Viral Video: ਜਿੰਦਗੀ ਅਤੇ ਮੌਤ ਦਾ ਕੋਈ ਭਰੋਸਾ ਨਹੀਂ, ਬਰੇਲੀ 'ਚ ਜਨਮਦਿਨ ਦੀ ਪਾਰਟੀ ਵਿੱਚ ਨੱਚਦਾ 48 ਸਾਲਾਂ ਵਿਅਕਤੀ ਦੀ ਅਚਾਨਕ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਹ ਮੰਦਭਾਗੀ ਘਟਨਾ ਵਾਪਰੀ ਹੈ। 48 ਸਾਲਾਂ ਬਰੇਲੀ ਦੇ ਵਿਅਕਤੀ ਦੀ ਡੀਜੇ ਸਟੇਜ 'ਤੇ ਮੌਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ

ਜਿੰਦਗੀ ਅਤੇ ਮੌਤ ਦਾ ਕੋਈ ਭਰੋਸਾ ਨਹੀਂ ਇਹ ਗੱਲ ਸੱਚ ਜਾਪਦੀ ਹੈ ਕਿਉਂਕਿ ਇੱਕ 48-ਸਾਲਾਂ ਵਿਅਕਤੀ ਜਨਮਦਿਨ ਦੀ ਪਾਰਟੀ ਵਿੱਚ ਨੱਚਦਾ ਅਤੇ ਆਨੰਦ ਲੈ ਰਿਹਾ ਸੀ, ਤਾਂ ਅਚਾਨਕ ਉਹ ਸਟੇਜ 'ਤੇ ਡਿੱਗ ਗਿਆ ਅਤੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਹ ਮੰਦਭਾਗੀ ਘਟਨਾ ਵਾਪਰੀ ਹੈ। 48 ਸਾਲਾਂ ਬਰੇਲੀ ਦੇ ਵਿਅਕਤੀ ਦੀ ਡੀਜੇ ਸਟੇਜ 'ਤੇ ਮੌਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

ਵਾਇਰਲ ਵੀਡੀਓ 'ਚ ਬਰੇਲੀ 'ਚ 48 ਸਾਲਾਂ ਵਿਅਕਤੀ ਨੂੰ ਬਾਲੀਵੁੱਡ ਅਭਿਨੇਤਾ ਗੋਵਿੰਦਾ ਦੀ ਫਿਲਮ 'ਕਿਓ ਕੀ... ਮੈਂ ਝੂਠ ਨਹੀਂ ਬੋਲਤਾ' ਦੇ ਗੀਤ 'ਏਕ ਲੜਕੀ ਚਾਹੀਏ' 'ਤੇ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। 48 ਸਾਲਾਂ ਵਿਅਕਤੀ ਜਦੋਂ ਡਾਂਸ ਕਰ ਰਿਹਾ ਸੀ ਤਾਂ ਅਚਾਨਕ ਡੀਜੇ ਦੀ ਸਟੇਜ 'ਤੇ ਡਿੱਗ ਗਿਆ। ਸਟੇਜ 'ਤੇ ਬੇਹੋਸ਼ ਪਏ ਆਦਮੀ ਨੂੰ ਦੇਖ ਕੇ, ਇੱਕ ਆਦਮੀ ਉਸ ਵੱਲ ਦੌੜਦਾ ਹੈ ਅਤੇ ਫਿਰ ਇੱਕ ਔਰਤ ਜੋ ਰਿਕਾਰਡਿੰਗ ਕਰ ਰਹੀ ਸੀ ਉਹ ਵੀ ਉਸ ਵਲੱਲ ਭਜਦੀ ਹੈ।  
ਇਸ ਘਟਨਾ ਤੋਂ ਬਾਅਦ ਪਾਰਟੀ ਵਿਚ ਮੌਜੂਦ ਇਕ ਡਾਕਟਰ ਦੁਆਰਾ ਉਸ ਨੂੰ ਤੁਰੰਤ ਸੀਪੀਆਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ।

ਇਸ ਵਿਅਕਤੀ ਦੀ ਪਛਾਣ ਪ੍ਰਭਾਤ ਕੁਮਾਰ ਵਜੋਂ ਹੋਈ ਹੈ ਅਤੇ ਉਹ ਬਰੇਲੀ ਦੇ ਪ੍ਰੇਮਨਗਰ ਇਲਾਕੇ ਦੇ ਇੱਕ ਹੋਟਲ ਵਿੱਚ ਇੱਕ ਦੋਸਤ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਗਿਆ ਸੀ।  ਪ੍ਰਭਾਤ ਭਾਰਤੀ ਵੈਟਰਨਰੀ ਖੋਜ ਸੰਸਥਾ (ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ) ਵਿੱਚ ਤਕਨੀਕੀ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਇਹ ਘਟਨਾ ਵੀਰਵਾਰ ਨੂੰ ਵਾਪਰੀ ਅਤੇ ਉਦੋਂ ਤੋਂ ਹੀ ਬਰੇਲੀ ਆਈ.ਵੀ.ਆਰ.ਆਈ ਡਾਂਸ ਮੌਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Get the latest update about BAREILLY PRABHAT KUMAR DANCING, check out more about BAREILLY MAN DANCING VIRAL VIDEO, BAREILLY MAN DANCE COLLAPSE, INDIA NEWS & BAREILL

Like us on Facebook or follow us on Twitter for more updates.