ਇਹ ਮਾਮਲਾ ਰੂਸ ਦੇ ਯੂਸੁਰਿਸਕ ਦੇ ਇੱਕ ਚਿੜੀਆਘਰ ਦਾ ਹੈ। ਜਿਥੇ ਇਕ ਔਰਤ ਨੇ ਸ਼ਰਾਬ ਪੀ ਕੇ ਸ਼ੇਰ ਦੇ ਪਿੰਜਰੇ ਵਿਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਹਿੰਸਕ ਜਾਨਵਰ ਨੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਸ ਨੇ ਔਰਤ ਦੇ ਹੱਥ ਦਾ ਵੱਡਾ ਹਿੱਸਾ ਖਾ ਲਿਆ ਹੈ। ਹਾਲਾਂਕਿ ਔਰਤ ਜ਼ਿੰਦਾ ਹੈ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਚਿੜੀਆਘਰ ਦੇ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਔਰਤ ਨਸ਼ੇ ਦੀ ਹਾਲਤ ਵਿੱਚ ਸੀ। ਉਸ ਨੇ ਸ਼ੇਰ ਨੂੰ ਭੜਕਾਇਆ। ਇਸ ਤੋਂ ਬਾਅਦ ਸ਼ੇਰ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਇਕ ਹੱਥ ਖਾ ਲਿਆ।
ਇਹ ਵੀ ਪੜ੍ਹੋ:- Viral Video: ਈਰਾਨ ਦੇ ਮਾੜੇ ਹਾਲਤ, ਹਿਜਾਬ ਨਾ ਪਹਿਨਣ ਤੇ ਸੜਕ 'ਤੇ ਮਹਿਲਾ ਦੀ ਪੁਲਿਸ ਵਾਲੇ ਨੇ ਕੀਤੀ ਕੁੱਟਮਾਰ
ਜਾਣਕਾਰੀ ਮੁਤਾਬਿਕ ਇਹ ਮਹਿਲਾ ਸ਼ਰਾਬ ਦੇ ਨਸ਼ੇ 'ਚ ਚਿੜੀਆਘਰ ਤੋਂ ਬਾਹਰ ਜਾ ਰਹੀ ਸੀ। ਉਹ ਵੇਲੇ ਔਰਤ ਇਕੱਲੀ ਸੀ ਅਤੇ ਸ਼ੇਰ ਅਰਿਸਟੋ ਦੇ ਪਿੰਜਰੇ 'ਚ ਸੀ। ਇਸ ਦੌਰਾਨ ਇਹ ਔਰਤ ਪਹਿਲਾਂ ਆਲੇ-ਦੁਆਲੇ ਦੇਖ ਰਹੀ ਸੀ। ਫਿਰ ਉਸ ਨੇ ਅਚਾਨਕ ਹੀ ਵਾੜ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਤੋਂ ਇਕ ਮੀਟਰ ਦੀ ਦੂਰੀ 'ਤੇ ਇਕ ਸਾਈਨ ਬੋਰਡ ਲੱਗਾ ਹੋਇਆ ਸੀ, ਜਿਸ 'ਤੇ ਲਿਖਿਆ ਸੀ, 'ਵਾੜ ਦੇ ਦੂਜੇ ਪਾਸੇ ਨਾ ਜਾਓ। ਮਹਿਲਾ ਨੂੰ ਸ਼ੇਰ ਵੇ ਵਾੜ 'ਚ ਛਾਲ ਮਾਰਦੇ ਦੇਖ ਸਾਰਾ ਸਟਾਫ ਉਸ ਨੂੰ ਰੋਕਣ ਲਈ ਭੱਜਿਆ ਪਰ ਔਰਤ ਨਹੀਂ ਰੁਕੀ। ਕੁਝ ਸਕਿੰਟਾਂ ਵਿੱਚ ਇਹ ਸਭ ਕੁਝ ਹੋ ਗਿਆ।
ਚਿੜੀਆਘਰ ਅਧਿਕਾਰੀਆਂ ਨੇ ਬਿਆਨ ਵਿਚ ਕਿਹਾ ਕਿ ਬਦਕਿਸਮਤੀ ਨਾਲ ਉਹ ਕੰਧ ਦੇ ਬਹੁਤ ਨੇੜੇ ਗਈ ਸੀ ਅਤੇ ਸ਼ੇਰ ਨੇ ਉਸ ਦਾ ਹੱਥ ਫੜ ਲਿਆ। ਉਸ ਨੇ ਕੰਧ ਤੋਂ ਔਰਤ ਨੂੰ ਪਿੰਜਰੇ ਦੇ ਅੰਦਰ ਖਿੱਚ ਲਿਆ। ਅਸੀਂ ਤੁਰੰਤ ਐਂਬੂਲੈਂਸ ਬੁਲਾਈ। ਹੁਣ ਔਰਤ ਹਸਪਤਾਲ ਵਿੱਚ ਹੈ ਅਤੇ ਸਾਨੂੰ ਉਮੀਦ ਹੈ ਕਿ ਡਾਕਟਰ ਉਸ ਦਾ ਹੱਥ ਬਚਾ ਲੈਣਗੇ। ਮਾਮਲੇ ਦੀ ਅਪਰਾਧਿਕ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਰਾਬ ਪੀ ਕੇ ਕਿਤੇ ਵੀ ਨਾ ਜਾਣ, ਭਾਵੇਂ ਉਹ ਜਗ੍ਹਾ ਸੁਰੱਖਿਅਤ ਹੀ ਕਿਉਂ ਨਾ ਲੱਗੇ।
Get the latest update about Russian drunk women, check out more about Russia zoo & woman jumped in lion cage
Like us on Facebook or follow us on Twitter for more updates.