Viral Video: ਕਾਨੂੰਨ ਵਿਵਸਥਾ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ, ਸੋਸ਼ਲ ਮੀਡੀਆ ਤੇ ਗੰਨ ਕਲਚਰ ਨੂੰ ਇੰਝ ਪ੍ਰਮੋਟ ਕਰ ਰਹੇ ਮੁੰਡੇ ਕੁੜੀਆਂ

ਇੱਕ ਪਾਸੇ ਜਿਥੇ ਪੰਜਾਬ ਸਰਕਾਰ ਹਥਿਆਰਾਂ, ਗੰਨ ਕਲਚਰ ਨੂੰ ਕੰਟਰੋਲ ਕਰਨ ਦੇ ਲਈ ਹਰ ਦਿਨ ਹੱਥ ਪੈਰ ਮਾਰ ਰਹੀ ਹੈ ਓਥੇ ਹੀ ਸੋਸ਼ਲ ਮੀਡੀਆ ਤੇ ਹਾਲ੍ਹੀ 'ਚ ਕਈ ਐਸੀਆਂ ਵੀਡੀਓ ਵਾਇਰਲ ਹੋਈਆਂ ਹਨ ਜਿਸ 'ਚ ਸ਼ਰੇਆਮ ਕਾਨੂੰਨ ਵਿਵਸਥਾ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ...

ਇੱਕ ਪਾਸੇ ਜਿਥੇ ਪੰਜਾਬ ਸਰਕਾਰ ਹਥਿਆਰਾਂ, ਗੰਨ ਕਲਚਰ ਨੂੰ ਕੰਟਰੋਲ ਕਰਨ ਦੇ ਲਈ ਹਰ ਦਿਨ ਹੱਥ ਪੈਰ ਮਾਰ ਰਹੀ ਹੈ ਓਥੇ ਹੀ ਸੋਸ਼ਲ ਮੀਡੀਆ ਤੇ ਹਾਲ੍ਹੀ 'ਚ ਕਈ ਐਸੀਆਂ ਵੀਡੀਓ ਵਾਇਰਲ ਹੋਈਆਂ ਹਨ ਜਿਸ 'ਚ ਸ਼ਰੇਆਮ ਕਾਨੂੰਨ ਵਿਵਸਥਾ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਲੰਧਰ 'ਚ ਨੌਜਵਾਨਾਂ ਦੀ ਹਵਾਈ ਫਾਇਰਿੰਗ ਦੀਆਂ ਅਜਿਹੀਆਂ ਹਰਕਤਾਂ ਤੋਂ ਸਥਾਨਕ ਲੋਕਾਂ ਪ੍ਰੇਸ਼ਾਨ ਹੋ ਰਹੇ ਹਨ। ਪਰ ਇਸ ਦੇ ਬਾਵਜੂਦ ਵੀ ਸੋਸ਼ਲ ਮੀਡੀਆ 'ਤੇ ਸ਼ਹਿਰ ਦੇ ਨੌਜਵਾਨ ਗੰਨ ਕਲਚਰ ਨੂੰ ਪ੍ਰਮੋਟ ਕਰਦਿਆਂ ਵੀਡੀਓਜ਼ ਸ਼ੇਅਰ ਕਰ ਰਹੇ ਹਨ।

ਹਾਲ੍ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ, ਜਿਸ 'ਚ ਇਕ ਲੜਕੀ ਹੱਥ 'ਚ ਪਿਸਤੌਲ ਲੈ ਕੇ ਵਿਹੜੇ 'ਚ ਖੜ੍ਹੀ ਦਿਖਾਈ ਦੇ ਰਹੀ ਹੈ। ਫਿਰ ਅਚਾਨਕ ਹੀ ਇਹ ਕੁੜੀ ਪਿਸ਼ਟਲ ਨੂੰ ਅਸਮਾਨ ਵੱਲ ਕਰ ਆਪਣੀਆਂ ਅੱਖਾਂ ਬੰਦ ਕਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੀ ਹੈ। ਇਹ ਕੁੜੀ ਗੋਲੀਆਂ ਚਲਾਉਂਦੇ ਸਮੇਂ ਉਹ ਉੱਪਰ ਤੱਕ ਨਹੀਂ ਦੇਖ ਰਹੀ ਸੀ। ਜਿਸ ਸਥਿਤੀ 'ਚ ਉਹ ਗੋਲੀਬਾਰੀ ਕਰ ਰਹੀ ਸੀ, ਛੱਤ 'ਤੇ ਖੜ੍ਹੇ ਕਿਸੇ ਵਿਅਕਤੀ ਨੂੰ ਗੋਲੀ ਲੱਗ ਸਕਦੀ ਸੀ।

ਇੰਨਾ ਹੀ ਨਹੀਂ, ਹਵਾਈ ਫਾਇਰਿੰਗ ਦਾ ਇਕ ਹੋਰ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਨੌਜਵਾਨ ਨੂੰ ਡਬਲ ਬੈਰਲ ਬੰਦੂਕ ਨਾਲ ਫਾਈਰਿੰਗ ਕਰਦੇ ਦੇਖਿਆ ਜਾ ਸਕਦਾ ਹੈ। ਇਹ ਗੋਲੀ ਚਲਾਉਣ ਵਾਲੇ ਨੌਜਵਾਨ ਦਾ ਨਾਂ ਗੁਰਸ਼ੇਰ ਖਰਬੰਦਾ ਹੈ। ਇਹ ਉਸ ਲੜਕੇ ਦੀ ਇਕੱਲੀ ਵੀਡੀਓ ਨਹੀਂ ਹੈ, ਇਸ ਤੋਂ ਇਲਾਵਾ ਹੋਰ ਵੀ ਕਈ ਵੀਡੀਓਜ਼ ਹਨ, ਜਿਨ੍ਹਾਂ 'ਚ ਉਹ ਅਜਿਹਾ ਹੀ ਕੰਮ ਕਰਦਾ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਉਸਦੇ ਪਿਤਾ ਨੂੰ ਵੀ ਉਸਦੇ ਨਾਲ ਦੇਖਿਆ ਜਾ ਸਕਦਾ ਹੈ। ਉਹ ਮਾਡਲ ਟਾਊਨ ਸਥਿਤ ਸਕੂਲ ਵਿੱਚ ਪੜ੍ਹਦਾ ਹੈ। ਉਸ ਦੇ ਪਿਤਾ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਫਰਨੀਚਰ ਦਾ ਸ਼ੋਅਰੂਮ ਵੀ ਹੈ। 
ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਨੌਜਵਾਨਾਂ ਨੂੰ ਸੋਸ਼ਲ ਮੀਡੀਆ 'ਤੇ ਫਰਜ਼ੀ ਪ੍ਰਮੋਸ਼ਨ ਲਈ ਹਵਾਈ ਫਾਇਰਿੰਗ ਦੀਆਂ ਵੀਡੀਓਜ਼ ਬਣਾਉਂਦੇ ਦੇਖੇ ਜਾ ਸਕਦੇ ਹਨ। ਇਕ ਪਾਸੇ ਜਿੱਥੇ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ, ਉਥੇ ਹੀ ਜਲੰਧਰ ਪੁਲਿਸ ਇਸ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਜਲੰਧਰ ਦੇ ਏ.ਡੀ.ਸੀ.ਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਦੇ ਧਿਆਨ 'ਚ ਆਈ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਤੋਂ ਬਾਅਦ ਇਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

Get the latest update about PUNJAB NEWS, check out more about JALANDHAR AIR FIRING CASES, dailynews, truescoop & YOUTH AIR FIRED

Like us on Facebook or follow us on Twitter for more updates.