ਸੱਪ ਇੱਕ ਖਤਰਨਾਕ ਜਾਨਵਰ ਹੈ ਜਿਸ ਨੂੰ ਦੇਖਦਿਆਂ ਹੀ ਸਾਨੂੰ ਘਬਰਾਹਟ ਮਹਿਸੂਸ ਹੋਣ ਲਗਦੀ ਹੈ। ਇਸ ਲਈ ਇਸ ਤੋਂ ਸਾਵਧਾਨੀ ਵਰਤਣਾ ਬਹੁਤ ਜਰੂਰੀ ਹੈ। ਹਾਲ੍ਹੀ 'ਚ ਇੰਟਰਨੈੱਟ ਤੇ ਵਾਇਰਲ ਹੋ ਰਹੀ ਵੀਡੀਓ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਇਸ ਸੋਸ਼ਲ ਮੀਡੀਆ ਵਾਇਰਲ ਵੀਡੀਓ 'ਚ ਇੱਕ ਸੱਪ ਨੂੰ ਮਹਿਲਾ ਦੇ ਕੰਨ 'ਚ ਵੜ੍ਹਿਆ ਦੇਖਿਆ ਜਾ ਸਕਦਾ ਹੈ। ਵੀਡੀਓ ਦੇਖ ਕੇ ਲੋਕ ਹੈਰਾਨ ਪ੍ਰੇਸ਼ਾਨ ਹਨ ਕਿ ਔਰਤ ਦੇ ਕੰਨ ਵਿੱਚ ਸੱਪ ਕਿਵੇਂ ਵੜ ਗਿਆ? ਫਿਲਹਾਲ, ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਇਹ ਪੁਸ਼ਟੀ ਕੀਤੀ ਗਈ ਹੈ ਕਿ ਵੀਡੀਓ ਕਦੋਂ ਅਤੇ ਕਿੱਥੇ ਫਿਲਮਾਇਆ ਗਿਆ ਸੀ। ਇਸ ਵਾਇਰਲ ਕਲਿੱਪ 'ਚ ਇਕ 'ਡਾਕਟਰ' ਨੂੰ ਔਰਤ ਦੇ ਕੰਨ 'ਚੋਂ ਸੱਪ ਕੱਢਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਪਰ ਜਿਵੇਂ ਹੀ ਉਹ ਸੱਪ ਨੂੰ ਚਿਮਟਿਆਂ ਨਾਲ ਫੜਦਾ ਹੈ, ਉਹ ਆਪਣਾ ਮੂੰਹ ਖੋਲ੍ਹਦਾ ਹੈ।
ਇਸ ਵੀਡੀਓ ਨੂੰ ਇਕ ਫੇਸਬੁੱਕ ਯੂਜ਼ਰ ਦੁਆਰਾ 1 ਸਤੰਬਰ ਨੂੰ ਸ਼ੇਅਰ ਕੀਤਾ ਗਿਆ ਸੀ। ਉਸ ਨੇ ਕੈਪਸ਼ਨ 'ਚ ਲਿਖਿਆ- ਸੱਪ ਕੰਨ 'ਚ ਚਲਾ ਗਿਆ। 3.49 ਮਿੰਟ ਦੀ ਇਸ ਵੀਡੀਓ 'ਚ ਅਸੀਂ ਦੇਖ ਸਕਦੇ ਹਾਂ ਕਿ ਡਾਕਟਰ ਕਥਿਤ ਤੌਰ 'ਤੇ ਔਰਤ ਦੇ ਕੰਨ 'ਚ ਦਾਖਲ ਹੋਏ ਪੀਲੇ ਰੰਗ ਦੇ ਸੱਪ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਡਾਕਟਰ ਇੱਕ ਛੋਟੇ ਚਿਮਟੇ ਦੀ ਮਦਦ ਨਾਲ ਸੱਪ ਨੂੰ ਕੰਨਾਂ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਨਾ ਹੀ ਨਹੀਂ, ਉਹ ਇਸ ਗੱਲ ਦਾ ਵੀ ਪੂਰਾ ਧਿਆਨ ਰੱਖ ਰਿਹਾ ਹੈ ਕਿ ਸੱਪ ਨੁਕਸਾਨ ਨਾ ਕਰੇ। ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਡਾਕਟਰ ਚਿਮਟਿਆਂ ਨਾਲ ਸੱਪ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਉਹ ਆਪਣਾ ਮੂੰਹ ਖੋਲ੍ਹ ਦਿੰਦਾ ਹੈ। ਔਰਤ ਦੇ ਚਿਹਰੇ ਦੀ ਪ੍ਰਤੀਕਿਰਿਆ ਸਾਫ਼ ਦੱਸ ਰਹੀ ਹੈ ਕਿ ਉਸ ਕਿੰਨੀ ਦਰਦ 'ਚ ਹੈ।
ਇਸ ਵੀਡੀਓ ਨੂੰ ਅੱਧ ਵਿਚਾਲੇ ਹੀ ਕੱਟ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਵੀ ਨਹੀਂ ਹੋ ਪਾਈ ਕਿ ਇਹ ਵੀਡੀਓ ਕਿਥੋਂ ਦਾ ਹੈ ਅਤੇ ਇਸ ਗੱਲ ਦਾ ਪਤਾ ਵੀ ਨਹੀਂ ਲਗਾ ਕਿ ਅੰਤ 'ਚ ਸੱਪ ਬਾਹਰ ਕਢਿਆ ਗਿਆ ਕਿ ਨਹੀਂ। ਪਰ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਦੀਆਂ ਵੱਖ ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
Get the latest update about snake videos, check out more about Snake Inside Human Ears, Snake Inside Ears, snake in woman ear & viral viral
Like us on Facebook or follow us on Twitter for more updates.