Viral Video: ਮੱਧ ਪ੍ਰਦੇਸ਼ ਦੇ ਬੁਰਹਾਨਪੁਰ 'ਚ ਥਾਣੇ ਪਹੁੰਚਿਆ 3 ਸਾਲਾਂ ਮਾਸੂਮ, ਮੰਮੀ ਖਿਲਾਫ ਦਰਜ਼ ਕਰਵਾਈ ਸ਼ਿਕਾਇਤ

ਮੱਧ ਪ੍ਰਦੇਸ਼ ਦੇ ਬੁਰਹਾਨਪੁਰ 'ਚ ਇੱਕ 3 ਸਾਲ ਦੇ ਬੱਚੇ ਦੀ ਮਾਸੂਮੀਅਤ ਨੇ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਹ ਮਾਸੂਮ ਆਪਣੇ ਪਿਤਾ ਨਾਲ ਪੁਲਿਸ ਚੌਂਕੀ ਪਹੁੰਚਿਆ ਅਤੇ ਆਪਣੀ ਮੰਮੀ ਖਿਲਾਫ ਸ਼ਿਕਾਇਤ ਦਰਜ਼ ਕਰਵਾਈ। ਇਸ ਮਾਸੂਮ ਦਾ ਕਹਿਣਾ ਸੀ ਕਿ ਅੰਮੀ ਨੂੰ ਜੇਲ੍ਹ ਵਿੱਚ ਪਾ ਦਿਓ...

ਮੱਧ ਪ੍ਰਦੇਸ਼ ਦੇ ਬੁਰਹਾਨਪੁਰ 'ਚ ਇੱਕ 3 ਸਾਲ ਦੇ ਬੱਚੇ ਦੀ ਮਾਸੂਮੀਅਤ ਨੇ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਹ ਮਾਸੂਮ ਆਪਣੇ ਪਿਤਾ ਨਾਲ ਪੁਲਿਸ ਚੌਂਕੀ ਪਹੁੰਚਿਆ ਅਤੇ ਆਪਣੀ ਮੰਮੀ ਖਿਲਾਫ ਸ਼ਿਕਾਇਤ ਦਰਜ਼ ਕਰਵਾਈ। ਇਸ ਮਾਸੂਮ ਦਾ ਕਹਿਣਾ ਸੀ ਕਿ ਅੰਮੀ ਨੂੰ ਜੇਲ੍ਹ ਵਿੱਚ ਪਾ ਦਿਓ। ਉਹ ਮੈਨੂੰ ਮਾਰਦੀ ਹੈ। ਚੌਕੀ ਇੰਚਾਰਜ ਬੱਚੇ ਦੀ ਗੱਲ ਸੁਣ ਕੇ ਹੱਸ ਪਈ। ਇਸ ਸਭ ਦੌਰਾਨ ਇੱਕ ਵੀਡੀਓ ਬਣਾਇਆ ਗਿਆ ਜਿਸ 'ਚ ਬੱਚਾ ਆਪਣੀ ਮੰਮੀ ਦੀਆਂ ਸ਼ਿਕਾਇਤ ਲਗਾ ਰਿਹਾ ਹੈ ਕਿ ਉਸ ਦੀ ਮੰਮੀ ਉਸ ਨੂੰ ਮਾਰਦੀ ਹੈ। ਉਸ ਦੀ ਚਾਕਲੇਟ ਵੀ ਚੋਰੀ ਕਰ ਲੈਂਦੀ ਹੈ। ਮਾਮਲਾ ਬੁਰਹਾਨਪੁਰ ਦੇ ਡੇਦਤਲਾਈ ਪਿੰਡ ਦਾ ਹੈ।


ਜਾਣਕਾਰੀ ਮੁਤਾਬਿਕ ਇਹ 3 ਸਾਲਾਂ ਮਾਸੂਮ ਆਪਣੀ ਮਾਂ ਖਿਲਾਫ ਮਾਮਲਾ ਦਰਜ਼ ਕਰਵਾਉਣ ਥਾਣੇ ਪਹੁੰਚਿਆ ਸੀ ਕਿਉਂਕਿ ਐਤਵਾਰ ਦੁਪਹਿਰ ਨੂੰ ਉਹ ਉਸ ਨੂੰ ਨਹਾ ਕੇ ਕਾਜਲ ਲਗਾ ਰਹੀ ਸੀ। ਇਸ ਦੌਰਾਨ ਬਚਾ ਜਿੱਦ ਕਰਨ ਲਗਾ ਤੇ ਉਸ ਦੀ ਅੰਮੀ ਨੇ ਉਸ ਨੂੰ ਪਿਆਰ ਨਾਲ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਉਹ ਰੋਣ ਲੱਗ ਪਿਆ। ਕਿਸੇ ਤਰ੍ਹਾਂ ਉਸਨੂੰ ਸ਼ਾਂਤ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਆਪਣੇ ਪਾਪਾ ਨੂੰ ਕਿਹਾ ਕਿ ਉਹ ਪੁਲਿਸ ਕੋਲ ਜਾਓ, ਅੰਮੀ ਨੂੰ ਜੇਲ੍ਹ ਭੇਜਣਾ ਹੈ। ਇਸ ਸਭ ਨੂੰ ਹਾਸੇ ਮਜ਼ਾਕ 'ਚ ਲੈਂਦੀਆਂ ਬੱਚੇ ਦਾ ਪਿਤਾ ਉਸ ਨੂੰ ਕਿਓਸਕ ਸੈਂਟਰ ਲੈ ਗਿਆ ਜਿਥੇ ਉਸ ਨੇ ਇਹ ਸ਼ਿਕਾਇਤ ਦਰਜ਼ ਕਰਵਾਈ।
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਮਹਿਲਾ ਐਸਆਈ ਨੂੰ ਆਪਣੀ ਸ਼ਿਕਾਇਤ ਦੱਸ ਰਿਹਾ ਹੈ। ਜਿਸ ਨੂੰ ਦੇਖ ਕੇ ਪੁਲਿਸ ਐਸਆਈ ਵੀ ਹੱਸਦੀ ਨਜ਼ਰ ਆ ਰਹੀ ਹੈ।  ਇਸ ਤੋਂ ਬਾਅਦ ਮਹਿਲਾ ਐਸਆਈ ਵਲੋਂ ਬਕਾਇਦਾ ਉਸ ਦੀ ਸ਼ਿਕਾਇਤ ਲਿਖੀ ਜਾਂਦੀ ਹੈ ਅਤੇ ਚੌਕੀ ਇੰਚਾਰਜ ਵਲੋਂ ਬੱਚੇ ਨੂੰ ਸ਼ਿਕਾਇਤ ਤੇ ਦਸਤਖਤ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਸ ਨੇ ਤਿਲਕੀਆਂ ਲਾਈਨਾਂ ਨਾਲ ਸਾਈਨ ਕਰ ਦਿੱਤੇ। ਇਸ ਦੌਰਾਨ ਵੀ ਬੱਚੇ ਦੀ ਮਾਸੂਮੀਅਤ ਦੇਖ ਕੇ ਚੌਕੀ ਇੰਚਾਰਜ ਹਾਸਾ ਨਾ ਰੋਕ ਸਕੇ।

Get the latest update about burhanpur kid Police, check out more about Madhya Pradesh, MP, MP VIRAL VIDEO & VIRAL VIDEO

Like us on Facebook or follow us on Twitter for more updates.