Viral Video: LOC ਬਾਰਡਰ 'ਤੇ ਗੂੰਜਿਆ ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਦਾ 'ਬੰਬੀਹਾ ਬੋਲੇ', ਨੱਚਦੇ ਭਾਰਤੀ ਜਵਾਨਾਂ ਨੂੰ ਦੇਖ ਪਾਕਿ ਸੈਨਿਕ ਵੀ ਹੋਏ ਖੁਸ਼

ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਗਿਆ - ''LOC 'ਤੇ ਭਾਰਤ-ਪਾਕਿ ਸਰਹੱਦ 'ਤੇ ਪੰਜਾਬੀ ਗੀਤ ਅਤੇ ਪਾਕਿਸਤਾਨੀ ਸਿਪਾਹੀ ਨੇ ਵੀ ਪੰਜਾਬੀ ਮਿਊਜ਼ਿਕ ਵਜਾਉਂਦੇ ਹੋਏ ਭਾਰਤ ਵਾਲੇ ਪਾਸੇ ਹੱਥ ਹਿਲਾਏ''

ਭਾਰਤ-ਪਾਕਿ ਸੀਮਾਂ ਤੇ ਭਾਰਤੀ ਅਤੇ ਪਾਕਿਸਤਾਨੀ ਸੈਨਿਕ ਹਮੇਸ਼ਾ ਮੁਸ਼ਤੈਦੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ। ਆਪਣੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਡੱਟੇ ਰਹਿੰਦੇ ਹਨ। ਪਰ ਕਈ ਵਾਰ ਐਸਾ ਸਮਾਂ ਵੀ ਆ ਜਾਂਦਾ ਹੈ ਜਦੋਂ ਭਾਰਤ ਪਾਕਿ ਸੈਨਿਕਾਂ ਨੂੰ ਥੋੜ੍ਹੇ ਆਰਾਮ ਦੇ ਲਈ ਸੰਗੀਤ ਦਾ ਸਹਾਰਾ ਲੈਂਦਾ ਪੈਂਦਾ ਹੈ, ਤੇ ਜਦੋਂ ਸੰਗੀਤ ਜਾਂ ਗੀਤਾਂ ਦੀ ਗੱਲ ਆਉਂਦੀ ਹੈ, ਤਾਂ ਇਹ ਸਭ ਹਦਾ ਭੁੱਲ ਜਾਂਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। 
ਇਹ ਵੀਡੀਓ ਕੱਲ ਟਵਿੱਟਰ ਤੇ ਸ਼ੇਅਰ ਕੀਤੀ ਗਈ ਸੀ , ਜਿਸ ਨੂੰ ਹੁਣ ਤੱਕ ਕਈ ਲਾਇਕ ਅਤੇ ਰਿਪ੍ਲਾਈ ਮਿਲ ਚੁਕੇ ਹਨ। ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਗਿਆ - ''LOC 'ਤੇ ਭਾਰਤ-ਪਾਕਿ ਸਰਹੱਦ 'ਤੇ ਪੰਜਾਬੀ ਗੀਤ ਅਤੇ ਪਾਕਿਸਤਾਨੀ ਸਿਪਾਹੀ ਨੇ ਵੀ ਪੰਜਾਬੀ ਮਿਊਜ਼ਿਕ ਵਜਾਉਂਦੇ ਹੋਏ ਭਾਰਤ ਵਾਲੇ ਪਾਸੇ ਹੱਥ ਹਿਲਾਏ''

ਇਸ ਵੀਡੀਓ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤੀ ਜਵਾਨ ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਗੀਤ 'ਬੰਬੀਹਾ ਬੋਲੇ' ਨੂੰ ਗਾਉਣ ਅਤੇ ਉਸ ਤੇ ਨੱਚਦੇ ਨਜ਼ਰ ਆ ਰਹੇ ਹਨ। ਇਨ੍ਹਾਂ ਭਾਰਤੀ ਜਵਾਨਾਂ ਨੂੰ ਦੇਖ ਕੇ ਪਾਕਿਸਤਾਨੀ ਫੌਜੀ ਭਾਰਤ ਜਵਾਨਾਂ ਵੱਲ ਦੇਖ ਹੱਥ ਹਿਲਾ ਰਹੇ ਹਨ।

Get the latest update about India Pakistan Border, check out more about Sidhu Moose Wala, Himalaya, Punjabi Music & indo pak border viral video

Like us on Facebook or follow us on Twitter for more updates.