Viral Video: ਬੁਰਜ ਖਲੀਫਾ ਦੇ ਨੇੜੇ 35 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ

7 ਨਵੰਬਰ ਦੇਰ ਰਾਤ ਦੁਬਈ 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੇੜੇ ਇਹ ਹਾਦਸਾ ਵਾਪਰਿਆ ਹੈ ਜਿਥੇ ਇਕ 35 ਮੰਜ਼ਿਲਾ ਇਮਾਰਤ 'ਚ ਜ਼ਬਰਦਸਤ ਅੱਗ ਲੱਗ ਗਈ...

7 ਨਵੰਬਰ ਦੇਰ ਰਾਤ ਦੁਬਈ 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੇੜੇ ਇਹ ਹਾਦਸਾ ਵਾਪਰਿਆ ਹੈ ਜਿਥੇ ਇਕ 35 ਮੰਜ਼ਿਲਾ ਇਮਾਰਤ 'ਚ ਜ਼ਬਰਦਸਤ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 'ਦ ਏਮਾਰ ਸਕਾਈਸਕ੍ਰੈਪਰ' ਨਾਮਕ ਇਮਾਰਤ 'ਚ ਇਹ ਅੱਗ ਲੱਗੀ ਹੈ। ਏਮਾਰ ਡਿਵੈਲਪਰਜ਼ ਨੇ ਬੁਲੇਵਾਰਡ ਵਾਕ ਨਾਮ ਦੇ 8 ਟਾਵਰ ਬਣਾਏ ਸਨ। ਦ ਏਮਾਰ ਸਕਾਈਸਕ੍ਰੈਪਰ ਇੱਕ ਅਜਿਹਾ ਟਾਵਰ ਹੈ।

ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੇ ਰੰਗ ਦੀ ਇਮਾਰਤ ਹੈ, ਜਿਸ ਤੋਂ ਭਿਆਨਕ ਅੱਗ ਨਿਕਲਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਿਕ ਅੱਗ ਲੱਗਣ ਤੋਂ ਬਾਅਦ ਇਮਾਰਤ 'ਚ ਮੌਜੂਦ ਲੋਕਾਂ ਨੂੰ ਬਚਾ ਲਿਆ ਗਿਆ। ਇਸ ਦੌਰਾਨ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ। ਫਾਇਰ ਫਾਈਟਰਜ਼ ਮੁਤਾਬਿਕ ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਦੁਬਈ ਪੁਲਿਸ ਅਤੇ ਐਮਾਰ ਡਿਵੈਲਪਰਸ ਨੇ ਘਟਨਾ ਦੇ ਸਬੰਧ ਵਿੱਚ ਕੋਈ ਬਿਆਨ ਨਹੀਂ ਦਿੱਤਾ ਹੈ।
ਜਿਕਰਯੋਗ ਹੈ ਕਿ ਹਾਲ੍ਹੀ 'ਚ ਦੁਬਈ ਵਿੱਚ ਕਈ ਇਮਾਰਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਅਜਿਹੇ 'ਚ ਇਮਾਰਤਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਅਪ੍ਰੈਲ 2022 ਵਿੱਚ, ਲਗਜ਼ਰੀ ਸਵਿਸੋਟੇਲ ਅਲ ਮੁਰੂਜ ਹੋਟਲ ਵਿੱਚ ਅੱਗ ਲੱਗ ਗਈ ਸੀ। 2015 'ਚ ਐਡਰੈੱਸ ਡਾਊਨਟਾਊਨ ਹੋਟਲ 'ਚ ਅੱਗ ਲੱਗ ਗਈ ਸੀ।

Get the latest update about Burj Khalifa fire, check out more about Burj Khalifa building fire, Burj Khalifa & building fire nr Burj Khalifa

Like us on Facebook or follow us on Twitter for more updates.