Viral Video: MP 'ਚ ਮਿਲੀ 2 ਮੂੰਹੇਂ ਸੱਪ ਦੀ ਦੁਰਲੱਭ ਪ੍ਰਜਾਤੀ, ਕਰੋੜਾ 'ਚ ਦੱਸੀ ਜਾ ਰਹੀ ਇਸ ਦੀ ਕੀਮਤ

ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਪੰਧੁਰਨਾ ਵਿੱਚ ਇਹ ਦੁਰਲੱਭ ਪ੍ਰਜਾਤੀ ਦੇਖਣ ਨੂੰ ਮਿਲੀ ਹੈ। ਇਥੋਂ ਦੇ ਲਹਿਰਾ ਪਿੰਡ 'ਚ ਇੱਕ ਕਿਸਾਨ ਦੇ ਖੇਤ ਵਿੱਚ ਇਹ ਦੋ ਮੂੰਹ ਵਾਲਾ ਸੱਪ ਦੇਖਿਆ ਗਿਆ

ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਪੰਧੁਰਨਾ ਵਿੱਚ ਇਹ ਦੁਰਲੱਭ ਪ੍ਰਜਾਤੀ ਦੇਖਣ ਨੂੰ ਮਿਲੀ ਹੈ। ਇਥੋਂ ਦੇ ਲਹਿਰਾ ਪਿੰਡ 'ਚ ਇੱਕ ਕਿਸਾਨ ਦੇ ਖੇਤ ਵਿੱਚ ਇਹ ਦੋ ਮੂੰਹ ਵਾਲਾ ਸੱਪ ਦੇਖਿਆ ਗਿਆ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੁਰਲੱਭ ਸੱਪ ਦੀ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਸੱਪ ਨੂੰ ਬਚਾਉਣ ਵਾਲੇ ਸੱਪ ਮਿੱਤਰ ਅਮਿਤ ਸੰਭਾਰੇ ਨੇ ਇਸ ਨੂੰ ਆਪਣੇ ਕਰੀਅਰ ਦਾ ਸਭ ਤੋਂ ਅਜੀਬ ਆਪ੍ਰੇਸ਼ਨ ਦੱਸਿਆ।


ਜਾਣਕਾਰੀ ਮੁਤਾਬਿਕ ਇਸ ਸੱਪ ਦਾ ਭਾਰ 4 ਕਿਲੋ 4 ਗ੍ਰਾਮ ਹੈ। ਇਸ ਦੀ ਲੰਬਾਈ 4 ਫੁੱਟ 6 ਇੰਚ ਹੈ। ਦੋ ਸਿਰਾਂ ਵਾਲਾ ਸੱਪ ਰੈੱਡ ਸੈਂਡਬੋਆ ਜਾਤੀ ਦਾ ਹੈ। ਦੱਸਿਆ ਜਾਂਦਾ ਹੈ ਕਿ ਇਹ  ਰੈਡ ਸੈਂਡਬੋਆ ਜਾਤੀ ਦਾ ਸੱਪ ਪਿੰਡ ਲਹਿਰਾ 'ਚ ਬਣੇ ਘਰ ਵਿੱਚ ਵੜ ਗਿਆ ਸੀ। ਫਿਰ ਘਰ 'ਚੋਂ ਇਸ ਦੁਰਲੱਭ ਪ੍ਰਜਾਤੀ ਦੇ ਸੱਪ ਨੂੰ ਰੈਸਕਿਓ ਕੀਤਾ ਗਿਆ। ਜਾਣਕਾਰੀ ਦੇਂਦੀਆਂ ਕਿਸਾਨ ਨੀਲੇਸ਼ ਘਾਟੋਡੇ ਨੇਦੱਸਿਆ ਕਿ ਉਸ ਆਪਣੇ ਬਾਗ ਵਿੱਚ ਇਸ ਸੱਪ ਨੂੰ ਦੇਖਿਆ ਤਾਂ ਉਹ ਡਰ ਗਿਆ ਅਤੇ ਤੁਰੰਤ ਸੱਪ ਫੜਨ ਵਾਲੇ ਅਮਿਤ ਸੰਭਾਰੇ ਨੂੰ ਫੋਨ ਕੀਤਾ। ਜਿਸ ਨੂੰ ਤੁਰੰਤ ਬਚਾ ਲਿਆ ਗਿਆ। ਇਸ ਸੱਪ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਸਮੇਤ ਪੰਧੇਰਨਾ ਵਣ ਵਿਭਾਗ ਵਿੱਚ ਪੰਚਨਾਮਾ ਕਰਨ ਉਪਰੰਤ ਫੜ ਕੇ ਜੰਗਲ ਵਿੱਚ ਛੱਡ ਦਿੱਤਾ ਗਿਆ।

ਸੱਪ ਮਿੱਤਰ ਨੇ ਦੱਸਿਆ ਕਿ ਦੋ ਮੂੰਹ ਵਾਲੇ ਸੱਪ ਦੀ ਤਸਕਰੀ ਕੀਤੀ ਜਾਂਦੀ ਹੈ। ਇਸ ਸੱਪ ਦੀ ਕੀਮਤ ਲਗਭਗ 10 ਕਰੋੜ ਤੋਂ ਵੱਧ ਹੈ। ਇਸ ਸੱਪ ਦਾ ਵਿਗਿਆਨਕ ਨਾਮ ਏਰੀਕਸ ਜੌਹਨਨੀ ਹੈ। ਇਹ ਸੱਪ ਜ਼ਹਿਰੀਲਾ ਨਹੀਂ ਹੈ ਅਤੇ ਭਾਰਤ ਵਿੱਚ ਦੁਰਲੱਭ ਪ੍ਰਜਾਤੀਆਂ ਵਿੱਚ ਗਿਣਿਆ ਜਾਂਦਾ ਹੈ। ਇਹ ਸੱਪ ਸ਼ਡਿਊਲ ਦੀ ਪਹਿਲੀ ਸ਼੍ਰੇਣੀ ਵਿੱਚ ਆਉਂਦਾ ਹੈ।  ਜੇਕਰ ਇਸ ਸੱਪ ਨੂੰ ਕੋਈ ਵਿਅਕਤੀ ਮਾਰ ਦਿੰਦਾ ਹੈ ਜਾਂ ਤਸਕਰੀ ਕਰਦਾ ਫੜਿਆ ਜਾਂਦਾ ਹੈ, ਤਾਂ ਧਾਰਾ 1972 ਦੇ ਤਹਿਤ ਉਸ ਵਿਅਕਤੀ ਨੂੰ 7 ਸਾਲ ਦੀ ਬਿਨਾਂ ਜ਼ਮਾਨਤ ਅਤੇ 35 ਹਜ਼ਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।
Get the latest update about Sand Boa Snake, check out more about Sand Boa Snake Chhindwara, Chhindwara Sand Boa Snake, mp Sand Boa Snake & Sand Boa Snake in MP

Like us on Facebook or follow us on Twitter for more updates.