VIRAL VIDEO: ਗੰਗਨਹਿਰ 'ਚ ਡੁੱਬ ਰਹੇ ਬਾਂਦਰ ਦਾ ਸਹਾਰਾ ਬਣੇ ਬਜਰੰਗਬਲੀ, ਪੁਲਿਸ ਨੇ ਇਸ ਤਰ੍ਹਾਂ ਕੀਤਾ ਰੈਸਕਿਊ

ਬਾਂਦਰ ਮੁਰਾਦਨਗਰ ਸਥਿਤ ਗੰਗਨਹਿਰ ਦੇ ਵਿਚਕਾਰ ਫਸ ਗਿਆ ਸੀ। ਅਜਿਹੇ 'ਚ ਉਹ ਨਹਿਰ 'ਚ ਸਥਿਤ ਬਜਰੰਗਬਲੀ ਦੀ ਮੂਰਤੀ 'ਤੇ ਚਿਪਕ ਗਿਆ ਅਤੇ ਖੁਦ ਨੂੰ ਡੁੱਬਣ ਤੋਂ ਬਚਾਇਆ....

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗਾਜ਼ੀਆਬਾਦ 'ਚ ਗੰਗਨਹਿਰ 'ਚ ਇੱਕ ਬਾਂਦਰ ਡਿੱਗ ਗਿਆ ਸੀ, ਜਿਸਦੇ ਰੈਸਕਿਊ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਰਿਪੋਰਟ ਮੁਤਾਬਕ ਇਹ ਬਾਂਦਰ ਮੁਰਾਦਨਗਰ ਸਥਿਤ ਗੰਗਨਹਿਰ ਦੇ ਵਿਚਕਾਰ ਫਸ ਗਿਆ ਸੀ। ਅਜਿਹੇ 'ਚ ਉਹ ਨਹਿਰ 'ਚ ਸਥਿਤ ਬਜਰੰਗਬਲੀ ਦੀ ਮੂਰਤੀ 'ਤੇ ਚਿਪਕ ਗਿਆ ਅਤੇ ਖੁਦ ਨੂੰ ਡੁੱਬਣ ਤੋਂ ਬਚਾਇਆ। ਬਾਅਦ 'ਚ ਪੁਲਿਸ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਬਾਂਦਰ ਨੂੰ ਨਹਿਰ 'ਚੋਂ ਬਾਹਰ ਕੱਢਿਆ। ਇਸ ਘਟਨਾ ਦੀ ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਇਸ ਨੂੰ ਬਜਰੰਗਬਲੀ ਦਾ ਚਮਤਕਾਰ ਦੱਸ ਰਹੇ ਹਨ।


ਜਾਣਕਾਰੀ ਮੁਤਾਬਕ ਬਾਂਦਰ ਪਹਿਲਾਂ ਗੰਗਨਹਿਰ ਵਿੱਚ ਡਿੱਗਿਆ ਅਤੇ ਵਗਦੀ ਨਹਿਰ ਦੇ ਵਿਚਕਾਰ ਚਲਾ ਗਿਆ। ਉਸ ਨੇ ਨਹਿਰ ਵਿੱਚੋਂ ਨਿਕਲਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਹਿਰ 'ਚੋ ਬਾਹਰ ਨਾ ਨਿਕਲ ਪਾਇਆ। ਅਜਿਹੇ 'ਚ ਉਹ ਕਿਸੇ ਤਰ੍ਹਾਂ ਨਹਿਰ 'ਚ ਬਣੀ ਹਨੂੰਮਾਨ ਜੀ ਦੀ ਮੂਰਤੀ ਦੇ ਕੋਲ ਗਿਆ ਅਤੇ ਮੂਰਤੀ ਤੇ ਚਿਪਕ ਬਾਂਦਰ ਨੇ ਸਾਰੀ ਰਾਤ ਬਿਤਾਈ।  ਸਵੇਰੇ ਪਾਣੀ ਦੇ ਵਿਚਕਾਰ ਫਸੇ ਇਸ ਬਾਂਦਰ ਨੂੰ ਸਥਾਨਕ ਲੋਕਾਂ ਅਤੇ ਉੱਥੇ ਤਾਇਨਾਤ ਕੁਝ ਪੁਲਿਸ ਨੇ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਕਿਸ਼ਤੀ ਰਾਹੀਂ ਬਾਂਦਰ ਨੂੰ ਬਾਹਰ ਕੱਢਿਆ ਅਤੇ ਬਾਂਦਰ ਦੀ ਜਾਨ ਬਚਾਈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੇ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। 

Get the latest update about GAZIABAAD DROWNING MONKEY VIRAL VIDEO, check out more about GANGRIVER MURADNAGAR, DROWNING MONKEY IN GANGRIVER, TRUESCOOP NEWS & BAJRANGBALI MURTI

Like us on Facebook or follow us on Twitter for more updates.