗ੍ਰਾਫਰ ਇਮਤਿਆਜ਼ ਹੁਸੈਨ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ, ''ਜ਼ੈਨਬ ਸਕਾਰਦੂ ਵੈਲੀ ਤੋਂ। ਉਹ ਆਪਣੇ ਭਰਾ ਨਾਲ ਸਰਦੀਆਂ ਦੇ ਮੌਸਮ ਲਈ ਲੱਕੜ ਦੇ ਛੋਟੇ-ਛੋਟੇ ਟੁਕੜੇ ਇਕੱਠੇ ਕਰ ਰਹੀ ਸੀ। ਲੋਕਾਂ ਨੂੰ ਬੱਚੀ ਦੀ ਮਾਸੂਮੀਅਤ ਨਾਲ ਭਰਪੂਰ ਇਹ ਵੀਡੀਓ ਇੰਨਾ ਪਿਆਰਾ ਲੱਗਿਆ ਕਿ ਲੋਕਾਂ ਨੇ ਕਮੈਂਟ ਸੈਕਸ਼ਨ 'ਚ ਆਪਣਾ ਪਿਆਰ ਜਤਾਇਆ। ਇਸ ਵੀਡੀਓ ਨੂੰ 25 ਹਜਾਰ ਤੋਂ ਵੱਧ ਲੋਕਾਂ ਵਲੋਂ ਲਾਇਕ ਅਤੇ ਸ਼ੇਅਰ ਕੀਤਾ ਜਾ ਚੁੱਕਿਆ ਹੈ।  

Get the latest update about pakistani viral video, check out more about sakardu velly, pakistani little girl & voiral video

Like us on Facebook or follow us on Twitter for more updates.