Viral Video: ਮੁੜ ਵਿਵਾਦਾਂ 'ਚ ਘਿਰੀ CU, ਹੋਸਟਲ 'ਚ ਦੁਪਹਿਰ ਦੇ ਖਾਣੇ ਸਮੇਂ ਦਾਲ 'ਚੋਂ ਮਿਲਿਆ ਮਰਿਆ ਚੂਹਾ

ਘਦੂਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਪਹਿਲਾ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਹਾਲ੍ਹੀ 'ਚ ਇਥੋਂ ਦੀ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਯੂਨੀਵਰਸਿਟੀ 'ਤੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ...

ਘਦੂਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਪਹਿਲਾ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਹਾਲ੍ਹੀ 'ਚ ਇਥੋਂ ਦੀ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਯੂਨੀਵਰਸਿਟੀ 'ਤੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਜੋਕਿ CU ਦੇ ਮੁੰਡਿਆਂ ਦੇ ਹੋਸਟਲ ਦੀ ਦੱਸੀ ਜਾ ਰਹੀ ਹੈ। ਇਸ 'ਚ ਇੱਕ ਮਰਿਆ ਚੂਹਾ ਪੀਲੀ ਦਾਲ ਵਿੱਚ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤਾਂ ਬਹੁਤ ਵਾਇਰਲ ਹੋ ਗਿਆ ਹੈ ਪਰ ਯੂਨੀਵਰਸਿਟੀ ਦੇ ਅਧਿਕਾਰੀਆਂ ਅਨੁਸਾਰ ਇਹ ਮਾਮਲਾ ਅਜੇ ਤੱਕ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ।


ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ ਜਿਸ 'ਚ ਚੰਡੀਗੜ੍ਹ ਯੂਨੀਵਰਸਿਟੀ ਨੂੰ ਟੈਗ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸਾਂਝਾ ਕਰਨ ਵਾਲਿਆਂ ਨੇ ਲਿਖਿਆ ਕਿ ਅੱਜ ਦੁਪਹਿਰ ਦੇ ਖਾਣੇ 'ਚ ਵਿਦਿਆਰਥੀਆਂ ਨੂੰ ਇਹ ਪੀਲੀ ਦਾਲ ਦਿੱਤੀ ਗਈ ਹੈ ਜਿਸ 'ਚ ਇੱਕ ਮਰਿਆ ਹੋਇਆ ਚੂਹਾ ਮਿਲਿਆ ਹੈ। ਇਸ ਵਾਇਰਲ ਵੀਡੀਓ 'ਤੇ ਇਕ ਵਿਅਕਤੀ ਨੇ ਪ੍ਰਤੀਕਿਰਿਆ ਦੇਂਦਿਆਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਇਹ ਦਾਲ ਖਾਧੀ ਹੈ, ਉਨ੍ਹਾਂ ਦਾ ਕੀ ਹੋਵੇਗਾ?
ਇਹ ਵੀਡੀਓ ਪਿਛਲੇ ਐਤਵਾਰ ਦੁਪਹਿਰ ਦੇ ਖਾਣੇ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ, ਜਦੋਂ ਯੂਨੀਵਰਸਿਟੀ ਦੇ ਹੋਸਟਲ ਵਿੱਚ ਵਿਦਿਆਰਥੀਆਂ ਨੂੰ ਖਾਣਾ ਦਿੱਤਾ ਜਾ ਰਿਹਾ ਸੀ। ਫਿਲਹਾਲ ਅਧਿਕਾਰੀਆਂ ਵਲੋਂ ਇਸ ਮਾਮਲੇ ਦੇ ਅਜੇ ਤੱਕ ਧਿਆਨ 'ਚ ਨਾ ਆਉਣ ਦੀ ਗੱਲ ਕਹੀ ਗਈ ਹੈ। ਇਹ ਇੱਕ ਵਾਇਰਲ ਵੀਡੀਓ ਹੈ ਟਰੂ ਸਕੂਪ ਇਸ ਦੀ ਪੁਸ਼ਟੀ ਨਹੀਂ ਕਰਦਾ।    

Get the latest update about Chandigarh University Rat, check out more about CU Rat Daal, Chandigarh University, truescooppunjabi & Rat Food Chandigarh University Boys Hostel

Like us on Facebook or follow us on Twitter for more updates.