Viral Video: ਅੰਮ੍ਰਿਤਸਰ ਦੇ ਜੋੜਾ ਫਾਟਕ ਇਲਾਕੇ 'ਚ ਹੋਈ ਖੂਨੀ ਝੜਪ, ਸ਼ਰਾਬੀ ਨੌਜਵਾਨ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਜਾਣਕਾਰੀ ਮੁਤਾਬਿਕ ਜੋੜਾ ਫਾਟਕ ਇਲਾਕੇ 'ਚ ਇੱਕ ਤੰਗ ਗਲੀ ਵਿੱਚ ਦੋ ਬਾਈਕ ਦੀ ਟੱਕਰ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਉਸ ਸਮੇਂ ਭੱਖ ਗਈ ਜਦੋਂ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ

ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ 'ਚ ਇਕ ਘਟਨਾ ਵਾਪਰੀ ਹੈ ਜਿਥੇ 2 ਗੁੱਟਾ 'ਚ ਹੋਏ ਝਗੜੇ ਨੇ ਇੱਕ ਖੂਨੀ ਰੂਪ ਲੈ ਲਿਆ। ਸੋਮਵਾਰ ਸ਼ਾਮ ਨੂੰ ਮੋਹਕਮਪੁਰਾ ਦੇ ਜੋੜਾ ਫਾਟਕ ਇਲਾਕੇ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ 'ਚ ਦੋ ਗੁੱਟਾ ਨੂੰ ਇਕ ਖੂਨੀ ਝੜਪ ਦੇ ਸ਼ਾਮਿਲ ਦੇਖਿਆ ਜਾ ਸਕਦਾ ਹੈ। ਇਸ 'ਚ ਇਕ ਨੌਜਵਾਨਾਂ ਵਲੋਂ ਅੰਨ੍ਹੇ ਵਾਹ ਗੋਲੀਬਾਰੀ ਕੀਤੀ ਗਈ। ਇਹ ਸਾਰੀ ਘਟਨਾ ਇਸ ਇਲਾਕੇ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ।   

ਜਾਣਕਾਰੀ ਮੁਤਾਬਿਕ ਜੋੜਾ ਫਾਟਕ ਇਲਾਕੇ 'ਚ ਇੱਕ ਤੰਗ ਗਲੀ ਵਿੱਚ ਦੋ ਬਾਈਕ ਦੀ ਟੱਕਰ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਉਸ ਸਮੇਂ ਭੱਖ ਗਈ ਜਦੋਂ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜੋੜਾ ਫਾਟਕ ਇਲਾਕੇ ਦੇ ਰਹਿਣ ਵਾਲੇ ਪਲਵਿੰਦਰ ਸਿੰਘ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਿਹਾ ਸੀ। ਜਦੋਂ ਉਹ ਭੋਲਾ ਚੱਕੀ ਵਾਲਾ ਨੇੜੇ ਪਹੁੰਚਿਆ ਤਾਂ ਮੋਹਿਤ ਮਹਾਜਨ ਆਪਣੇ ਸਾਈਕਲ ’ਤੇ ਗਲੀ ਵਿੱਚੋਂ ਲੰਘ ਰਿਹਾ ਸੀ। ਗਲੀ ਤੰਗ ਹੋਣ ਕਾਰਨ ਉਹ ਆਪਸ ਵਿੱਚ ਟਕਰਾ ਗਏ। ਉਸ ਨੇ ਕਿਹਾ ਕਿ ਮੋਹਿਤ ਜੋ ਬਹੁਤ ਜ਼ਿਆਦਾ ਸ਼ਰਾਬੀ ਸੀ, ਉਸ ਨਾਲ ਝਗੜਾ ਕਰਨ ਲੱਗਾ। ਉਸ ਸਮੇਂ ਲੋਕਾਂ ਨੇ ਉਨ੍ਹਾਂ ਨੂੰ ਸਮਝ ਕੇ ਘਰ ਭੇਜ ਦਿੱਤਾ।
ਇਸ ਤੋਂ ਬਾਅਦ ਅੱਧੇ ਘੰਟੇ ਬਾਅਦ ਮੋਹਿਤ ਮਹਾਜਨ ਆਪਣੇ ਅਣਪਛਾਤੇ ਸਾਥੀਆਂ ਸਮੇਤ ਵਾਪਸ ਆਇਆ ਅਤੇ ਪਲਵਿੰਦਰ ਸਿੰਘ ਦੇ ਘਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਕੋਲ ਪੰਜ ਹਥਿਆਰ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਗੋਲੀਬਾਰੀ ਦੌਰਾਨ ਪਲਵਿੰਦਰ ਸਿੰਘ ਦੀ ਮਾਂ ਵਾਲ ਵਾਲ ਬਚ ਗਈ। ਹਮਲੇ 'ਚ ਸ਼ਿਵ ਕੁਮਾਰ ਦੇ ਰੂਪ 'ਚ ਇਕ ਨੌਜਵਾਨ ਜ਼ਖਮੀ ਹੋ ਗਿਆ। ਉਸ ਦੇ ਇੱਕ ਕਮਰ 'ਤੇ ਗੋਲੀ ਲੱਗੀ ਸੀ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ।

ਇਸ ਘਟਨਾ ਤੋਂ ਬਾਅਦ ਪਲਵਿੰਦਰ ਸਿੰਘ ਦੀ ਸ਼ਿਕਾਇਤ ਤੇ ਪੁਲੀਸ ਨੇ ਇਸ ਮਾਮਲੇ ਵਿੱਚ ਕਰੀਬ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਨੇ ਮੋਹਿਤ ਮਹਾਜਨ ਅਤੇ ਉਸ ਦੇ ਅਣਪਛਾਤੇ ਹਥਿਆਰਬੰਦ ਸਾਥੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। 

Get the latest update about Amritsar jora fatak clash, check out more about viral video, Amritsar news viral, Amritsar news & jora fatak clash video

Like us on Facebook or follow us on Twitter for more updates.