Viral Video: IIT ਬੰਬੇ ਦੇ ਕੈਂਪਸ 'ਚ ਬੇਖੌਫ ਘੁੰਮਦਾ ਨਜ਼ਰ ਆਇਆ ਤੇਂਦੂਆ

ਵੀਡੀਓ ਨੂੰ 17 ਸਤੰਬਰ ਨੂੰ ਇੱਕ ਵਿਦਿਆਰਥੀ ਦੇ ਪਿਤਾ ਵਲੋਂ ਸ਼ੇਅਰ ਕੀਤਾ ਗਿਆ ਸੀ

ਆਈਆਈਟੀ ਬੰਬੇ ਦੇ ਵਿਦਿਆਰਥੀਆਂ ਵਲੋਂ ਆਪਣੇ ਕੈਂਪਸ 'ਚ ਹੁੰਦਾ ਇੱਕ ਅਨਭੂਤ ਨਜ਼ਾਰਾ ਕੈਮਰੇ 'ਚ ਕੈਦ ਕੀਤਾ ਗਿਆ ਜੋਕਿ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ। ਦਰਅਸਲ ਕੁਝ ਦਿਨ ਪਹਿਲਾਂ ਹੀ ਇੱਕ ਵਿਦਿਆਰਥੀ ਨੇ ਕੈਂਪਸ 'ਚ ਘੁੰਮਦੇ ਤੇਂਦੂਏ ਦਾ ਵੀਡੀਓ ਸ਼ੇਅਰ ਕੀਤਾ ਸੀ, ਜਿਸ ਨੂੰ ਦੇਖ ਕਾਫੀ ਲੋਕ ਹੈਰਾਨ ਹਨ। ਕਿਉਂਕਿ ਕਈ ਲੋਕਾਂ ਲਈ ਤਾਂ ਇਹ ਕੈਂਪਸ 'ਚ ਇੱਕ ਹੈਰਾਨ ਕਰਨ ਵਾਲਾ ਨਜ਼ਾਰਾ ਸੀ ਪਰ ਕੁਝ ਲੋਕ ਇਸ ਗੱਲ ਤੋਂ ਪ੍ਰੇਸ਼ਾਨ ਵੀ ਹਨ ਕਿ ਜੇਕਰ ਇਹ ਤੇਂਦੂਆ ਕਿਸੇ ਤੇ ਹਮਲਾ ਕਰ ਦਿੰਦਾ ਤਾਂ ਇਕ ਦਰਦਨਾਕ ਹਾਦਸਾ ਵਾਪਰ ਸਕਦਾ ਸੀ।   

ਵੀਡੀਓ ਨੂੰ 17 ਸਤੰਬਰ ਨੂੰ ਇੱਕ ਵਿਦਿਆਰਥੀ ਦੇ ਪਿਤਾ ਵਲੋਂ ਸ਼ੇਅਰ ਕੀਤਾ ਗਿਆ ਸੀ। ਉਸਨੇ ਕੈਪਸ਼ਨ ਵਿੱਚ ਕਿਹਾ - IIT ਕੈਂਪਸ ਦੇ ਅੰਦਰ ਤੇਂਦੂਆ, ਇਹ ਮੇਰੇ ਬੇਟੇ ਸਾਰਥਕ ਦੁਆਰਾ ਭੇਜਿਆ ਗਿਆ ਹੈ, ਜੋ ਉਥੋਂ ਐਮਟੈਕ ਦੀ ਪੜ੍ਹਾਈ ਕਰ ਰਿਹਾ ਹੈ। ਇਸ ਕਲਿੱਪ ਨੂੰ ਦੇਖ ਕੇ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਈਆਂ ਨੇ ਕਿਹਾ ਕਿ ਇਹ ਜੈਗੁਆਰ ਵਰਗਾ ਲੱਗ ਰਿਹਾ ਸੀ, ਕੁਝ ਨੇ ਕਿਹਾ ਕਿ ਆਈਆਈਟੀ ਬੰਬੇ ਵਿੱਚ ਤੇਂਦੂਆ ਦਿਖਾਈ ਦੇਣਾ ਆਮ ਗੱਲ ਹੈ।
27 ਸੈਕਿੰਡ  ਦੀ ਇਸ ਵੀਡੀਓ 'ਚ ਦੇਖਿਆ  ਜਾ ਸਕਦਾ ਹੈ ਕਿ ਇੱਕ ਤੇਂਦੂਆ ਸੜਕ ਦੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰਦਾ ਹੈ। ਪਰ ਵਾਹਨਾਂ ਅਤੇ ਮਨੁੱਖਾਂ ਨੂੰ ਦੇਖਦੇ ਹੋਏ ਉਹ ਵਾਪਸ ਜੰਗਲ ਵੱਲ ਚਲਾ ਜਾਂਦਾ ਹੈ। ਦਰਅਸਲ, ਤੇਂਦੂਆ ਉੱਥੇ ਆਉਣ ਵਾਲੇ ਵਾਹਨਾਂ ਅਤੇ ਮਨੁੱਖਾਂ ਨੂੰ ਦੇਖਦਾ ਹੈ ਪਰ ਖਤਰਾ ਮਹਿਸੂਸ ਹੋਣ ਤੇ ਉਹ ਜੰਗਲ ਵਿੱਚ ਵਾਪਸ ਪਰਤ ਜਾਂਦਾ ਹੈ।

Get the latest update about LEOPARD IN IIT BOMBAY, check out more about IIT BOMBAY VIRAL VIDEO, IIT BOMBAY CAMPUS, VIRAL VIDEO LEOPARD & LEOPARD VIRAL VIDEO

Like us on Facebook or follow us on Twitter for more updates.