Viral Video: ਬਟਾਲਾ 'ਚ ਤਾਲਿਬਾਨੀ ਪੰਜਾਬ ਪੁਲਿਸ, ਪਾਰਕ ਵਿੱਚ ਬੈਠੇ ਨੌਜਵਾਨ ਮੁੰਡੇ ਕੁੜੀਆਂ ਦੀ ਮਹਿਲਾ ਕਾਂਸਟੇਬਲਾਂ ਨੇ ਕੀਤੀ ਕੁੱਟਮਾਰ

ਬਟਾਲਾ ਪਾਰਕ ਦੀ ਵਾਇਰਲ ਵੀਡੀਓ ਵਿੱਚ ਇੱਕ ਮਹਿਲਾ ਕਾਂਸਟੇਬਲ ਪਾਰਕ ਵਿੱਚ ਇੱਕ ਕੁੜੀ ਨੂੰ ਥੱਪੜ ਮਾਰਦੀ ਹੋਈ ਦਿਖਾਈ ਦੇ ਰਹੀ ਹੈ। ਮਹਿਲਾ ਕਾਂਸਟੇਬਲ ਫਿਰ ਉਸ ਲੜਕੀ ਨੂੰ ਖਿੱਚਦੀ ਹੈ ਜੋ...

ਇਹ ਤਾਜ਼ਾ ਮਾਮਲਾ ਬਟਾਲਾ ਚ ਦੇਖਣ ਨੂੰ ਮਿਲਿਆ ਹੈ ਜਿਥੇ ਪੰਜਾਬ ਪੁਲਿਸ ਦੀਆਂ ਦੋ ਮਹਿਲਾ ਕਾਂਸਟੇਬਲਾਂ ਨੇ ਬਟਾਲਾ ਦੇ ਇੱਕ ਪਾਰਕ 'ਚ ਬੈਠੇ ਨੌਜਵਾਨ ਲੜਕੇ ਅਤੇ ਲੜਕੀਆਂ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਬਟਾਲਾ ਦੀ ਇਨ੍ਹਾਂ ਮਹਿਲਾ ਕਾਂਸਟੇਬਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਜਿਸ ਵਿੱਚ ਮਹਿਲਾ ਕਾਂਸਟੇਬਲ ਪਾਰਕ ਦੇ ਅੰਦਰ ਬੈਠੇ ਨੌਜਵਾਨ ਲੜਕੇ ਅਤੇ ਲੜਕੀਆਂ ਕੁੱਟਮਾਰ ਕਰਦਿਆਂ ਨਜ਼ਰ ਆਈਆਂ। ਇੱਕ ਵੀਡੀਓ 'ਚ ਇਹ ਮਹਿਲਾ ਕਾਂਸਟੇਬਲ ਦੱਸ ਰਹੀਆਂ ਹਨ ਕਿ ਆਈਲੈਟਸ ਕਲਾਸਾਂ ਤੋਂ ਬਾਅਦ ਪਾਰਕ ਦੇ ਅੰਦਰ ਬੈਠੇ ਲੜਕੇ ਅਤੇ ਲੜਕੀਆਂ ਤੋਂ ਪਹਿਲਾਂ ਪੁੱਛਗਿੱਛ ਕੀਤੀ ਗਈ ਅਤੇ ਫਿਰ  ਇਨ੍ਹਾਂ ਨੌਜਵਾਨਾਂ ਨੂੰ ਦੂਜੇ ਤਰੀਕੇ ਨਾਲ ਸਮਝਾਇਆ ਗਿਆ।ਬਟਾਲਾ ਪਾਰਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਹਰਕਤ 'ਚ ਆਏ ਹਨ ਅਤੇ ਟੇਪ 'ਤੇ ਦਿਖਾਈ ਦੇ ਰਹੀਆਂ  ਦੋ ਮਹਿਲਾ ਕਾਂਸਟੇਬਲਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।


