Viral Video: ਰਾਏਬਰੇਲੀ 'ਚ ਸਕੂਲ ਬੱਸ ਦੇ ਇੰਜਣ 'ਚੋ ਮਿਲਿਆ 15 ਫੁੱਟ ਲੰਬਾ ਅਜਗਰ

ਰਾਏਬਰੇਲੀ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿਥੇ ਇੱਕ ਸਕੂਲ ਬੱਸ ਵਿੱਚ ਮਿਲੇ 15 ਫੁੱਟ ਲੰਬੇ ਅਜਗਰ ਨੂੰ ਦੇਖ ਹਫੜਾ ਤਫਰੀ ਫੈਲ ਗਈ। ਸ਼ਨੀਵਾਰ ਸ਼ਾਮ ਬੱਚਿਆਂ ਨੂੰ ਘਰ ਛੱਡਣ ਤੋਂ ਬਾਅਦ ਐਤਵਾਰ ਨੂੰ ਜਦੋਂ ਡਰਾਈਵਰ ਕੈਂਪਸ ਵਿੱਚ ਖੜ੍ਹੀ ਸਕੂਲ ਬੱਸ ਦੀ ਸਫਾਈ ਕਰਨ ਲਈ ਪਹੁੰਚਿਆ ਤਾਂ ਉਸ ਦੇ ਹੋਸ਼ ਉੱਡ ਗਏ...

ਰਾਏਬਰੇਲੀ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿਥੇ ਇੱਕ ਸਕੂਲ ਬੱਸ ਵਿੱਚ ਮਿਲੇ 15 ਫੁੱਟ ਲੰਬੇ ਅਜਗਰ ਨੂੰ ਦੇਖ ਹਫੜਾ ਤਫਰੀ ਫੈਲ ਗਈ। ਸ਼ਨੀਵਾਰ ਸ਼ਾਮ ਬੱਚਿਆਂ ਨੂੰ ਘਰ ਛੱਡਣ ਤੋਂ ਬਾਅਦ ਐਤਵਾਰ ਨੂੰ ਜਦੋਂ ਡਰਾਈਵਰ ਕੈਂਪਸ ਵਿੱਚ ਖੜ੍ਹੀ ਸਕੂਲ ਬੱਸ ਦੀ ਸਫਾਈ ਕਰਨ ਲਈ ਪਹੁੰਚਿਆ ਤਾਂ ਉਸ ਦੇ ਹੋਸ਼ ਉੱਡ ਗਏ। ਡਰਾਈਵਰ ਨੇ ਬੱਸ ਦੇ ਇੰਜਣ ਦੇ ਕੋਲ ਇੱਕ ਅਜਗਰ ਨੂੰ ਫਸਿਆ ਦੇਖਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਸਕੂਲ ਪ੍ਰਬੰਧਕਾਂ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਨੇ ਅਜਗਰ ਨੂੰ ਰੇਸਕਿਓ ਕਰ ਜੰਗਲ 'ਚ ਛੱਡ ਦਿੱਤਾ।


ਜਾਣਕਾਰੀ ਮੁਤਾਬਿਕ ਬੱਸ ਰਿਆਨ ਪਬਲਿਕ ਸਕੂਲ ਦੀ ਹੈ। ਐਤਵਾਰ ਨੂੰ ਛੁੱਟੀ ਹੋਣ ਕਾਰਨ ਜਿਵੇਂ ਹੀ ਬੱਸ ਦੀ ਸਫਾਈ ਕਰਨ ਆਏ ਡਰਾਈਵਰ ਨੇ ਬੱਸ ਦਾ ਗੇਟ ਖੋਲ੍ਹਿਆ ਤਾਂ ਇੰਜਣ ਦੇ ਕੈਬਿਨ ਅੰਦਰ ਅਜਗਰ ਫ਼ਸਿਆ ਦੇਖਿਆ। ਅਜਗਰ ਦੇ ਮੂੰਹ ਦਾ ਹਿੱਸਾ ਇੰਜਣ ਦੇ ਅੰਦਰ ਸੀ, ਜਦੋਂ ਕਿ ਧੜ ਬਾਹਰ। ਡਰਾਈਵਰ ਨੇ ਜਲਦ ਹੀ ਇਸ ਦੀ ਸੂਚਨਾ ਸਕੂਲ ਪ੍ਰਬੰਧਕਾਂ ਨੂੰ ਦਿੱਤੀ। ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤੀ ਜਾਣ ਤੋਂ ਬਾਅਦ ਮੌਕੇ 'ਤੇ ਪਹੁੰਚ ਗਏ। ਅਧਿਕਾਰੀਆਂ ਨੇ ਜੰਗਲਾਤ ਵਿਭਾਗ ਦੀ ਟੀਮ ਨੂੰ ਬੁਲਾਇਆ। ਇਸ ਦੌਰਾਨ ਅਜਗਰ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਜੰਗਲਾਤ ਵਿਭਾਗ ਦੀ ਟੀਮ ਨੇ ਜਾਣਕਾਰੀ ਦਿੱਤੀ ਕਿ ਅਜਗਰ ਬਹੁਤ ਵੱਡਾ ਸੀ, ਇਸ ਦੇ ਧੜ ਦਾ ਇੱਕ ਹਿੱਸਾ ਰੱਸੀ ਨਾਲ ਬੰਨ੍ਹ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਅਜਗਰ ਲਗਾਤਾਰ ਇੰਜਣ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਰਿਹਾ। ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਇੰਜਣ ਤੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਅਜਗਰ ਵਲੋਂ ਕਈ ਵਾਰ ਟੀਮ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ। ਇਸ ਅਜਗਰ ਦੀ ਲੰਬਾਈ ਲਗਭਗ 15 ਫੁੱਟ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਉਸ ਨੂੰ ਜੰਗਲ 'ਚ ਛੱਡ ਦਿੱਤਾ ਗਿਆ।


Get the latest update about pythone in raebareli school bus, check out more about raebareli school bus video, Uttar Pradesh video, giant pythone in school bus & Python in school bus

Like us on Facebook or follow us on Twitter for more updates.