Viral Video: 'ਆਪ' ਵਿਧਾਇਕ ਕਰਮਵੀਰ ਘੁੰਮਣ ਦੀ ਚੋਲਾਂਗ ਟੋਲ ਪਲਾਜ਼ਾ 'ਤੇ ਗੁੰਡਾਗਰਦੀ, ਦੇਖੋ ਸੀਸੀਟੀਵੀ ਵੀਡੀਓ

ਇਹ ਸਾਰਾ ਮਾਮਲਾ ਟੋਲ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ। ਵਿਧਾਇਕ ’ਤੇ ਟੋਲ ਮੁਲਾਜ਼ਮਾਂ ਵੱਲੋਂ ਗੁੰਡਾਗਰਦੀ ਦੇ ਦੋਸ਼ ਲਾਏ ਗਏ ਹਨ। ਵਿਧਾਇਕ ਦਾ ਦਾਅਵਾ ਹੈ ਕਿ ਉਸ ਸਮੇਂ ਵੀਆਈਪੀ ਲੇਨ ਨੂੰ ਖੋਲ੍ਹਣ ਲਈ ਕੋਈ ਮੁਲਾਜ਼ਮ ਮੌਜੂਦ ਨਹੀਂ ਸੀ...

ਹੁਸ਼ਿਆਰਪੁਰ ਦੇ ਦਸੂਹਾ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ 'ਆਪ' ਵਿਧਾਇਕ ਕਰਮਵੀਰ ਸਿੰਘ ਘੁੰਮਣ ਹਮਲਾਵਰ ਮੋਡ 'ਚ ਨਜ਼ਰ ਆ ਰਹੇ ਹਨ। ਇਹ ਸਭ ਉਸ ਸਮੇਂ ਹੋਇਆ, ਜਦੋਂ ਹੁਸ਼ਿਆਰਪੁਰ ਦੇ ਚੋਲਾਂਗ ਟੋਲ ਪਲਾਜ਼ਾ 'ਤੇ ਵੀਆਈਪੀ ਲੇਨ ਨਾ ਖੁੱਲ੍ਹੀ ਅਤੇ ਵਿਧਾਇਕ ਨੂੰ 1 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ, ਫਿਰ ਉਹ ਕਾਰ 'ਚੋਂ ਉਤਰ ਗਏ। ਟੋਲ ਮੁਲਾਜ਼ਮਾਂ ਨਾਲ ਅਣਬਣ ਤੋਂ ਬਾਅਦ ਬੈਰੀਅਰ ਖੋਲ੍ਹ ਦਿੱਤਾ ਗਿਆ। ਇਸ ਤੋਂ ਬਾਅਦ, ਸਾਰੀਆਂ ਕਾਰਾਂ ਲਗਭਗ 10 ਮਿੰਟਾਂ ਤੱਕ ਬਿਨਾਂ ਚਾਰਜ ਦੇ ਉੱਥੋਂ ਚਲੀਆਂ ਗਈਆਂ।

ਜਾਣਕਾਰੀ ਮੁਤਾਬਿਕ ਦਸੂਹਾ ਹਲਕੇ ਦੇ ਵਿਧਾਇਕ ਕਰਮਵੀਰ ਘੁੰਮਣ ਸ਼ਨੀਵਾਰ ਸ਼ਾਮ ਜਲੰਧਰ ਤੋਂ ਦਸੂਹਾ ਵਾਪਸ ਆਪਣੇ ਕਾਫਲੇ ਨਾਲ ਜਾ ਰਹੇ ਸਨ। ਜਦੋਂ ਉਹ ਚੋਲਾਂਗ ਟੋਲ ਪਲਾਜ਼ਾ 'ਤੇ ਪਹੁੰਚੇ ਤਾਂ ਟੋਲ ਅਧਿਕਾਰੀ ਆਪਣੇ ਰੁਝੇਵਿਆਂ ਕਾਰਨ ਕੁਝ ਸਕਿੰਟਾਂ ਲਈ ਵੀਆਈਪੀ ਲੇਨ ਦੇ ਬੈਰੀਕੇਡ ਨੂੰ ਨਹੀਂ ਖੋਲ੍ਹ ਸਕੇ। ਇਸ ਤੋਂ ਵਿਧਾਇਕ ਗੁੱਸੇ 'ਚ ਆ ਗਏ ਅਤੇ ਉਹ ਆਪਣੀ ਕਾਰ 'ਚੋਂ ਉਤਰ ਕੇ ਟੋਲ ਕਰਮਚਾਰੀਆਂ ਨਾਲ ਲੜਨ ਲੱਗੇ।

