ਸੋਸ਼ਲ ਮੀਡੀਆ 'ਤੇ 'ਕਾਲਾ ਚਸ਼ਮਾ' ਗੀਤ ਇਕ ਵਾਰ ਫਿਰ ਟ੍ਰੇਂਡ ਕਰ ਰਿਹਾ ਹੈ ਕਿਉਂਕਿ ਨਾਰਵੇ ਦੇ ਇੱਕ ਡਾਂਸ ਸਮੂਹ ਦੁਆਰਾ ਗਾਣੇ 'ਤੇ ਦਿਖਾਏ ਡਾਂਸ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ। ਇਸ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਿਆ ਹੈ। ਇਸ ਗੀਤ 'ਤੇ Peppa Pig ਪਹਿਰਾਵੇ ਵਾਲੇ ਡਾਂਸਰਾਂ ਦੇ GROUP ਤੋਂ ਲੈ ਕੇ ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀਆਂ ਤੱਕ ਹਰ ਕੋਈ ਇਸ ਗੀਤ 'ਤੇ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ।
ਸਮੈਸ਼ ਟੇਲੈਂਟ ਫਾਊਂਡੇਸ਼ਨ, ਯੂਗਾਂਡਾ ਵਿੱਚ ਇੱਕ ਐਨਜੀਓ ਨੇ 5 ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਿੱਟ ਨੰਬਰ 'ਤੇ ਨੱਚਦੇ ਬੱਚਿਆਂ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ। ਇਸ ਨੂੰ ਹੁਣ ਤੱਕ 1.35 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਕਲਿੱਪ ਵਿੱਚ ਬੱਚੇ ਆਪਣੇ ਡਾਂਸ ਸਟਾਈਲ ਨੂੰ ਦਿਖਾਉਂਦੇ ਹਨ। ਬੱਚੇ ਕੁਝ ਸਿੰਕ੍ਰੋਨਾਈਜ਼ਡ ਡਾਂਸ ਮੂਵਜ਼ ਵੀ ਪੇਸ਼ ਕਰਦੇ ਹਨ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, ''ਹੈਲੋ ਬਾਲੀਵੁੱਡ, ਇੱਥੇ ਅਸੀਂ ਯੂਗਾਂਡਾ ਤੋਂ ਤੁਹਾਡੇ ਲਈ ਖੁਸ਼ੀ ਲੈ ਕੇ ਆਏ ਹਾਂ।
2018 ਦੀ ਬਾਲੀਵੁੱਡ ਫਿਲਮ 'ਬਾਰ ਬਾਰ ਦੇਖੋ' ਵਿੱਚ ਪ੍ਰਦਰਸ਼ਿਤ ਇਹ ਗਾਣਾ ਇੱਕ ਵਿਆਹ 'ਚ ਕਵਿੱਕ ਸਟਾਈਲ ਦੁਆਰਾ ਦੋਸਤਾਂ ਦੁਆਰਾ ਦਿੱਤੀ ਪ੍ਰਫਾਸਰਮੈਂਸ ਤੋਂ ਬਾਅਦ ਬਹੁਤ ਵਾਇਰਲ ਹੋ ਗਿਆ ਸੀ। ਯੂਟਿਊਬ 'ਤੇ ਉਨ੍ਹਾਂ ਦੇ ਵੀਡੀਓ ਨੂੰ ਸਿਰਫ ਦੋ ਮਹੀਨਿਆਂ ਵਿੱਚ 58 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। 'ਕਾਲਾ ਚਸ਼ਮਾ' ਗੀਤ ਅਸਲ ਵਿੱਚ ਅਮਰ ਅਰਸ਼ੀ ਦੁਆਰਾ ਗਾਇਆ ਗਿਆ ਸੀ ਅਤੇ 1990 ਦੇ ਦਹਾਕੇ ਵਿੱਚ ਹਰ ਘਰ 'ਚ ਸੁਣਾਈ ਦਿੰਦਾ ਸੀ।
Get the latest update about KALA CHASHMA VIRAL VIDEO, check out more about KALA CHASHMA SONG, KALA CHASHMA AFRICAN KIDS & NORWAY DANCERS PERFORMANCE N KALA CHASHMA SONG
Like us on Facebook or follow us on Twitter for more updates.