ਭਾਰਤ ਦੇ ਕਈ ਲੋਕ ਰੋਜ਼ੀ ਰੋਟੀ ਕਮਾਉਣ ਅਤੇ ਚੰਗੀ ਜਿੰਦਗੀ ਦੀ ਆਸ 'ਚ ਦੇਸ਼ ਛੱਡ ਵਿਦੇਸ਼ਾਂ 'ਚ ਕੰਮ ਕਰ ਰਹੇ ਹਨ। ਇਹਨਾਂ ਲੋਕਾਂ 'ਚੋ ਹੀ ਕਈ ਲੋਕ ਅਜਿਹੇ ਹਨ ਜੋਕਿ ਲੋਕਾਂ 'ਚ ਆਪਣੀ ਵੱਖਰੀ ਪਹਿਚਾਣ ਵੀ ਬਣਾ ਚੁਕੇ ਹਨ। ਅਜਿਹਾ ਹੀ ਇੱਕ ਵਿਅਕਤੀ ਹੈ ਬ੍ਰਿਟੇਨ ਵਿੱਚ ਇੱਕ ਬੱਸ ਡਰਾਈਵਰ 59 ਸਾਲਾਂ ਰਣਜੀਤ ਸਿੰਘ ਜੋਕਿ13 ਸਾਲਾਂ ਤੋਂ ਬਰਤਾਨੀਆ ਦੀ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਜ਼ ਵਿੱਚ ਕੰਮ ਕਰ ਰਿਹਾ ਹੈ। ਪਰ ਇਨ੍ਹੀਂ ਦਿਨੀਂ ਰਣਜੀਤ ਸਿੰਘ ਦੀ ਚਰਚਾ ਉਸ ਦੇ ਮੁੱਖ ਪੇਸ਼ੇ ਡਰਾਈਵਿੰਗ ਨੂੰ ਛੱਡ ਉਸ ਦੀ ਮਿਊਜ਼ਿਕ ਵੀਡੀਓਜ਼ ਕਰਕੇ ਹੋ ਰਹੀ। ਰਣਜੀਤ ਸਿੰਘ ਦੀ ਇਸ ਵੀਡੀਓ ਨੇ ਉਸ ਨੂੰ ਸੋਸ਼ਲ ਮੀਡੀਆ ਦਾ ਸਟਾਰ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ:- Viral Video: 'ਜੇੜ੍ਹਾ ਨਸ਼ਾ' ਗਾਣੇ ਤੇ ਪਾਕਿਸਤਾਨੀ ਮੁੰਡਿਆਂ ਨੇ ਕੀਤਾ ਜ਼ਬਰਦਸਤ ਡਾਂਸ, ਪਰਫਾਰਮੈਂਸ ਨੇ ਲੁੱਟੀ ਵਾਹ-ਵਾਹੀ
ਰਣਜੀਤ ਸਿੰਘ ਦੀ ਪਛਾਣ ਹੁਣ ਗਾਉਣ ਵਾਲੇ ਡਰਾਈਵਰ ਵਜੋਂ ਕੀਤੀ ਜਾ ਰਹੀ ਹੈ। ਰਣਜੀਤ ਸਿੰਘ ਨੇ ਇਕ ਪੰਜਾਬੀ ਗੀਤ ਗਾਇਆ ਹੈ ਜਿਸ ਵਿੱਚ ਉਹ ਆਪਣੇ ਕੰਮ ਲਈ ਰੱਬ ਦਾ ਧੰਨਵਾਦ ਕਰ ਰਿਹਾ ਹੈ। ਗੀਤ ਦੇ ਬੋਲ ਅਤੇ ਮਿਊਜ਼ਿਕ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਹਨ। ਗੀਤ 'ਚ ਉਹ ਵਿਦੇਸ਼ਾਂ 'ਚ ਇਕ-ਦੂਜੇ ਨਾਲ ਮਿਲ ਕੇ ਬੱਸ ਚਲਾਉਣ ਦਾ ਜ਼ਿਕਰ ਕਰ ਰਹੇ ਹਨ। ਵੀਡੀਓ ਵਿੱਚ ਰਣਜੀਤ ਸਿੰਘ ਦੇ ਹੋਰ ਸਿੱਖ ਡਰਾਈਵਰਾਂ ਦੇ ਨਾਲ ਬ੍ਰਿਟਿਸ਼ ਕਰਮਚਾਰੀ ਵੀ ਸ਼ਾਮਲ ਹਨ। ਰਣਜੀਤ ਸਿੰਘ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਰਾਹੀਂ ਉਹ ਸਾਰੇ ਧਰਮਾਂ ਦੀ ਬਰਾਬਰੀ ਦਾ ਸੰਦੇਸ਼ ਦੇ ਰਿਹਾ ਹੈ। ਉਹ ਆਪਣੇ ਗੀਤ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲ ਕੇ ਕੰਮ ਕਰਨ ਦੀ ਗੱਲ ਕਰਦਾ ਹੈ। ਇਸ ਗੀਤ ਰਾਹੀਂ ਉਹ ਬਹੁ-ਸੱਭਿਆਚਾਰਕ ਬਰਤਾਨੀਆ ਦੀ ਤਸਵੀਰ ਬਿਆਨ ਕਰ ਰਿਹਾ ਹੈ।
ਯੂ-ਟਿਊਬ 'ਤੇ ਅਪਲੋਡ ਕੀਤੀ ਗਈ ਕਰੀਬ 4 ਮਿੰਟ ਦੀ ਇਸ ਵੀਡੀਓ ਨੂੰ ਕਈ ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ। ਪੰਜਾਬੀ ਵਿੱਚ ਗਾਏ ਗਏ ਇਸ ਗੀਤ ਨੂੰ ਅੰਗਰੇਜ਼ੀ ਸਬ-ਟਾਈਟਲ ਨਾਲ ਅਪਲੋਡ ਕੀਤਾ ਗਿਆ ਹੈ। ਇਸ ਵੀਡੀਓ ਬਾਰੇ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਜੋ ਕੀਤਾ ਹੈ ਉਸ 'ਤੇ ਉਸ ਨੂੰ ਮਾਣ ਹੈ। ਅਸੀਂ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡ ਵਿੱਚ ਪਿਛਲੇ 13 ਸਾਲਾਂ ਤੋਂ ਸਹੀ ਅਰਥਾਂ ਵਿੱਚ ਟੀਮ ਭਾਵਨਾ ਨਾਲ ਕੰਮ ਕਰਦੇ ਹਾਂ।
Get the latest update about BUS DRIVER VIDEO, check out more about BUS DRIVER VIDEO SONG, UK BUS DRIVER VIDEO, BUS DRIVER VIRAL VIDEO & BUS DRIVER SON FROM THE UK
Like us on Facebook or follow us on Twitter for more updates.