Viral Video: ਕਰੂਰਤਾ ਦੀਆਂ ਹੱਦਾਂ ਪਾਰ, ਦਰੱਖਤ ਨਾਲ ਹੱਥ-ਪੈਰ ਬਣ ਮਹਿਲਾਂ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ

ਇਹ ਵਾਇਰਲ ਹੋ ਰਹੀ ਵੀਡੀਓ ਰਾਜਸਥਾਨ ਦੇ ਬਾਂਸਵਾੜਾ ਦੀ ਹੈ। ਜਿਥੇ ਇਕ ਮਹਿਲਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਪੀੜ੍ਹਤ ਮਹਿਲਾਂ ਨੂੰ ਦਰਖਤ ਨਾਲ ਬਣ ਡੰਡਿਆਂ ਨਾਲ ਕਰੂਰਤਾ ਨਾਲ ਕੁੱਟਿਆ ਜਾ ਰਿਹਾ ਹੈ...

ਇਹ ਵਾਇਰਲ ਹੋ ਰਹੀ ਵੀਡੀਓ ਰਾਜਸਥਾਨ ਦੇ ਬਾਂਸਵਾੜਾ ਦੀ ਹੈ। ਜਿਥੇ ਇਕ ਮਹਿਲਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਪੀੜ੍ਹਤ ਮਹਿਲਾਂ ਨੂੰ ਦਰਖਤ ਨਾਲ ਬਣ ਡੰਡਿਆਂ  ਨਾਲ ਕਰੂਰਤਾ ਨਾਲ ਕੁੱਟਿਆ ਜਾ ਰਿਹਾ ਹੈ। ਮਹਿਲਾ ਜ਼ੋਰ-ਜ਼ੋਰ ਨਾਲ ਚਿੱਲਾ ਵੀ ਰਹੀ ਹੈ ਪਰ ਉਸ ਤੇ ਕੋਈ ਰਹਿਮ ਨਹੀਂ ਦਿਖਾਈ ਜਾ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਉਸ ਸਮੇਂ ਮੌਜੂਦ ਲੋਕਾਂ ਵਲੋਂ ਬਣਾਇਆ ਗਿਆ ਸੀ। ਇਸ ਵੀਡੀਓ ਦੇ ਆਉਣ ਤੋਂ ਬਾਅਦ ਰਾਜਸਥਾਨ 'ਚ ਕਾਨੂੰਨ ਵਿਵਸਥਾ ਨੂੰ ਇਸ ਘਟਨਾ ਨੇ ਸਵਾਲ ਦ ਘੇਰੇ 'ਚ ਪਾ ਦਿੱਤਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਕਾਂਗਰਸ ਸਰਕਾਰ ਤੇ ਸਵਾਲ ਖੜ੍ਹੇ ਕਰ ਰਹੇ ਹਨ।
ਮਹਿਜ 32 ਸਕਿੰਟ ਦੇ ਇੱਸ ਵੀਡੀਓ 'ਚ ਇਕ ਵਿਅਕਤੀ ਦੁਆਰਾ ਇਕ ਮਹਿਲਾ ਨੂੰ ਦਰਖਤ ਨਾਲ ਬਣ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਪੀੜ੍ਹਤ ਮਹਿਲਾ ਦਾ ਵਿਆਹ ਹੋ ਚੁੱਕਿਆ ਹੈ ਪਰ ਉਸ ਪਿੰਡ 'ਚ ਕਿਸੇ ਹੋਰ ਸਖਸ਼ ਨਾਲ ਘੁੰਮ ਰਹੀ ਸੀ। ਜਿਸ ਤੋਂ ਬਾਅਦ ਉਸ ਦੇ ਪਤੀ ਨੇ ਦੋਨਾਂ ਨੂੰ ਇਕੱਠਿਆਂ ਘੁੰਮਦੇ ਦੇਖ ਲਿਆ ਤੇ ਦੋਨਾਂ ਨੂੰ ਫੜ੍ਹ ਦਰਖਤ ਨਾਲ ਬਣ ਦਿੱਤਾ। ਸੂਚਨਾ ਮਿਲਦੇ ਹੀ ਜਦ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੋਸ਼ੀ ਪਤੀ ਤੇ ਬਾਕੀ ਲੋਕ ਫਰਾਰ ਹੋ ਚੁਕੇ ਸਨ। ਜਿਨ੍ਹਾਂ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ।  

Get the latest update about national, check out more about woman beaten video, rajasthan banswara viral news, viral on internet & internet viral

Like us on Facebook or follow us on Twitter for more updates.