Viral Video: ਕੁਦਰਤ ਦੀ ਤਬਾਹੀ ਦਾ ਮੰਜ਼ਰ, ਹੜ੍ਹ ਕਾਰਨ ਟੁੱਟਿਆ ਪਠਾਨਕੋਟ ਚੱਕੀ ਪੁਲ, ਪੰਜਾਬ-ਹਿਮਾਚਲ ਰੇਲ ਲਾਈਨ ਹੋਈ ਠੱਪ

ਅੱਜ ਸਵੇਰ ਵਾਪਰੇ ਇੱਕ ਭਿਆਨਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਜਦੋਂ ਭਾਰਤੀ ਰੇਲਵੇ ਲਾਈਨ ਦੀ ਧਰੋਹਰ ਪਾਠਾਨਕੋਟ-ਕਾਂਗੜਾ ਜੋਗਿੰਦਰਨਗਰ ਰੇਲਵੇ ਟ੍ਰੈਕ ਕੁਝ ਹੀ ਪਲਾਂ ਚ ਪਾਣੀ 'ਚ ਵਹਿ ਗਿਆ

ਅੱਜ ਸਵੇਰ ਵਾਪਰੇ ਇੱਕ ਭਿਆਨਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਜਦੋਂ ਭਾਰਤੀ ਰੇਲਵੇ ਲਾਈਨ ਦੀ ਧਰੋਹਰ ਪਾਠਾਨਕੋਟ-ਕਾਂਗੜਾ ਜੋਗਿੰਦਰਨਗਰ ਰੇਲਵੇ ਟ੍ਰੈਕ ਕੁਝ ਹੀ ਪਲਾਂ ਚ ਪਾਣੀ 'ਚ ਵਹਿ ਗਿਆ। ਦਰਅਸਲ ਭਾਰੀ ਬਰਸਾਤ ਦੇ ਕਾਰਨ ਚੱਕੀ ਦੇ ਨੇੜੇ ਬਣਿਆ ਰੇਲਵੇ ਪੁਲ ਹੜ੍ਹ ਦੇ ਪਾਣੀ ਦੀ ਭੇਂਟ ਚੜ੍ਹ ਗਿਆ। ਕਾਂਗੜਾ ਜ਼ਿਲੇ 'ਚ ਪੰਜਾਬ ਅਤੇ ਹਿਮਾਚਲ ਦੀ ਸਰਹੱਦ 'ਤੇ ਚੱਕੀ ਨਦੀ 'ਤੇ ਬਣਿਆ 800 ਮੀਟਰ ਲੰਬਾ ਰੇਲਵੇ ਪੁਲ, ਰੇਲਵੇ ਟਰੈਕ ਰਾਹੀਂ ਪੰਜਾਬ ਤੋਂ ਹਿਮਾਚਲ ਨੂੰ ਜੋੜਨ ਵਾਲਾ ਇੱਕ ਮਾਤਰ ਪੁਲ ਸੀ। 


ਇਹ ਰੇਲ ਲਾਈਨ ਪੌਂਗ ਡੈਮ ਵਾਈਲਡਲਾਈਫ ਸੈੰਕਚੂਰੀ ਵਿੱਚ ਸਥਿਤ ਸੈਂਕੜੇ ਪਿੰਡਾਂ ਲਈ ਜੀਵਨ ਰੇਖਾ ਹੈ, ਜਿੱਥੇ ਕੋਈ ਸੜਕਾਂ ਜਾਂ ਬੱਸ ਸੇਵਾ ਨਹੀਂ ਹੈ। ਇਨ੍ਹਾਂ ਪਿੰਡਾਂ ਦੇ ਲੋਕ ਕਾਂਗੜਾ ਦੇ ਜ਼ਿਲ੍ਹਾ ਹੈੱਡਕੁਆਰਟਰ ਨਾਲ ਜੁੜਨ ਲਈ ਰੇਲ ਸੇਵਾ ਦੀ ਵਰਤੋਂ ਕਰਦੇ ਸਨ। 1928 ਵਿਚ ਅੰਗਰੇਜ਼ਾਂ ਦੁਆਰਾ ਬਣਾਈ ਗਈ ਅਤੇ ਚਾਲੂ ਕੀਤੀ ਗਈ ਤੰਗ ਗੇਜ ਰੇਲ ਲਾਈਨ 'ਤੇ ਪਠਾਨਕੋਟ ਅਤੇ ਜੋਗਿੰਦਰਨਗਰ ਵਿਚਕਾਰ ਰੋਜ਼ਾਨਾ ਸੱਤ ਰੇਲ ਗੱਡੀਆਂ ਚਲਦੀਆਂ ਸਨ। ਇਸ ਪੁਲ ਦੇ ਢਹਿਣ ਨਾਲ ਪਠਾਨਕੋਟ ਅਤੇ ਜੋਗਿੰਦਰਨਗਰ ਵਿਚਕਾਰ ਨੈਰੋ-ਗੇਜ ਰੇਲ ਸੇਵਾ ਉਦੋਂ ਤੱਕ ਬੰਦ ਰਹੇਗੀ ਜਦੋਂ ਤੱਕ ਪੁਲ ਦਾ ਨਵਾਂ ਪਿੱਲਰ ਨਹੀਂ ਬਣ ਜਾਂਦਾ।  


ਦਸ ਦਈਏ ਕਿ ਰੇਲਵੇ ਪੁਲ ਨਦੀ ਦੇ ਕਿਨਾਰੇ ਨਾਜਾਇਜ਼ ਮਾਈਨਿੰਗ ਕਾਰਨ ਕਮਜ਼ੋਰ ਹੋ ਗਿਆ ਸੀ। ਇਸ ਤੋਂ ਇਲਾਵਾ ਪਹਿਲਾ ਵੀ ਚੱਕੀ ਦਾ ਪਾਣੀ ਓਵਰਫਲੋ ਹੋ ਜਾਂਦਾ ਸੀ, ਕਈ ਚੇਤਾਵਨੀਆਂ ਦੇ ਬਾਵਜੂਦ ਵੀ ਸਮਾਂ ਰਹਿੰਦੇ ਇਸ ਪੁਲ ਦੀ ਸੁਧ ਨਹੀਂ ਲਈ ਗਈ ਤੇ ਨਾ ਹੀ ਕਿਸੇ ਨੇ ਇਸ ਵੱਲ ਜਿਆਦਾ ਧਿਆਨ ਦਿੱਤਾ। ਹੁਣ ਬੀਤੇ 24 ਘੰਟਿਆਂ ਤੋਂ ਜਾਰੀ ਬਰਸਾਤ ਦੇ ਕਾਰਨ ਅੱਜ ਇਹ ਪੁੱਲ ਹੜ੍ਹ ਦੀ ਭੇਂਟ ਚੜ੍ਹ ਗਿਆ। 

Get the latest update about chakki pul news, check out more about chakki pul pathankot, chukki pul, punjab latest news & punjab news

Like us on Facebook or follow us on Twitter for more updates.