Viral Video: ਆਪਣੇ ਫੱਟੜ ਮਾਲਕ ਨੂੰ ਦੇਖ ਪਾਲਤੂ ਕੁੱਤੇ ਨੇ ਕੀਤੀ ਅਜਿਹੀ ਹਰਕਤ, ਵੀਡੀਓ ਦੇਖ ਸਭ ਹੋਏ ਲੋਤਪੋਟ

ਦਸ ਦਈਏ ਕਿ ਪਿਛਲੇ ਸਾਲ ਵੀ ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜਿਸ 'ਚ ਇਕ ਵਿਅਕਤੀ ਨੇ ਆਪਣੇ ਕੁੱਤੇ ਨੂੰ ਲੰਗੜਾ ਦੇ ਤੁਰਦਿਆਂ ਦੇਖਿਆ ਤਾਂ ਉਹ ਉਸ ਨੂੰ ਡਾਕਟਰ ਕੋਲ ਲੈ ਗਿਆ

ਹਮੇਸ਼ਾ ਦੇਖਿਆ ਜਾਂਦਾ ਹੈ ਕਿ ਪਾਲਤੂ ਜਾਨਵਰ ਆਪਣੇ ਮਾਲਕ ਨੂੰ ਦੇਖ ਕੇ ਸਭ ਚੀਜਾਂ ਸਿੱਖਦੇ ਹਨ ਉਨ੍ਹਾਂ ਦੀ ਹਰ ਹਰਕਤ ਐਕਸ਼ਨ ਨੂੰ ਫੋਲੋ ਕਰਦੇ ਹਨ।  ਪਰ ਹਾਲ੍ਹੀ 'ਚ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਇਸ ਪਾਲਤੂ ਜਾਨਵਰ ਦੀ ਆਪਣੇ ਮਾਲਕ ਨੂੰ ਨਕਲ ਕਰਨ ਦੀਅਜਿਹੀ ਹਰਕਤ ਕੈਮਰੇ 'ਚ ਕੈਦ ਹੋਈ ਕਿ ਇਸ ਵੀਡੀਓ ਨੂੰ ਦੇਖ ਸਭ ਦਾ ਦਿਲ ਖੁਸ਼ ਹੋ ਗਿਆ। ਇਸ ਪਾਲਤੂ ਜਾਨਵਰ ਦੀ ਇਹ ਕਲਿੱਪ ਬਿਜ਼ਨੈੱਸ ਟਾਈਕੂਨ ਹਰਸ਼ ਗੋਇਨਕਾ ਨੇ ਵੀ ਟਵਿਟਰ 'ਤੇ ਸ਼ੇਅਰ ਕੀਤੀ ਹੈ। ਉਸ ਨੇ ਕੈਪਸ਼ਨ 'ਚ ਲਿਖਿਆ- ਕੁੱਤੇ ਹਮੇਸ਼ਾ ਆਪਣੇ ਮਾਲਕਾਂ ਦਾ ਪਿੱਛਾ ਕਰਦੇ ਹਨ।
ਮਹਿਜ 12 ਸੈਕਿੰਡ ਦੀ ਇਸ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਸੀਂ ਇੱਕ ਬਜ਼ੁਰਗ ਵਿਅਕਤੀ ਬੈਸਾਖੀਆਂ ਦੇ ਸਹਾਰੇ ਚੱਲ ਰਿਹਾ। ਉਸਦੀ ਇੱਕ ਲੱਤ ਵਿੱਚ ਫਰੈਕਚਰ ਹੈ, ਜਿਸ ਕਾਰਨ ਉਹ ਲੰਗੜਾ ਹੋ ਕੇ ਚੱਲ ਰਿਹਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਉਸ ਨੂੰ ਇਸ ਅੰਦਾਜ਼ 'ਚ ਤੁਰਦਾ ਦੇਖ ਕੇ ਉਸ ਦੇ ਨਾਲ-ਨਾਲ ਤੁਰਦਾ ਕੁੱਤਾ ਵੀ ਲੰਗੜਾ ਹੋ ਕੇ ਤੁਰਨ ਲੱਗ ਪੈਂਦਾ ਹੈ। ਕੁੱਤੇ ਦਾ ਇਹ ਪਿਆਰ ਦੇਖ ਲੋਕ ਖੁਸ਼ ਹੋ ਰਹੇ ਹਨ।  

ਦਸ ਦਈਏ ਕਿ ਪਿਛਲੇ ਸਾਲ ਵੀ ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜਿਸ 'ਚ ਇਕ ਵਿਅਕਤੀ ਨੇ ਆਪਣੇ ਕੁੱਤੇ ਨੂੰ ਲੰਗੜਾ ਦੇ ਤੁਰਦਿਆਂ ਦੇਖਿਆ ਤਾਂ ਉਹ ਉਸ ਨੂੰ ਡਾਕਟਰ ਕੋਲ ਲੈ ਗਿਆ, ਜਿੱਥੇ ਉਸ ਨੇ ਦੱਸਿਆ ਕਿ ਉਸ ਦੇ ਕੁੱਤੇ ਨੂੰ ਕੁਝ ਨਹੀਂ ਹੋਇਆ। ਉਹ ਸਿਰਫ਼ ਉਨ੍ਹਾਂ ਦੀ ਨਕਲ ਕਰ ਰਿਹਾ ਸੀ, ਕਿਉਂਕਿ ਉਸ ਦੇ ਮਾਲਕ ਦੀ ਲੱਤ ਵਿਚ ਫ੍ਰੈਕਚਰ ਹੋਣ ਕਾਰਨ ਉਸ ਨੇ ਪਲਾਸਟਰ ਪੱਟੀ ਕੀਤੀ ਗਈ ਸੀ। ਪਰ ਇਸ ਚੈਕਅੱਪ ਦੇ ਲਈ ਮਾਲਕ ਨੂੰ 300 ਪੌਂਡ (ਲਗਭਗ 27 ਹਜਾਰ) ਖਰਚਾ ਕਰਨਾ ਪਿਆ ਸੀ।  

Get the latest update about funny video animals, check out more about dog viral video, viral video dog & dog funny video

Like us on Facebook or follow us on Twitter for more updates.