Viral Video: ਪੀਜ਼ਾ ਡਿਲੀਵਰੀ ਬੁਆਏ ਨੇ ਵਜਾਈ ਘੰਟੀ ਤਾਂ ਬਾਹਰ ਆ ਗਿਆ ਚਿੰਪਾਂਜ਼ੀ

ਇਹ ਵੀਡੀਓ ਮਹਿਜ਼ 23 ਸੈਕਿੰਡ ਦੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਡਿਲੀਵਰੀ ਬੁਆਏ ਆਪਣੇ ਬੈਗ 'ਚੋਂ 'ਪੀਜ਼ਾ' ਦਾ ਡੱਬਾ ਕੱਢ ਦਰਵਾਜ਼ਾ ਖੜਕਾਓੰਦਾ ਹੈ। ਇਸ ਤੋਂ ਬਾਅਦ ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਹੈ, ਮਨੁੱਖੀ ਕੱਪੜਿਆਂ 'ਚ ਇਕ ਚਿੰਪੈਂਜ਼ੀ ਉਸ ਦੇ ਸਾਹਮਣੇ ਆ ਜਾਂਦਾ ਹੈ...

ਸਾਡੇ ਨਾਲ ਕਈ ਵਾਰ ਅਜਿਹੀਆਂ ਚੀਜ਼ਾਂ ਹੋ ਜਾਂਦੀਆਂ ਹਨ ਜਿਸ ਨੂੰ ਦੇਖ ਅਸੀਂ ਹੈਰਾਨ ਪ੍ਰੇਸ਼ਾਨ ਹੋ ਜਾਂਦੇ ਹਾਂ। ਅਜਿਹਾ ਹੀ ਕੁਝ ਹਾਲ੍ਹੀ 'ਚ ਇੱਕ ਪੀਜ਼ਾ ਡਿਲਵਰੀ ਕਰਨ ਵਾਲੇ ਵਿਅਕਤੀ ਨਾਲ ਹੋਇਆ। ਇਹ ਵਿਅਕਤੀ ਉਸ ਵੇਲੇ ਹੈਰਾਨ ਪ੍ਰੇਸ਼ਾਨ ਹੋ ਗਿਆ ਜਦੋਂ ਉਸ ਨੇ ਮੰਗਵਾਏ ਗਏ ਪੀਜ਼ਾ ਦੀ ਡਿਲਵਰੀ ਲਈ ਦਰਵਾਜ਼ਾ ਖੜਕਾਇਆ ਤਾਂ ਇੱਕ ਚਿੰਪੈਂਜ਼ੀ ਨੇ ਦਰਵਾਜ਼ਾ ਖੋਲਿਆ, ਇੰਨਾ ਹੀ ਨਹੀਂ ਇਸ ਚਿੰਪੈਂਜ਼ੀ ਨੇ ਨਾ ਕੇਵਲ ਪੀਜ਼ਾ ਰਿਸੀਵ ਕੀਤਾ ਬਲਕਿ ਉਸ ਦੀ ਪੇਮੈਂਟ ਵੀ ਕੀਤੀ। ਇਸ ਦੁਰਲੱਭ ਦ੍ਰਿਸ਼ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। 


ਇਹ ਵੀਡੀਓ ਮਹਿਜ਼ 23 ਸੈਕਿੰਡ ਦੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਡਿਲੀਵਰੀ ਬੁਆਏ ਆਪਣੇ ਬੈਗ 'ਚੋਂ 'ਪੀਜ਼ਾ' ਦਾ ਡੱਬਾ ਕੱਢ ਦਰਵਾਜ਼ਾ ਖੜਕਾਓੰਦਾ ਹੈ। ਇਸ ਤੋਂ ਬਾਅਦ ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਹੈ, ਮਨੁੱਖੀ ਕੱਪੜਿਆਂ 'ਚ ਇਕ ਚਿੰਪੈਂਜ਼ੀ ਉਸ ਦੇ ਸਾਹਮਣੇ ਆ ਜਾਂਦਾ ਹੈ, ਜਿਸ ਨੂੰ ਦੇਖ ਕੇ ਡਿਲੀਵਰੀ ਬੁਆਏ ਇਕ ਪਲ ਲਈ ਹੈਰਾਨ ਪ੍ਰੇਸ਼ਾਨ ਹੋ  ਪਿੱਛੇ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਚਿੰਪੈਂਜੀ ਇਸ ਆਦਮੀ ਨੂੰ ਪੈਸੇ ਵੀ ਦਿੰਦਾ ਹੈ। ਇਸ ਤੋਂ ਬਾਅਦ ਇਹ ਚਿੰਪੈਂਜ਼ੀ ਪੀਜ਼ਾ ਦਾ ਡੱਬਾ ਲੈਂਦਾ ਹੈ ਅਤੇ ਦਰਵਾਜ਼ਾ ਬੰਦ ਕਰ ਦਿੰਦਾ ਹੈ। ਇਸ ਸਭ ਤੋਂ ਬਾਅਦ ਡਿਲੀਵਰੀ ਬੁਆਏ ਵੀ ਫਟਾਫਟ ਓਥੋਂ ਚਲਾ ਜਾਂਦਾ ਹੈ।
ਵੀਡੀਓ ਨੂੰ ਟਵਿੱਟਰ ਹੈਂਡਲ @closecalls7 ਦੁਆਰਾ ਸ਼ੇਅਰ ਕੀਤਾ ਗਿਆ ਹੈ। ਉਸਨੇ ਕੈਪਸ਼ਨ ਵਿੱਚ ਲਿਖਿਆ – ਚਿੰਪਾਂਜ਼ੀ ਨੇ ਰੂਸ ਵਿੱਚ ਪੀਜ਼ਾ ਡਿਲੀਵਰੀ ਲਈ ਭੁਗਤਾਨ ਕੀਤਾ। ਇਸ ਵੀਡੀਓ ਨੂੰ ਦੇਖ ਕੇ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

Get the latest update about CHIMPANZEE VIRAL VIDEO, check out more about CHIMPANZEE RECEIVE PIZZA, PIZZA DELIVERY CHIMPANZEE, PIZZA & CHIMPANZEE IN RUSSIA

Like us on Facebook or follow us on Twitter for more updates.