Viral Video: ਪਟਨਾ 'ਚ ਕੋਚਿੰਗ ਤੋਂ ਵਾਪਸ ਆ ਰਹੀ 15 ਸਾਲਾਂ ਕੁੜੀ ਤੇ ਸ਼ਰੇਆਮ ਚਲਾਈ ਗੋਲੀ, ਹਾਲਤ ਨਾਜ਼ੁਕ

ਜਾਣਕਾਰੀ ਮੁਤਾਬਿਕ ਇਹ ਘਟਨਾ ਪਟਨਾ ਦੇ ਸਿਪਾਰਾ ਇਲਾਕੇ 'ਚ ਬੁੱਧਵਾਰ ਸਵੇਰੇ 7.30 ਦੇ ਨੇੜੇ ਵਾਪਰੀ ਹੈ ਜਿਥੇ ਇਕ 9ਵੀਂ ਜਮਾਤ 'ਚ ਪੜ੍ਹਦੀ 15 ਸਾਲਾਂ ਕੁੜੀ ਕਾਜਲ ਕੁਮਾਰੀ ਇੱਕ ਪ੍ਰਾਈਵੇਟ ਕੋਚਿੰਗ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ...

ਇਹ ਘਟਨਾ ਬੁੱਧਵਾਰ ਨੂੰ ਪਟਨਾ 'ਚ ਵਾਪਰੀ ਹੈ ਜਿਸ 'ਚ 15 ਸਾਲਾਂ ਕੁੜੀ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਉਸ ਜਗ੍ਹਾ 'ਤੇ ਲਗੇ ਸੀਸੀਟੀਵੀ 'ਚ ਕੈਦ ਹੋ ਗਈ ਹੈ। ਵੀਡੀਓ 'ਚ ਦੇਖਿਆ ਸਕਦਾ ਹੈ ਕਿ ਇਕ ਮੁੰਡਾ ਉਸ ਕੁੜੀ ਨੂੰ ਪਿੱਛੇ ਤੋਂ ਗੋਲੀ ਮਾਰ ਕੇ ਉਥੋਂ ਫਰਾਰ ਹੋ ਜਾਂਦਾ ਹੈ। ਕੁੜੀ ਦੀ ਹਾਲਤ ਨਾਜ਼ੁਕ ਹੈ। ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।   
ਜਾਣਕਾਰੀ ਮੁਤਾਬਿਕ ਇਹ ਘਟਨਾ ਪਟਨਾ ਦੇ ਸਿਪਾਰਾ ਇਲਾਕੇ 'ਚ ਬੁੱਧਵਾਰ ਸਵੇਰੇ 7.30 ਦੇ ਨੇੜੇ ਵਾਪਰੀ ਹੈ ਜਿਥੇ ਇਕ 9ਵੀਂ ਜਮਾਤ 'ਚ ਪੜ੍ਹਦੀ 15 ਸਾਲਾਂ ਕੁੜੀ ਕਾਜਲ ਕੁਮਾਰੀ ਇੱਕ ਪ੍ਰਾਈਵੇਟ ਕੋਚਿੰਗ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ। ਸੀਸੀਟੀਵੀ 'ਚ ਕੈਦ ਹੋਈ ਫੁਟੇਜ ਮੁਤਾਬਿਕ ਜਿਵੇਂ ਹੀ ਉਹ ਮੁੱਖ ਸੜਕ ਤੋਂ ਗਲੀ ਵੱਲ ਮੁੜੀ ਤਾਂ ਕੋਨੇ 'ਤੇ ਇਕ ਨੌਜਵਾਨ ਉਸ ਦੇ ਸਾਹਮਣੇ ਆਉਂਦਾ ਦਿਖਾਈ ਦਿੰਦਾ ਹੈ। ਲੜਕੇ ਨੇ ਸਿਰ 'ਤੇ ਟੋਪੀ ਅਤੇ ਮੂੰਹ 'ਤੇ ਮਾਸਕ ਪਾਇਆ ਹੋਇਆ ਸੀ ਅਤੇ ਹੱਥ ਵਿੱਚ ਇੱਕ ਬੈਗ ਵੀ ਸੀ। ਜਿਵੇਂ ਹੀ ਉਹ ਮੁੰਡਾ ਕਾਜਲ ਨੂੰ ਗਲੀ ਵੱਲ ਵਧਦੀ ਦੇਖਦਾ ਹੈ ਤਾਂ ਉਹ ਆਪਣੇ ਬੈਗ ਵਿੱਚੋਂ ਲੋਡਡ ਪਿਸਤੌਲ ਕੱਢ ਕੁਝ ਕਦਮ ਚੱਲ ਕੇ ਕਾਜਲ ਦੇ ਸਿਰ 'ਤੇ ਸਿੱਧੀ ਗੋਲੀ ਮਾਰ ਦਿੰਦਾ ਹੈ। ਗੋਲੀ ਚੱਲਦੇ ਹੀ ਕਾਜਲ ਉਸੇ ਥਾਂ 'ਤੇ ਡਿੱਗ ਜਾਂਦੀ ਹੈ ਤੇ ਮੁੰਡਾ ਪੈਦਲ ਹੀ ਸੜਕ ਪਾਰ ਕਰ ਕੇ ਜੈਪ੍ਰਕਾਸ਼ ਨਗਰ ਜੈਕਨਪੁਰ ਵੱਲ ਫਰਾਰ ਹੋ ਜਾਂਦਾ ਹੈ।


ਇਸ ਘਟਨਾ ਤੋਂ ਬਾਅਦ ਕਾਜਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਿੱਜੀ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਕਾਜਲ ਦਾ ਪਿਤਾ ਇਕ ਸਬਜ਼ੀ ਵਿਕਰੇਤਾ ਹੈ। ਪੁਲਿਸ ਨੂੰ ਮੁੱਢਲੀ ਜਾਂਚ 'ਚ ਇਹ ਮਾਮਲਾ ਪ੍ਰੇਮ ਪ੍ਰਸੰਗ ਦਾ ਲੱਗ ਰਿਹਾ ਹੈ। ਦੋਸ਼ੀ ਮੁੰਡੇ ਦੀ ਪਛਾਣ ਹੋ ਗਈ ਹੈ, ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਫਿਲਹਾਲ ਪੁਲਿਸ ਘਾਇਲ ਕਾਜਲ ਦੇ ਬਿਆਨ ਦਾ ਇੰਤਜ਼ਾਰ ਕਰ ਰਹੀ ਹੈ।  Get the latest update about patna news, check out more about viral video, 9thclass student gun shot, patna viral video & patna sipara

Like us on Facebook or follow us on Twitter for more updates.