Viral Video: 150 ਫੁੱਟ ਦੀ ਉਚਾਈ ਤੇ ਲਟਕਿਆ 85 ਸਾਲਾਂ ਬਜ਼ੁਰਗ, ਜਾਣੋ ਕਿਵੇਂ ਬਚੀ ਜਾਨ

ਚੀਨ ਦੇ ਸ਼ਾਯੋਵਾਨ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ 85 ਸਾਲ ਦੇ ਬਜ਼ੁਰਗ ਨੂੰ ਆਪਣੇ ਕਮਰੇ ਦੀ ਖਿੜਕੀ ਦੇ ਅਪਾਰਟਮੈਂਟ ਤੋਂ ਲਟਕਦੇ ਹੋਏ ਦੇਖਿਆ ਗਿਆ। ਅਪਾਰਟਮੈਂਟ ਦੀ ਉਚਾਈ ਕਰੀਬ 150 ਫੁੱਟ ਦੀ ਸੀ

ਚੀਨ ਦੇ ਸ਼ਾਯੋਵਾਨ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ 85 ਸਾਲ ਦੇ ਬਜ਼ੁਰਗ ਨੂੰ ਆਪਣੇ ਕਮਰੇ ਦੀ ਖਿੜਕੀ ਦੇ ਅਪਾਰਟਮੈਂਟ ਤੋਂ ਲਟਕਦੇ ਹੋਏ ਦੇਖਿਆ ਗਿਆ। ਅਪਾਰਟਮੈਂਟ ਦੀ ਉਚਾਈ ਕਰੀਬ 150 ਫੁੱਟ ਦੀ ਸੀ। ਇਹ ਨਜ਼ਾਰਾ ਦੇਖ ਕੇ ਲੋਕ ਹੈਰਾਨ ਪ੍ਰੇਸ਼ਾਨ ਹੋ ਗਏ ਅਤੇ ਫਾਇਰ  ਬਿਗ੍ਰੇਟ, ਪੁਲਿਸ ਦੀ ਟੀਮ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ।  
 
ਜਾਣਕਾਰੀ ਮੁਤਾਬਿਕ 85 ਸਾਲਾਂ ਬਜ਼ੁਰਗ ਦਾ ਹਾਲ ਹੀ ਵਿਚ ਦਿਮਾਗ ਦਾ ਅਪ੍ਰੇਸ਼ਨ ਹੋਇਆ ਸੀ ਅਤੇ ਉਹ ਆਪਣੇ ਫਲੈਟ ਤੋਂ ਬਾਹਰ ਵੱਲ ਦੇਖ ਰਿਹਾ ਸੀ ਤਾਂ ਉਸ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਉਹ ਖਿੜਕੀ ਤੋਂ ਬਾਹਰ ਨੂੰ ਡਿੱਗ ਗਿਆ। ਖੁਸ਼ਕਿਸਮਤੀ ਨਾਲ ਉਸ ਦੀ ਲੱਤ ਖਿੜਕੀ ਦੇ ਫਰੇਮ ਨਾਲ ਫਸ ਗਈ ਅਤੇ ਉਹ ਲੱਟਕ ਗਿਆ। ਉਸ ਨੂੰ ਦੇਖ ਕੇ ਆਸ ਪਾਸ ਦੇ ਲੋਕ ਡਰ ਗਏ। ਬਜ਼ੁਰਗ ਦੀ ਜਾਨ ਬਚਾਉਣ ਲਈ ਲੋਕਾਂ ਨੇ ਐਮਰਜੰਸੀ ਸੇਵਾਵਾਂ ਨੂੰ ਫੋਨ ਕੀਤਾ ਅਤੇ ਕੁਝ ਲੋਕਾਂ ਨੇ ਫਲੈਟ ਦੇ ਅੰਦਰ ਦਾਖਿਲ ਹੋ ਕੇ ਬਜ਼ੁਰਗ ਦੇ ਲੱਤ ਨਾਲ ਚਾਦਰ ਬਨ ਦਿੱਤੀ ਤਾਂ ਜੋ ਉਹ ਥੱਲੇ ਨਾ ਡਿੱਗ ਜਾਵੇ ਅਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ।  

ਆਈਯਾੰਗ ਨਾਮ ਦੀ ਔਰਤ ਨੇ ਸਥਾਨਕ ਮੀਡਿਆ ਨੂੰ ਦੱਸਿਆ ਕਿ ਉਹ ਖਰੀਦਦਾਰੀ ਕਰਨ ਜਾ ਰਹੀ ਤਾਂ ਉਸਨੇ ਬਿਲਡਿੰਗ ਦੇ ਅਪਾਰਟਮੈਂਟ ਤੋਂ ਇਕ ਬਜ਼ੁਰਗ ਨੂੰ ਲਟਕਦੇ ਦੇਖਿਆ ਤਾ ਉਸ ਨੇ ਪੁਲਿਸ ਨੂੰ ਬੁਲਾਇਆ ਅਤੇ ਬਜ਼ੁਰਗ ਦੀ ਜਾਨ ਬਚਾ ਲਈ ਗਈ |

Get the latest update about china shaoguan city, check out more about china shaoguan

Like us on Facebook or follow us on Twitter for more updates.