Viral Video: ਨੋਇਡਾ 'ਚ ਹਾਊਸਿੰਗ ਸੁਸਾਇਟੀ ਦੀ 100 ਮੀਟਰ ਲੰਬੀ ਚਾਰਦੀਵਾਰੀ ਡਿੱਗਣ ਕਾਰਨ 4 ਮਜ਼ਦੂਰਾਂ ਦੀ ਮੌਤ

ਇਹ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿਛਲੇ ਦੋ ਦਿਨਾਂ ਤੋਂ ਚੱਲ ਡਰੇਨ ਦੀ ਸਫ਼ਾਈ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਇੱਕ ਇੱਟ ਹਟਾਉਂਦੇ ਸਮੇਂ ਨਾਲੇ ਦੀ ਪੂਰੀ ਕੰਧ ਡਿੱਗ ਗਈ...

ਨੋਇਡਾ ਵਿੱਚ ਇਹ ਭਿਆਨਕ ਹਾਦਸਾ ਵਾਪ[ਰਿਆ ਹੈ ਜਿਥੇ ਇੱਕ ਹਾਊਸਿੰਗ ਸੁਸਾਇਟੀ ਦੀ 100 ਮੀਟਰ ਲੰਬੀ ਕੰਧ ਡਿੱਗ ਗਈ ਹੈ, ਜਿਸ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਕੰਧ ਨੋਇਡਾ ਦੇ ਸੈਕਟਰ-21 ਜਲਵਾਯੂ ਵਿਹਾਰ ਸੁਸਾਇਟੀ ਦੀ ਹੈ। ਮਲਬੇ ਹੇਠ ਦੱਬੇ ਲੋਕਾਂ ਦੀ ਮਦਦ ਲਈ ਬਚਾਅ ਕਾਰਜ ਅਜੇ ਵੀ ਜਾਰੀ ਹੈ। ਮ੍ਰਿਤਕਾਂ ਦੀ ਪਛਾਣ ਪੱਪੂ, ਪੁਸ਼ਪੇਂਦਰ, ਅਮਿਤ ਅਤੇ ਪੰਨਾ ਲਾਲ ਵਜੋਂ ਹੋਈ ਹੈ ਅਤੇ ਹਜੇ ਵੀ ਕਈ ਮਜ਼ਦੂਰਾਂ ਦੇ ਦੀਵਾਰ ਹੇਠਾਂ ਦਬੇ ਹੋਣ ਦਾ ਖਦਸ਼ਾ ਹੈ।  

ਇਹ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿਛਲੇ ਦੋ ਦਿਨਾਂ ਤੋਂ ਚੱਲ ਡਰੇਨ ਦੀ ਸਫ਼ਾਈ ਦੇ ਕੰਮ ਨੂੰ ਨੇਪੜੇ ਚਾੜ੍ਹਨ ਲਈ ਇੱਕ ਇੱਟ ਹਟਾਉਂਦੇ ਸਮੇਂ ਨਾਲੇ ਦੀ ਪੂਰੀ ਕੰਧ ਡਿੱਗ ਗਈ। ਉਸ ਸਮੇਂ ਉੱਥੇ ਕੰਮ ਕਰ ਰਹੇ 15-20 ਮਜ਼ਦੂਰ ਮਲਬੇ ਦੇ ਅੰਦਰ ਦੱਬ ਗਏ। ਇਸ ਹਾਦਸੇ ਤੋਂ ਤੁਰਨ ਬਾਅਦ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਅਤੇ ਕੈਲਾਸ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਨ੍ਹਾਂ ਵਿਚੋਂ 8 ਮਜ਼ਦੂਰਾਂ ਹਜੇ ਤੱਕ ਮਾਲਵੇ ਚੋ ਕਢਿਆ ਗਿਆ ਹੈ। 


ਡਰੇਨ ਦੀ ਸਫਾਈ ਦਾ ਠੇਕਾ ਨੋਇਡਾ ਦੀ ਅਥਾਰਟੀ ਨੇ ਦਿੱਤਾ ਸੀ। ਨੋਇਡਾ ਅਥਾਰਟੀ ਦੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਜੋ ਕੰਧ ਡਿੱਗ ਗਈ ਹੈ, ਉਹ ਕਰੀਬ 25 ਸਾਲ ਪਹਿਲਾਂ ਬਣਾਈ ਗਈ ਸੀ ਅਤੇ ਉਸ ਦੀ ਸਹੀ ਢੰਗ ਨਾਲ ਦੇਖ-ਰੇਖ ਨਹੀਂ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹੀ ਕਾਰਨ ਸੀ ਕਿ ਕੰਧ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਅਚਾਨਕ ਡਿੱਗ ਗਈ
ਸ਼ੇਅਰ ਕੀਤੀ ਗਈ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੂਰੇ ਮਲਬੇ ਨੂੰ ਹਟਾਉਣ ਲਈ ਜੇਸੀਬੀ ਨੂੰ ਮੌਕੇ 'ਤੇ ਲਿਆਂਦਾ ਗਿਆ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਦੇ ਹੇਠਾਂ ਕਰੀਬ 8-9 ਹੋਰ ਲੋਕ ਫਸ ਸਕਦੇ ਹਨ। ਹਾਲੇ ਤੱਕ ਮਲਬੇ ਵਿੱਚ ਫਸੇ ਮਜ਼ਦੂਰਾਂ ਬਾਰੇ ਜਾਣਕਾਰੀ ਨਹੀਂ ਮਿਲੀ ਹੈ।
ਪੁਲਿਸ ਦੇ ਨਾਲ-ਨਾਲ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਬਚਾਅ ਕਾਰਜ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਮੌਕੇ 'ਤੇ ਐਂਬੂਲੈਂਸ ਵੀ ਬੁਲਾਈ ਗਈ ਹੈ। ਸੀਐਮ ਯੋਗੀ ਆਦਿਤਿਆਨਾਥ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।

Get the latest update about WALL COLLAPSE IN NOIDA, check out more about NOIDA, INDIA NEWS, NOIDA WALL COLLAPSES & INDIA NEWS TODAY

Like us on Facebook or follow us on Twitter for more updates.