Viral Video: ਏਅਰਪੋਰਟ 'ਤੇ ਟੈਕਸਾਸ ਏਅਰਲਾਈਨ ਦੇ ਏਜੰਟ ਦੀ ਧੱਕੇਸ਼ਾਹੀ, ਗੁੱਸੇ 'ਚ ਮਹਿਲਾਂ ਨਾਲ ਕੀਤੀ ਕੁੱਟਮਾਰ ਅਤੇ ਬਦਤਮੀਜ਼ੀ

ਅਮਰੀਕਾ ਤੋਂ ਅਜਿਹਾ ਹੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਆਦਮੀ ਪਹਿਲਾਂ ਔਰਤ ਤੇ ਬੁਰੀ ਤਰ੍ਹਾਂ ਚਿਲਾਓਂਦਾ ਹੈ ਅਤੇ ਫਿਰ ਉਸਨੂੰ ਮਾਰਨ ਲਈ ਦੌੜਦਾ ਹੈ

ਕਈ ਵਾਰ ਲੋਕਾਂ ਦਾ ਆਪਣੇ ਗੁੱਸੇ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਪਹਿਲਾ ਤਾਂ ਉਹ ਲੋਕ ਗੁੱਸੇ 'ਚ ਕੁਝ ਵੀ ਹਰਕਤ ਕਰ ਦਿੰਦੇ ਹਨ ਪਰ ਬਾਅਦ 'ਚ ਉਨ੍ਹਾਂ ਨੂੰ ਇਸ ਦਾ ਜੁਰਮਾਨਾ ਭੁਗਤਣਾ ਪੈਂਦਾ ਹੈ। ਅਮਰੀਕਾ ਤੋਂ ਅਜਿਹਾ ਹੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਆਦਮੀ ਪਹਿਲਾਂ ਔਰਤ ਤੇ ਬੁਰੀ ਤਰ੍ਹਾਂ ਚਿਲਾਓਂਦਾ ਹੈ ਅਤੇ ਫਿਰ ਉਸਨੂੰ ਮਾਰਨ ਲਈ ਦੌੜਦਾ ਹੈ। ਜਾਣਕਾਰੀ ਮੁਤਾਬਕ, ਇਹ ਵਿਅਕਤੀ ਟੈਕਸਾਸ ਏਅਰਲਾਈਨ ਦਾ ਏਜੰਟ ਸੀ।
ਇਹ ਵੀਡੀਓ ਡੱਲਾਸ ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ (DFW) ਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਮਰਦ ਨੂੰ ਕਹਿ ਰਹੀ ਹੈ ਕਿ ਤੁਸੀਂ ਆਪਣਾ ਦਿਮਾਗ ਗਵਾ ਚੁੱਕੇ ਹੋ। ਮੈਨੂੰ ਹੱਥ ਨਾ ਲਗਾਨਾ। ਪਰ ਇਸ ਦੌਰਾਨ ਉਸ ਆਦਮੀ ਉਸ ਤੇ ਚਿਲਾਂਦਾ ਹੋਇਆ ਦਿਖਾਈ ਦਿੰਦਾ ਹੈ। ਉਹ ਉਸਨੂੰ ਧੱਕਾ ਵੀ ਮਾਰਦਾ ਹੈ ਅਤੇ ਉਸਨੂੰ ਬਾਰ ਬਾਰ ਛੂਹਦਾ ਹੈ। ਔਰਤ ਉਸਨੂੰ ਧੱਕਾ ਦਿੰਦੀ ਹੈ। ਉਹ ਵਾਰ-ਵਾਰ ਉਸ ਦੇ ਨੇੜੇ ਆਉਂਦਾ ਹੈ। ਜਦੋਂ ਔਰਤ ਆਪਣੇ ਬਚਾਅ 'ਚ ਉਸ ਵਿਅਕਤੀ ਨੂੰ ਧੱਕਾ ਦਿੰਦੀ ਹੈ ਤਾਂ ਉਹ ਵਿਅਕਤੀ ਅਚਾਨਕ ਗੁੱਸੇ 'ਚ ਆ ਜਾਂਦਾ ਹੈ ਅਤੇ ਉਸ ਦੇ ਪਿੱਛੇ ਭੱਜਦਾ ਹੈ। ਉਹ ਔਰਤ 'ਤੇ ਡਿੱਗ ਜਾਂਦਾ ਹੈ। ਉਸਦੀ ਪਿੱਠ 'ਤੇ ਮੁੱਕੇ ਨਾਲ ਵਾਰ ਕਰਦਾ ਹੈ। ਫਿਰ ਆਸ-ਪਾਸ ਖੜ੍ਹੇ ਲੋਕ ਬਚਾਅ ਲਈ ਆ ਜਾਂਦੇ ਹਨ। ਉਸ ਦਾ ਗੁੱਸਾ ਵਧਦਾ ਹੀ ਰਹਿੰਦਾ ਹੈ, ਉਹ ਆਲੇ-ਦੁਆਲੇ ਖੜ੍ਹੇ ਲੋਕਾਂ ਨਾਲ ਵੀ ਗਾਲੀ ਗਲੌਚ ਕਰਦਾ ਹੈ।


ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਵਾਇਰਲ  ਹੋਣ ਤੋਂ ਬਾਅਦ ਉਸ ਏਜੰਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵੀਡੀਓ ਨੂੰ ਦੇਖ ਕੇ ਲੋਕ ਵੱਖੋ ਵੱਖਰੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਔਰਤ ਦੀ ਗਲਤੀ ਦੱਸ ਰਹੇ ਹਨ ਅਤੇ ਕੁਝ ਕਹਿ ਰਹੇ ਹਨ ਕਿ ਏਜੰਟ ਨੂੰ ਉਸ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਸੀ ਤਾਂ ਜੋ ਮਾਮਲਾ ਇੰਨਾ ਨਾ ਵਧਦਾ।

Get the latest update about use airport, check out more about viarl on twitter, social media viral, viral & misbehave with woman

Like us on Facebook or follow us on Twitter for more updates.