Viral Video: ਇਸ ਬੱਚੇ ਦੀ ਮਾਸੂਮੀਅਤ ਅਤੇ ਫਿੱਕਰ ਦੇਖ ਤੁਹਾਨੂੰ ਵੀ ਹੋ ਜਾਏਗਾ ਪਿਆਰ

ਇੱਕ ਮਾਸੂਮ ਬੱਚੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ,ਚ ਉਹ ਆਪਣੇ ਛੋਟੇ ਭਰਾ ਜਾਂ ਭੈਣ ਨੂੰ ਆਪਣੀਆਂ ਬਾਹਾਂ ਵਿੱਚ ਲੈ ਉਸ ਨੂੰ ਬੜੇ ਪਿਆਰ ਨਾਲ ਦੇਖ ਰਿਹਾ ਹੈ

ਬੱਚੇ ਦਿਲ ਦੇ ਸੱਚੇ ਹੁੰਦੇ ਹਨ। ਇਨ੍ਹਾਂ ਦੀਆਂ ਭਾਵਨਾਵਾਂ, ਹਰਕਤਾਂ ਹਮੇਸ਼ਾ ਹੀ ਸਾਨੂੰ ਭਾਵੁਕ ਕਰ ਦਿੰਦੀਆਂ ਹਨ। ਹਾਲ੍ਹੀ 'ਚ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਬੱਚੇ ਦੀ ਮਾਸੂਮੀਅਤ ਅਤੇ ਫਿਕਰ ਦੇਖ ਤੁਸੀਂ ਵੀ ਭਾਵੁਕ ਹੋ ਜਾਓਗੇ। ਇੱਕ ਮਾਸੂਮ ਬੱਚੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੇ ਛੋਟੇ  ਭਰਾ ਜਾਂ ਭੈਣ ਨੂੰ ਆਪਣੀਆਂ ਬਾਹਾਂ ਵਿੱਚ ਲੈ ਉਸ ਨੂੰ ਬੜੇ ਪਿਆਰ ਨਾਲ ਦੇਖ ਰਿਹਾ ਹੈ।
ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਇਸ ਬੱਚੇ ਨਾਲ ਪਿਆਰ ਹੋ ਜਾਵੇਗਾ। ਇਸ ਵੀਡੀਓ 'ਚ ਉਸ ਨੇ ਨਵਜੰਮੇ ਬੱਚੇ ਨੂੰ ਆਪਣੀ ਗੋਦ ਵਿੱਚ ਰਖਿਆ ਹੋਇਆ ਹੈ ਤੇ ਉਸ ਨੂੰ ਪਿਆਰ ਨਾਲ ਦੇਖ ਰਿਹਾ ਹੈ। ਉਸ ਦੀਆਂ ਅੱਖਾਂ ਵੀ ਭਰ ਜਾਂਦੀਆਂ ਹਨ। ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਦੇਖ ਕੇ ਉਹ ਭਾਵੁਕ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਉਸ ਨੂੰ ਦੇਖ ਕੇ ਹੱਸ ਪੈਂਦਾ ਹੈ ਤੇ ਜੱਫੀ ਪਾ ਲੈਂਦਾ ਹੈ।  

ਤੁਹਾਨੂੰ ਦੱਸ ਦੇਈਏ ਕਿ ਖਬਰ ਲਿਖੇ ਜਾਣ ਤੱਕ ਇਸ ਪਿਆਰੀ ਵੀਡੀਓ ਨੂੰ 41 ਲੱਖ ਵਿਊਜ਼ ਮਿਲ ਚੁੱਕੇ ਹਨ। ਲੋਕਾਂ ਨੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਹੈ।

Get the latest update about viral video, check out more about viral, cute baby viral video, cute child carry new born & viral video of cute babies

Like us on Facebook or follow us on Twitter for more updates.