Viral Video: ਟ੍ਰੈਫਿਕ ਤੋਂ ਬਚਣ ਦਾ ਜੁਗਾੜ, ਬੈਂਗਲੁਰੂ ਦੀਆਂ ਸੜਕਾਂ ਤੇ ਦੇਖੀ ਗਈ Velomobile ਨਾਮਕ ਅਨੌਖੀ ਕਾਰ

ਇੱਕ ਨੌਜਵਾਨ ਦੁਆਰਾ ਇਹ ਕਾਰ ਬੈਂਗਲੁਰੂ ਦੇ ਟ੍ਰੈਫਿਕ ਤੋਂ ਬਚਨ ਲਈ ਬਣਾਈ ਗਈ ਹੈ। ਵਾਇਰਲ ਵੀਡੀਓ 'ਚ ਉਸ ਨੌਜਵਾਨ ਨੂੰ ਇਸ ਅਨੋਖੀ ਕਾਰ 'ਚ ਸਫਰ ਕਰਦੇ ਦੇਖਿਆ ਗਿਆ, ਜਿਸ ਦਾ ਡਿਜ਼ਾਈਨ ਇਕ ਕਿਸ਼ਤੀ (ਕਾਇਕ) ਵਰਗਾ ਹੈ...

ਭਾਰਤ ਦੀ 'ਟੇਕ ਸਿਟੀ' ਦੇ ਨਾਮ ਨਾਲ ਮਸ਼ਹੂਰ ਬੈਂਗਲੁਰੂ 'ਚ ਕਈ ਅਜਿਹੀਆਂ ਕਾਢਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਦੇਸੀ ਜੁਗਾੜ ਬਿਲਕੁਲ ਵੀ ਨਹੀਂ ਕਹਿ ਸਕਦੇ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਕਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਜਨਤਾ ਨੂੰ ਹੈਰਾਨ ਕਰ ਦਿੱਤਾ ਹੈ! ਵਾਇਰਲ ਵੀਡੀਓ 'ਚ ਨੌਜਵਾਨ ਨੂੰ  ਬੈਂਗਲੁਰੂ ਦੇ ਟ੍ਰੈਫਿਕ ਤੋਂ ਬਚਣ ਲਈ ਇਸ ਅਨੋਖੀ ਕਾਰ 'ਚ ਸਫਰ ਕਰਦੇ ਦੇਖਿਆ ਗਿਆ, ਜਿਸ ਦਾ ਡਿਜ਼ਾਈਨ ਇਕ ਕਿਸ਼ਤੀ ਵਰਗਾ ਹੈ। ਹੁਣ ਇਸ ਕਾਰ ਦੀਆਂ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ ਹਨ, ਜਿਸ ਨੂੰ ਦੇਖ ਕੇ ਤੁਸੀਂ ਸੋਚੋਗੇ ਕਿ ਇਹ ਵਿਅਕਤੀ ਇਸ 'ਚ ਕਿਵੇਂ ਫਿੱਟ ਹੁੰਦਾ ਹੈ?


ਇਸ ਅਨੌਖੀ ਕਾਰ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਟਵਿੱਟਰ ਪੋਸਟ ਕੀਤੀਆਂ ਗਈਆਂ ਸੀ। ਇਸ ਕਾਰ ਨੂੰ ਜੇਪੀ ਨਗਰ ਨੇੜੇ ਦੇਖਿਆ ਗਿਆ। ਇਹ ਤਿੰਨ ਪਹੀਆਂ ਵਾਲਾ ਸਿੰਗਲ ਸੀਟਿਡ ਵਾਹਨ ਹੈ। ਪੋਸਟ ਮੁਤਾਬਕ ਇਸ ਗੱਡੀ ਦਾ ਨਾਂ ਵੇਲੋਮੋਬਾਈਲ ਹੈ, ਜੋ ਫਨੀਸ਼ ਨਾਗਰਾਜ ਦੀ ਹੈ। 
ਇਸ ਗੱਡੀ ਨੂੰ ਦੇਖ ਕੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਕੁਝ ਨੇ ਕਿਹਾ ਕਿ ਇਹ ਇੱਕ ਅਮੀਰ ਆਦਮੀ ਦੇ ਸਾਈਕਲ ਵਰਗਾ ਲੱਗਦਾ ਹੈ, ਜਦਕਿ ਦੂਜੇ ਉਪਭੋਗਤਾਵਾਂ ਨੇ ਕਿਹਾ ਕਿ ਇਸ ਵਿੱਚ ਬੈਕ ਲਾਈਟ ਨਹੀਂ ਹੈ ਅਤੇ ਇਹ ਸੜਕ ਦੇ ਨਿਯਮਾਂ ਅਨੁਸਾਰ ਨਹੀਂ ਹੈ। ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਇਕ ਯੂਜ਼ਰ ਨੇ ਕਿਹਾ ਕਿ ਇਹ ਦੇਖ ਕੇ ਟਰੈਫਿਕ ਪੁਲਿਸ ਵਾਲੇ ਵੀ ਭੰਬਲਭੂਸੇ ਵਿਚ ਪੈ ਜਾਣਗੇ।
ਦਸ ਦਈਏ ਕਿ ਵੇਲੋਮੋਬਾਈਲ ਇੱਕ ਸਾਈਕਲ ਜਾਂ ਪੈਡਲ ਗੋ-ਕਾਰਟ ਦੀ ਤਰ੍ਹਾਂ ਕੰਮ ਕਰਦਾ ਹੈ, ਪਰ ਕਈ ਹੋਰ ਮਨੁੱਖੀ-ਸੰਚਾਲਿਤ ਵਾਹਨਾਂ ਦੇ ਉਲਟ, ਇਹ ਸੂਰਜ, ਮੀਂਹ ਅਤੇ ਹਵਾ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਬੰਦ ਹੈ। ਇਸ ਦਾ ਡਿਜ਼ਾਇਨ ਟੱਕਰਾਂ ਤੋਂ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ।

Get the latest update about velomobile VIRAL VIDEO, check out more about bangalore velomobile viral, velomobile car & velomobile

Like us on Facebook or follow us on Twitter for more updates.