Viral Video: ਲਖਨਊ ਸਿਵਲ ਹਸਪਲਾਤ 'ਚ ਜਨਮਦਿਨ ਦਾ ਜਸ਼ਨ, ਵੀਡੀਓ ਵਾਇਰਲ ਹੋਣ ਤੇ ਉਪ ਮੁੱਖ ਮੰਤਰੀ ਨੇ ਕਾਰਵਾਈ ਦੇ ਦਿੱਤੇ ਹੁਕਮ

ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਕਲਿੱਪ ਵਿੱਚ ਮੁੰਡਿਆਂ ਦੇ ਇੱਕ ਗਰੁੱਪ ਨੂੰ ਹਸਪਤਾਲ 'ਚ ਪਾਰਟੀ ਕਰਦੇ ਅਤੇ ਹੰਗਾਮਾ ਦੇਖਿਆ ਗਿਆ...

ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਕਲਿੱਪ ਵਿੱਚ ਮੁੰਡਿਆਂ ਦੇ ਇੱਕ ਗਰੁੱਪ ਨੂੰ ਹਸਪਤਾਲ 'ਚ ਪਾਰਟੀ ਕਰਦੇ ਅਤੇ ਹੰਗਾਮਾ ਦੇਖਿਆ ਗਿਆ। ਇਨ੍ਹਾਂ ਮੁੰਡਿਆਂ ਨੇ ਮਜ਼ਾਕ ਮਜ਼ਾਕ 'ਚ ਇਕ ਬੈਲਟ-ਲੜਾਈ ਵੀ ਕੀਤੀ। ਜਿਸ ਨਾਲ ਹਸਪਤਾਲ 'ਚ ਮੌਜੂਦ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਜਿਨ੍ਹਾਂ ਕੋਲ ਸਿਹਤ ਵਿਭਾਗ ਵੀ ਹੈ ਨੇ ਇਸ ਵੀਡੀਓ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। 
ਸੂਤਰਾਂ ਨੇ ਦੱਸਿਆ ਕਿ ਐਤਵਾਰ ਅੱਧੀ ਰਾਤ ਨੂੰ ਸਿਵਲ ਹਸਪਤਾਲ ਦੀ ਓਪੀਡੀ ਦੇ ਅੰਦਰ ਕੁਝ ਇੰਟਰਨ ਵਿਦਿਆਰਥੀ ਜਨਮ ਦਿਨ ਮਨਾ ਰਹੇ ਸਨ। ਉਹ ਕਰੀਬ ਇੱਕ ਘੰਟੇ ਤੱਕ ਸ਼ੋਰ ਸ਼ਰਾਬਾ ਅਤੇ ਹੰਗਾਮਾ ਕਰਦੇ ਰਹੇ। ਜਿਸ ਨਾਲ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਹੋਈ। 

ਸਿਵਲ ਹਸਪਤਾਲ ਦੇ ਡਾਇਰੈਕਟਰ ਡਾ: ਆਨੰਦ ਓਝਾ ਨੇ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀਡੀਓ 'ਚ ਦਿਖਾਈ ਦੇਣ ਵਾਲੇ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਪ ਮੁੱਖ ਮੰਤਰੀ ਨੇ ਕਿਹਾ ਕਿ ਰਿਪੋਰਟ ਮਿਲਦਿਆਂ ਹੀ ਕਾਰਵਾਈ ਕੀਤੀ ਜਾਵੇਗੀ।

Get the latest update about Lucknow hospital viral video, check out more about social media viral video, birthday viral video, viral video & Lucknow civil hospital

Like us on Facebook or follow us on Twitter for more updates.