ਇਹ ਸਾਰਾ ਮਾਮਲਾ ਟੋਲ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ। ਵਿਧਾਇਕ ’ਤੇ ਟੋਲ ਮੁਲਾਜ਼ਮਾਂ ਵੱਲੋਂ ਗੁੰਡਾਗਰਦੀ ਦੇ ਦੋਸ਼ ਲਾਏ ਗਏ ਹਨ। ਵਿਧਾਇਕ ਦਾ ਦਾਅਵਾ ਹੈ ਕਿ ਉਸ ਸਮੇਂ ਵੀਆਈਪੀ ਲੇਨ ਨੂੰ ਖੋਲ੍ਹਣ ਲਈ ਕੋਈ ਮੁਲਾਜ਼ਮ ਮੌਜੂਦ ਨਹੀਂ ਸੀ। ਇਸੇ ਲਈ ਅਜਿਹਾ ਹੋਇਆ। ਚੌਲਾਂਗ ਟੋਲ ਪਲਾਜ਼ਾ ਦੇ ਮੈਨੇਜਰ ਮੁਬਾਰਕ ਅਲੀ ਨੇ ਦੱਸਿਆ ਕਿ ਡਿਊਟੀ 'ਤੇ ਮੌਜੂਦ ਟੋਲ ਕਰਮਚਾਰੀ ਹਰਦੀਪ ਸਿੰਘ ਨਾਲ ਬਦਸਲੂਕੀ ਕੀਤੀ ਗਈ ਸੀ। ਵਿਧਾਇਕ ਦੇ ਨਾਲ ਆਏ ਗੰਨਮੈਨਾਂ ਅਤੇ ਸਾਥੀਆਂ ਨੇ ਬੂਥਾਂ 'ਤੇ ਕਬਜ਼ਾ ਕਰ ਲਿਆ ਅਤੇ ਮੁਫਤ 'ਚ ਗੱਡੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਬਾਰੇ ਸਪੱਸ਼ਟੀਕਰਨ ਦਿੰਦਿਆਂ ਵਿਧਾਇਕ ਕਰਮਵੀਰ ਘੁੰਮਣ ਨੇ ਕਿਹਾ ਕਿ ਟੋਲ ਮੁਲਾਜ਼ਮ ਮਨਮਾਨੀਆਂ ਕਰਦੇ ਹਨ। ਉਹ ਕਦੇ ਵੀਆਈਪੀ ਲੇਨ ਨਹੀਂ ਖੋਲ੍ਹਦੇ। ਮੇਰੇ ਕਰਮਚਾਰੀਆਂ ਨੇ ਇਸ ਨੂੰ ਪਹਿਲਾਂ ਵੀ ਕਈ ਮੌਕਿਆਂ 'ਤੇ ਖੋਲ੍ਹਿਆ ਹੈ। ਜੇਕਰ ਸਟਾਫ਼ ਅਜਿਹਾ ਕਰਨ ਤੋਂ ਬਿਲਕੁਲ ਵੀ ਇਨਕਾਰ ਕਰਦਾ ਹੈ ਤਾਂ ਕੋਈ ਵੀ ਲੇਨ ਖੋਲ੍ਹ ਦੇਵੇਗਾ।

Get the latest update about VIRAL VIDEO TOLL PLAZA, check out more about PUNJAB NEWS, PUNJAB NEWS TODAY, AAP MLA KARAMVEER GHUMAN Viral Video & PUNJAB VIRAL VIDEO

Like us on Facebook or follow us on Twitter for more updates.