Viral Video: ਬਿਜਲੀ ਦੀਆਂ ਤਾਰਾਂ 'ਚ ਉਲਝਿਆ ਹੈਲੀਕਾਪਟਰ, ਫਿਰ ਦੇਖਣ ਨੂੰ ਮਿਲਿਆ ਇਹ ਭਿਆਨਕ ਮੰਜ਼ਰ

ਇਹ ਘਟਨਾ ਪਿੱਛਲੇ ਬੁੱਧਵਾਰ ਨੂੰ ਬ੍ਰਾਜ਼ੀਲ ਦੇ ਮਿਨਾ ਗੇਰੀਆਸ ਸੂਬੇ ਦੇ ਐਂਜੇਨਹੀਰੋ ਕਾਲਦਾਸ ਇਲਾਕੇ 'ਚ ਵਾਪਰੀ ਸੀ ਜਿਥੇ ਬ੍ਰਾਜ਼ੀਲ ਦੇ ਸੰਸਦ ਮੈਂਬਰ ਹਰਸੀਲਿਓ ਅਰਾਉਜੋ ਦਿਨੀਜ਼ ਅਤੇ ਡਿਪਟੀ ਮੇਅਰ ਡੇਵਿਡ ਬੈਰੋਸੋ ਚੋਣ ਪ੍ਰਚਾਰ ਕਰਨ ਗਏ ਸਨ...

ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਵਾ 'ਚ ਉੱਡ ਰਿਹਾ ਹੈਲੀਕਾਪਟਰ ਅਚਾਨਕ ਤਾਰਾਂ 'ਚ ਉਲਝ ਕੇ ਜ਼ਮੀਨ 'ਤੇ ਡਿੱਗ ਜਾਂਦਾ ਹੈ। ਇਹ ਭਿਆਨਕ ਘਟਨਾ ਬ੍ਰਾਜ਼ੀਲ 'ਚ ਵਾਪਰੀ ਹੈ, ਜਿੱਥੇ ਫੁੱਟਬਾਲ ਮੈਦਾਨ 'ਤੇ ਉਤਰਨ ਤੋਂ ਪਹਿਲਾਂ ਇਕ ਹੈਲੀਕਾਪਟਰ ਅਚਾਨਕ ਬਿਜਲੀ ਦੀ ਤਾਰ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਸਮੇਂ ਹੈਲੀਕਾਪਟਰ ਵਿੱਚ ਰਾਜਨੇਤਾਵਾਂ ਸਮੇਤ 6 ਲੋਕ ਸਵਾਰ ਸਨ। 

ਇਹ ਘਟਨਾ ਪਿੱਛਲੇ ਬੁੱਧਵਾਰ ਨੂੰ ਬ੍ਰਾਜ਼ੀਲ ਦੇ ਮਿਨਾ ਗੇਰੀਆਸ ਸੂਬੇ ਦੇ ਐਂਜੇਨਹੀਰੋ ਕਾਲਦਾਸ ਇਲਾਕੇ 'ਚ ਵਾਪਰੀ ਸੀ ਜਿਥੇ ਬ੍ਰਾਜ਼ੀਲ ਦੇ ਸੰਸਦ ਮੈਂਬਰ ਹਰਸੀਲਿਓ ਅਰਾਉਜੋ ਦਿਨੀਜ਼ ਅਤੇ ਡਿਪਟੀ ਮੇਅਰ ਡੇਵਿਡ ਬੈਰੋਸੋ ਚੋਣ ਪ੍ਰਚਾਰ ਕਰਨ ਗਏ ਸਨ। ਇਸ ਦੌਰਾਨ ਹੈਲੀਕਾਪਟਰ ਦੇ ਉਤਰਨ ਤੋਂ ਪਹਿਲਾਂ ਹੀ ਉਹ ਬਿਜਲੀ ਦੀਆਂ ਤਾਰਾਂ ਵਿਚ ਫਸ ਗਿਆ ਅਤੇ ਅੱਗ ਦੀ ਚਪੇਟ 'ਚ ਆ ਗਿਆ। ਇਸ ਤੋਂ ਬਾਅਦ ਹੈਲੀਕਾਪਟਰ ਪਾਇਲਟ ਦੇ ਕਾਬੂ ਤੋਂ ਬਾਹਰ ਹੋ ਗਿਆ ਅਤੇ ਜ਼ਮੀਨ 'ਤੇ ਡਿੱਗ ਗਿਆ।
ਦਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵੇਲੇ ਹੈਲੀਕਾਪਟਰ 'ਚ ਪਾਇਲਟ ਤੋਂ ਇਲਾਵਾ ਬ੍ਰਾਜ਼ੀਲ ਦਾ 59 ਸਾਲਾ ਸੰਸਦ ਮੈਂਬਰ, ਡਿਪਟੀ ਮੇਅਰ ਅਤੇ ਦੋ ਕਰਮਚਾਰੀ ਮੌਜੂਦ ਸਨ। ਹਾਦਸੇ ਤੋਂ ਠੀਕ ਪਹਿਲਾਂ ਚਮਤਕਾਰੀ ਢੰਗ ਨਾਲ ਸਾਰੇ ਹੈਲੀਕਾਪਟਰ 'ਚੋਂ ਬਾਹਰ ਨਿਕਲ ਗਏ। ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। 

Get the latest update about Viral Video, check out more about helicopter accident in Brazil Brazil helicopter accident, Viral Video Brazil & Brazil helicopter crash

Like us on Facebook or follow us on Twitter for more updates.