Viral Video: ਗੰਭੀਰ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ, ਇਕ ਸਮਝਦਾਰੀ ਨੇ ਇੰਝ ਬਚਾਈ ਜਾਨ

ਇਹ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਬਾਈਕ 'ਤੇ ਜਾਂਦਿਆਂ ਅਚਾਨਕ ਡਿੱਗ ਜਾਂਦਾ ਹੈ। ਜਿਸ ਤੋਂ ਤੁਰੰਤ ਬਾਅਦ ਉਸ ਬਾਈਕ 'ਚੋਂ ਅਚਾਨਕ ਭਿਆਨਕ ਅੱਗ ਉੱਠਣੀ ਸ਼ੁਰੂ ਹੋ ਜਾਂਦੀ ਹੈ

ਕਾਰ ਮੋਟਰ ਸਾਈਕਲ ਨਾਲ ਹੁੰਦੇ ਹਾਦਸੇ ਅਕਸਰ ਹੀ ਦਿਲ ਦਹਿਲਾ ਦਿੰਦੇ ਹਨ, ਭਾਰਤ 'ਚ ਕੁਝ ਸਮਾਂ ਪਹਿਲਾ ਇਲਕਟ੍ਰਿਕ ਵਾਹਨਾਂ ਨੂੰ ਅੱਗ ਲੱਗਣ ਦੀਆਂ ਖਬਰਾਂ ਨੇ ਲੋਕਾਂ 'ਚ ਹੋਰ ਵੀ ਦਹਿਸ਼ਤ ਫੈਲਾਅ ਦਿੱਤੀ ਸੀ ਤੇ ਲੋਕਾਂ ਨੂੰ ਸੂਚੇਤ ਰਹਿਣ ਲਈ ਜਾਗਰੂਕ ਵੀ ਕੀਤਾ ਸੀ। ਹਾਲ੍ਹੀ 'ਚ ਸੋਸ਼ਲ ਮੀਡੀਆ ਤੇ ਇਕ ਹੋਰ ਵੀਡੀਓ ਵਾਇਰਲ ਹੋ ਗਿਆ ਹੈ ਜਿਸ 'ਚ ਇਕ ਨੌਜਵਾਨ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ 'ਚ ਇਕ ਨੌਜਵਾਨ ਮੋਟਰ ਸਾਈਕਲ ਸਮੇਤ ਅੱਗ ਦੀ ਚਪੇਟ 'ਚ ਆ ਗਿਆ। ਪਰ ਇਸ ਨੌਜਵਾਨ ਦੀ ਸੂਝਬੂਝ ਅਤੇ ਸਮਝਦਾਰੀ ਨੇ ਸਮੇਂ ਸਿਰ ਉਸ ਦੀ ਜਾਨ ਬਚਾ ਲਈ।  

ਇਹ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਬਾਈਕ 'ਤੇ ਜਾਂਦਿਆਂ ਡਿੱਗ ਜਾਂਦਾ ਹੈ। ਜਿਸ ਤੋਂ ਤੁਰੰਤ ਬਾਅਦ ਉਸ ਬਾਈਕ 'ਚੋਂ ਅਚਾਨਕ ਭਿਆਨਕ ਅੱਗ ਉੱਠਣੀ ਸ਼ੁਰੂ ਹੋ ਜਾਂਦੀ ਹੈ। ਇਸ ਅੱਗ ਦੀ ਚਪੇਟ 'ਚ ਉਹ ਵਿਅਕਤੀ ਵੀ ਆ ਜਾਂਦਾ ਹੈ। ਇਸ ਤੋਂ ਬਾਅਦ ਉਹ ਤੁਰੰਤ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਹੈ। ਆਪਣੀ ਜਾਨ ਬਚਾਉਣ ਲਈ ਉਹ ਜਲਦੀ ਨਾਲ ਬਾਈਕ ਤੋਂ ਉਤਰਦਾ ਹੈ ਤੇ ਫਿਰ ਮਿੱਟੀ ਵਾਲੀ ਜ਼ਮੀਨ 'ਤੇ ਲੇਟ ਜਾਂਦਾ ਹੈ। ਜਿਸ ਤੋਂ ਬਾਅਦ ਉਸ ਨੂੰ ਦੇਖ ਹੋਰ ਲੋਕ ਵੀ ਉਸ ਦੀ ਮਦਦ ਲਈ ਭੱਜਦੇ ਹਨ। ਇਸ ਸਮੇਂ ਬਾਈਕ ਪੂਰੀ ਤਰ੍ਹਾਂ ਅੱਗ ਦੀਆ ਲਪਟਾਂ 'ਚ ਘਿਰੀ ਨਜ਼ਰ ਆਉਂਦੀ ਹੈ। 
ਇਹ ਵੀਡੀਓ ਕਿਥੋਂ ਦੀ ਹੈ ਇਸ ਗੱਲ ਦਾ ਖੁਲਾਸਾ ਤਾਂ ਨਹੀਂ ਹੋ ਸਕਿਆ ਪਰ ਸੀਸੀਟੀਵੀ 'ਚ ਕੈਦ ਹੋਣ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਹੋ ਗਿਆ ਹੈ। ਇਸ ਵੀਡੀਓ ਨੂੰ ਦੇਖ ਲੋਕ ਹੈਰਾਨ ਹਨ ਕਿ ਆਖਰਕਾਰ ਬਾਈਕ ਦੇ ਤਿਲਕਣ ਤੋਂ ਬਾਅਦ ਹੀ ਬਾਈਕ ਨੂੰ ਅੱਗ ਕਿਵੇਂ ਲੱਗ ਗਈ।

Get the latest update about bike accident video, check out more about viral video on road, viral video & road accident viral

Like us on Facebook or follow us on Twitter for more updates.