ਯੂਪੀ ਦੀ ਰਾਜਧਾਨੀ ਲਖਨਊ ਵਿੱਚ ਅਸਮਾਨ ਵਿੱਚ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਰਾਤ ਦੇ ਹਨੇਰੇ ਵਿੱਚ, ਇੱਕ ਅਜੀਬ ਤਰ੍ਹਾਂ ਦੀ ਰੋਸ਼ਨੀ ਨਾਲ ਬਣੀ ਟ੍ਰੇਨ ਦਿਖਾਈ ਦਿੱਤੀ ਹੈ। ਕਈ ਲੋਕਾਂ ਵਲੋਂ ਇਸ ਨਜ਼ਾਰੇ ਦੀ ਵੀਡੀਓ ਬਣਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਜੋਕਿ ਹੁਣ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਆਸਮਾਨ 'ਚ ਲੰਬੀ ਕਤਾਰ 'ਚ ਇੱਕ ਟ੍ਰੇਨ ਦੇ ਡੱਬਿਆ ਦੀ ਤਰ੍ਹਾਂ ਲਾਈਟਾਂ ਚਲਦੀਆਂ ਦਿਖਾਈ ਦੇ ਰਹੀਆਂ ਹਨ।
ਵੀਡੀਓ ਲਖਨਊ ਦੇ ਮਲੀਹਾਬਾਦ 'ਚ ਬਣਾਈ ਗਈ ਦੱਸੀ ਜਾ ਰਹੀ ਹੈ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕੀ ਸੀ। ਅਸਮਾਨ 'ਚ ਇੱਕ ਟ੍ਰੇਨ ਦੇ ਵਾਂਗ ਚਲਦੀ ਰੌਸ਼ਨੀ ਨੇ ਸਭ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਨੂੰ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਲਖੀਮਪੁਰ ਖੇੜੀ ਜ਼ਿਲੇ 'ਚ ਸੋਮਵਾਰ ਦੇਰ ਸ਼ਾਮ ਲੋਕਾਂ ਨੇ ਅਸਮਾਨ 'ਚ ਅਨੋਖਾ ਨਜ਼ਾਰਾ ਦੇਖਿਆ। ਇੱਥੇ ਲਗਭਗ 35 ਤੋਂ 40 ਤਾਰਿਆਂ ਵਰਗੀ ਚਮਕਦਾਰ ਇੱਕ ਟ੍ਰੇਨ ਲਾਈਨ ਵਿੱਚ ਜਾਂਦੀ ਦਿਖਾਈ ਦਿੱਤੀ। ਲੋਕਾਂ ਨੇ ਘਰ ਦੀਆਂ ਛੱਤਾਂ 'ਤੇ ਚੜ੍ਹ ਕੇ ਇਸ ਦੀ ਵੀਡੀਓ ਬਣਾਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਕੁਝ ਲੋਕ ਇਸ ਨੂੰ ਰਾਕੇਟ ਦੀ ਤਰ੍ਹਾਂ ਦੱਸ ਰਹੇ ਹਨ, ਜਦਕਿ ਕੁਝ ਲੋਕ ਇਸ ਨੂੰ ਸਿਤਾਰਿਆਂ ਦੀ ਲਾਈਨ ਕਹਿ ਰਹੇ ਹਨ।
ਵੀਡੀਓ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਕਰ ਰਹੇ ਹਨ। ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਐਲੋਨ ਮਸਕ ਦਾ ਸਟਾਰਲਿੰਕ ਸੈਟੇਲਾਈਟ ਹੈ। ਜੇਕਰ ਸੂਰਜ ਦੀ ਰੌਸ਼ਨੀ ਉਲਟ ਦਿਸ਼ਾ ਵਿੱਚ ਡਿੱਗ ਰਹੀ ਹੈ, ਤਾਂ ਉਹ ਅਸਮਾਨ ਸਾਫ਼ ਹੋਣ 'ਤੇ ਦੇਖੇ ਜਾ ਸਕਦੇ ਹਨ।
Get the latest update about viral up viral video, check out more about up lakhimpur, light train in sky, mysterious sight appeared & viral video
Like us on Facebook or follow us on Twitter for more updates.