ਇੰਟਰਨੈੱਟ 'ਤੇ ਭਾਰਤੀ ਸੱਭਿਆਚਾਰ, ਪਹਿਰਾਵੇ ਅਤੇ ਤਿਉਹਾਰਾਂ ਨੂੰ ਅਪਣਾਉਂਦੇ ਹੋਏ ਵਿਦੇਸ਼ੀ ਲੋਕਾਂ ਦੀਆਂ ਬਹੁਤ ਸਾਰੀਆਂ ਵੀਡੀਓ ਅਤੇ ਫੋਟੋਆਂ ਹਨ। ਉਨ੍ਹਾਂ ਵੀਡੀਓ ਅਤੇ ਫੋਟੋਆਂ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਹਾਲਹੀ 'ਚ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਦਿਖਾਈ ਦੇ ਰਿਹਾ ਹੈ। ਇਸ ਵਾਇਰਲ ਵੀਡੀਓ ਵਿੱਚ, ਇੱਕ ਵਿਦੇਸ਼ੀ ਕਪਲ ਉਸਦੇ ਪੁੱਤਰ ਨੂੰ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਆਪਣੇ ਸਿਰਾਂ 'ਤੇ ਪੱਗਾਂ ਬੰਨ੍ਹਦੇ ਦੇਖਿਆ ਗਿਆ।
ਵਾਇਰਲ ਵੀਡੀਓ ਨੂੰ ਇੱਕ ਇੰਸਟਾਗ੍ਰਾਮ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਦਿਖਾਈ ਦੇਣ ਵਾਲਾ ਕਪਲ ਏਲੀਜ਼ ਅਤੇ ਲਾਰੈਂਸ ਹੈ। ਉਨ੍ਹਾਂ ਦੇ ਪੁੱਤਰ ਦਾ ਨਾਮ NYH ਹੈ। ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ ਹੈ, "ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਵਿੱਚ ਇੱਕ ਪਗੜੀ ਪ੍ਰਾਪਤ ਕਰਨਾ!" ਕੈਪਸ਼ਨ ਦੇ ਨਾਲ ਹੀ ਵੀਡੀਓ ਨੂੰ ਕਈ ਹੈਸ਼ਟੈਗਸ ਨਾਲ ਸ਼ੇਅਰ ਕੀਤਾ ਹੈ।
ਵੀਡੀਓ 'ਚ ਪਹਿਲਾਂ ਲਾਰੈਂਸ ਦੇ ਸਿਰ 'ਤੇ ਅਤੇ ਫਿਰ ਉਸਦੇ ਬੇਟੇ NYh ਦੇ ਸਿਰ 'ਤੇ, ਇੱਕ ਮੈਰੂਨ ਰੰਗ ਦੀ ਪੱਗ ਬੰਨ੍ਹਦਾ ਇੱਕ ਆਦਮੀ ਦਿਖਾਈ ਦਿੰਦਾ ਹੈ। ਅੰਤ ਵਿੱਚ, ਲਾਰੈਂਸ ਆਪਣੇ ਪੁੱਤਰ ਨਾਲ ਹਰਿਮੰਦਰ ਸਾਹਿਬ ਦੇ ਅੰਦਰ ਪੋਜ਼ ਦਿੰਦਾ ਹੈ।
ਇਸ ਵਾਇਰਲ ਵੀਡੀਓ ਨੂੰ ਹੁਣ ਤੱਕ 3.8 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਨੂੰ ਹਜ਼ਾਰਾਂ ਲਾਈਕਸ ਅਤੇ ਕਮੈਂਟਸ ਵੀ ਮਿਲ ਚੁੱਕੇ ਹਨ।
Get the latest update about foreigners wearing pagri, check out more about viral video harimandir sahib & viral video
Like us on Facebook or follow us on Twitter for more updates.