ਬਟਾਲਾ ਪਾਰਕ ਦੀ ਵਾਇਰਲ ਵੀਡੀਓ ਵਿੱਚ ਇੱਕ ਮਹਿਲਾ ਕਾਂਸਟੇਬਲ ਪਾਰਕ ਵਿੱਚ ਇੱਕ ਕੁੜੀ ਨੂੰ ਥੱਪੜ ਮਾਰਦੀ ਹੋਈ ਦਿਖਾਈ ਦੇ ਰਹੀ ਹੈ। ਮਹਿਲਾ ਕਾਂਸਟੇਬਲ ਫਿਰ ਉਸ ਲੜਕੀ ਨੂੰ ਖਿੱਚਦੀ ਹੈ ਜੋ ਉਸ ਜਗਾਹ ਤੋਂ ਜਾਣ ਦੀ ਕੋਸ਼ਿਸ਼ ਕਰਦੀ ਹੈ। ਫਿਰ ਦੋ ਮਹਿਲਾ ਕਾਂਸਟੇਬਲਾਂ ਲੜਕੀ ਨੂੰ ਝਿੜਕਦੀਆਂ ਹਨ ਅਤੇ ਉਸ ਦੇ ਮਾਪਿਆਂ ਦਾ ਫੋਨ ਨੰਬਰ ਮੰਗਦੀਆਂ ਹਨ। ਇਕ ਹੋਰ ਵੀਡੀਓ ਚ ਇਹ ਦੋ ਮਹਿਲਾ ਕਾਂਸਟੇਬਲਾਂ ਨੂੰ ਪਾਰਕ ਦੇ ਅੰਦਰ ਮੌਜੂਦ ਹੋਰ ਲੜਕੀਆਂ ਨੂੰ ਝਿੜਕਦੇ ਦੇਖਿਆ ਜਾ ਸਕਦਾ ਹੈ। ਰੌਲੇ-ਰੱਪੇ 'ਚ ਇਹ ਵੀ ਸੁਣਿਆ ਜਾ ਸਕਦਾ ਹੈ ਕਿ ਲੜਕੀਆਂ ਕਾਂਸਟੇਬਲਾਂ ਨੂੰ ਕਹਿ ਰਹੀਆਂ ਸਨ ਕਿ ਉਹ ਜਨਮ ਦਿਨ ਮਨਾ ਰਹੀਆਂ ਹਨ, ਪਰ ਕਾਂਸਟੇਬਲ ਉਨ੍ਹਾਂ ਨੂੰ ਸ਼ਰੇਆਮਉਨ੍ਹਾਂ ਤੇ ਚਿਲਾਂਦੀਆਂ ਰਹੀਆਂ  ਅਤੇ ਉਨ੍ਹਾਂ ਦੇ ਪਿਤਾ ਦਾ ਨੰਬਰ ਵੀ ਮੰਗਿਆ।
ਇੱਕ ਹੋਰ ਵੀਡੀਓ ਵਿੱਚ, ਬਟਾਲਾ ਮਹਿਲਾ ਪੁਲਿਸ ਕਾਂਸਟੇਬਲ ਨੇ ਕਿਹਾ ਕਿ ਐਸਐਸਪੀ ਦੇ ਨਿਰਦੇਸ਼ਾਂ 'ਤੇ ਸਾਨੂੰ ਸਕੂਲ, ਕੋਚਿੰਗ ਏਰੀਆ ਅਤੇ ਇਸਦੇ ਆਲੇ ਦੁਆਲੇ ਪਾਰਕਾਂ ਦੀ ਨਿਗਰਾਨੀ ਕਰਨ ਲਈ ਡਿਊਟੀ ਦਿੱਤੀ ਗਈ ਸੀ। ਕਾਂਸਟੇਬਲਾਂ  ਮੁਤਾਬਿਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਵਿਦਿਆਰਥੀ ਆਪਣੇ ਮਾਪਿਆਂ ਨੂੰ ਕਹਿੰਦੇ ਹਨ ਕਿ ਉਹ ਪੜ੍ਹਾਈ ਕਰਨ ਜਾ ਰਹੇ ਹਨ, ਪਰ ਇਸ ਦੀ ਬਜਾਏ ਪਾਰਕਾਂ ਅਤੇ ਬਗੀਚਿਆਂ ਵੱਲ ਚਲੇ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲੋਕਾਂ ਤੋਂ ਕੁਝ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਇਸ ਲਈ ਉਨ੍ਹਾਂ ਨੇ ਪਹਿਲਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕਿਹਾ ਪਰ, ਨੌਜਵਾਨ ਮੁੰਡੇ ਕੁੜੀਆਂ ਨੇ ਧਿਆਨ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਅਤੇ ਲੋਕਾਂ ਵੱਲੋਂ ਪੰਜਾਬ ਪੁਲਿਸ ਦੀ ਆਲੋਚਨਾ ਕਰਨ ਤੋਂ ਬਾਅਦ ਦੋਵਾਂ ਮਹਿਲਾ ਕਾਂਸਟੇਬਲਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਪੂਰੇ ਮਾਮਲੇ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

Get the latest update about BATALA PARK WOMEN CONSTABLE VIRAL VIDEO, check out more about PUNJAB NEWS, BATALA PARK VIRAL VIDEO, BATALA PUNJAB & BATALA POLICE VIRAL VIDEO

Like us on Facebook or follow us on Twitter for more updates.