Viral Video: CCTV 'ਚ ਕੈਦ ਹੋਇਆ ਦਰਦਨਾਕ ਹਾਦਸਾ, ਖੜ੍ਹੀ SUV ਦਾ ਅਚਾਨਕ ਦਰਵਾਜਾ ਖੁੱਲਣ ਤੇ ਟਕਰਾਈ ਸਕੂਟੀ ਸਵਾਰ ਮਹਿਲਾ

ਕਰਨਾਟਕ ਰਾਜ ਸੜਕ ਸੁਰੱਖਿਆ ਅਥਾਰਟੀ ਦੇ ਟਵਿੱਟਰ ਹੈਂਡਲ ਦੁਆਰਾ ਇਹ ਵੀਡੀਓ ਕਲਿੱਪ ਸ਼ੇਅਰ ਕੀਤੀ ਗਈ ਹੈ। ਵੀਡੀਓ ਟਵੀਟ ਵਿੱਚ ਲਿਖਿਆ ਗਿਆ ਹੈ, "ਜਨਤਕ ਸੜਕਾਂ 'ਤੇ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ, ਅਜਿਹੇ ਹਾਦਸਿਆਂ ਤੋਂ ਬਚਣ ਲਈ ਪਿੱਛੇ ਤੋਂ ਆਉਣ ਵਾਲੇ ਵਾਹਨਾਂ ਦੀ ਸਾਈਡ ਜਾਂ ਰੀਅਰਵਿਊ ਸ਼ੀਸ਼ੇ ਵਿੱਚ ਜਾਂਚ ਕਰਨਾ ਯਕੀਨੀ ਬਣਾਓ...

ਅਸੀਂ ਹਮੇਸ਼ਾ ਹੀ ਰੋੜ੍ਹ ਉਤੇ ਹੁੰਦੀਆਂ ਲਾਪਰਵਾਹੀ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਜਿਸ ਕਰਕੇ ਦਰਦਨਾਕ ਹਾਦਸੇ ਵਾਪਰ ਜਾਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ, ਬੈਂਗਲੁਰੂ ਦੇ ਇੱਕ ਵਿਅਸਤ ਰੋਡ 'ਤੇ ਜਿਥੇ ਇੱਕ ਕਾਰ ਸਵਾਰ ਦੀ ਲਾਪਰਵਾਹੀ ਨਾਲ ਇੱਕ ਮਹਿਲਾ ਕਾਰ ਨਾਲ ਟਕਰਾ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇੰਨਾ ਹੀ ਨਹੀਂ ਇਸ ਟੱਕਰ ਤੋਂ ਬਾਅਦ ਇਹ ਮਹਿਲਾ ਦੂਜੀ ਕਾਰ ਦੇ ਹੇਠਾਂ ਕੁੱਚਲੇ ਜਾਣ ਤੋਂ ਮਸੀ ਬਚੀ। ਇੱਕ ਭਿਆਨਕ ਘਟਨਾ ਦੀ ਵੀਡੀਓ ਇਥੇ ਲਗੇ CCTV 'ਚ ਕੈਦ ਹੋ ਗਈ,ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਰਨਾਟਕ ਰਾਜ ਸੜਕ ਸੁਰੱਖਿਆ ਅਥਾਰਟੀ ਦੇ ਟਵਿੱਟਰ ਹੈਂਡਲ ਦੁਆਰਾ ਇਹ ਵੀਡੀਓ ਕਲਿੱਪ ਸ਼ੇਅਰ ਕੀਤੀ ਗਈ ਹੈ।  


ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ ਦੇ ਕਿਨਾਰੇ ਦੇ ਨੇੜੇ ਡਰਾਈਵ ਕਰ ਰਹੀ ਇੱਕ ਔਰਤ ਇੱਕ ਕਾਰ ਦਾ ਦਰਵਾਜ਼ਾ ਖੜਕਾਉਂਦੀ ਹੈ। ਇਸ ਤੋਂ ਬਾਅਦ ਡਰਾਈਵਰ ਨੇ ਟ੍ਰੈਫਿਕ ਦੀ ਪ੍ਰਵਾਹ ਕੀਤੇ ਬਿਨਾਂ ਇਸਦਾ ਦਰਵਾਜਾ ਖੋਲ੍ਹਿਆ। ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਇੱਕ ਐਕਟਿਵ ਸਵਾਰ ਮਹਿਲਾ ਦਰਵਾਜੇ ਨਾਲ ਟਕਰਾਅ ਜਾਂਦੀ ਹੈ। ਅਚਾਨਕ ਹੋਈ ਇਸ ਜ਼ਬਰਦਸਤ ਟੱਕਰ 'ਚ ਔਰਤ ਸੜਕ 'ਤੇ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਇਕ ਚਿੱਟੇ ਰੰਗ ਦੀ ਕਾਰ ਦੇ ਹੇਠਾਂ ਇੱਹ ਮਹਿਲਾਂ ਆ ਜਾਂਦੀ ਹੈ। ਜਿਸ ਨੂੰ ਦੇਖ ਸੜਕ 'ਤੇ ਮੌਜੂਦ ਦਰਸ਼ਕ ਔਰਤ ਦੀ ਮਦਦ ਲਈ ਭੱਜਦੇ ਹਨ।  

ਇਹ ਖੁਸ਼ਕਿਸਮਤੀ ਹੀ ਰਹੀ ਕਿ ਸਵੇਦ ਕਾਰ ਦੇ ਡਰਾਈਵਰ ਨੇ ਅੜਿੱਕਾ ਮਹਿਸੂਸ ਕਰਦਿਆਂ ਤੁਰੰਤ ਕਾਰ ਰੋਕ ਦਿੱਤੀ ਕਿਉਂਕਿ ਔਰਤ ਵਾਹਨ ਦੇ ਹੇਠਾਂ ਫੱਸ ਗਈ। ਇਸ ਤੋਂ ਬਾਅਦ ਇਹ ਵੀਡੀਓ ਇਥੇ ਹੀ ਖਤਮ ਹੋ ਜਾਂਦੀ ਹੈ। ਫਿਲਹਾਲ ਮਹਿਲਾ ਦੀ ਸਿਹਤ ਦੀ ਸਥਿਤੀ ਕੀ ਹੈ ਅਤੇ ਕੀ ਪੁਲਿਸ ਨੇ ਐਸਯੂਵੀ ਮਾਲਕ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ ਜਾਂ ਨਹੀਂ, ਇਹ ਅਜੇ ਅਸਪਸ਼ਟ ਹੈ।
ਕਰਨਾਟਕ ਰਾਜ ਸੜਕ ਸੁਰੱਖਿਆ ਅਥਾਰਟੀ ਦੇ ਟਵਿੱਟਰ ਹੈਂਡਲ ਦੁਆਰਾ ਇਹ ਵੀਡੀਓ ਕਲਿੱਪ ਸ਼ੇਅਰ ਕੀਤੀ ਗਈ ਹੈ। ਵੀਡੀਓ ਟਵੀਟ ਵਿੱਚ ਲਿਖਿਆ ਗਿਆ ਹੈ, "ਜਨਤਕ ਸੜਕਾਂ 'ਤੇ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ, ਅਜਿਹੇ ਹਾਦਸਿਆਂ ਤੋਂ ਬਚਣ ਲਈ ਪਿੱਛੇ ਤੋਂ ਆਉਣ ਵਾਲੇ ਵਾਹਨਾਂ ਦੀ ਸਾਈਡ ਜਾਂ ਰੀਅਰਵਿਊ ਸ਼ੀਸ਼ੇ ਵਿੱਚ ਜਾਂਚ ਕਰਨਾ ਯਕੀਨੀ ਬਣਾਓ। ਸਾਵਧਾਨ ਰਹੋ! #roadsafety #rules #safety #drive #ਡਰਾਈਵਸੇਫ #ਟ੍ਰੈਫਿਕ।"

Get the latest update about BENGALURU ACCIDENT NEWS, check out more about BENGALURU ACCIDENT VIDEO, KARNATAKA ACCIDENT VIRAL VIDEO, BENGALURU ACCIDENT VIRAL VIDEO & BENGALURU NEWS

Like us on Facebook or follow us on Twitter for more updates.