Viral Video: ਵਿਅਕਤੀ ਦੇ ਬਾਈਕ ਨਾਲ ਕੀਤੇ ਖਤਰਨਾਕ ਸਟੰਟ ਨੂੰ ਦੇਖ ਲੋਕਾਂ ਦੇ ਉੱਡੇ ਹੋਸ਼, ਇੰਟਰਨੈੱਟ 'ਤੇ ਵਾਇਰਲ ਹੋਈ ਵੀਡੀਓ

ਇਸ ਵਾਇਰਲ ਵੀਡੀਓ 'ਚ ਖਤਰਨਾਕ ਬਾਈਕ ਸਟੰਟ ਦੇਖ ਲੋਕ ਹੈਰਾਨ ਰਹਿ ਗਏ ਹਨ, ਕਿਉਂਕਿ ਇਸ ਵੀਡੀਓ 'ਚ ਇਕ ਬਾਈਕ ਚਲਾਉਣ ਵਾਲਾ ਨੌਜਵਾਨ ਬਾਈਕ ਦਾ ਪਿੱਛਲਾ ਟਾਇਰ ਹਵਾ ਵਿੱਚ ਚੁੱਕ ਕੇ ਪਾਣੀ ਦੀ ਬੋਤਲ ਦਾ ਢੱਕਣ ਖੋਲ੍ਹਦੇ ਦੇਖਿਆ ਜਾ ਸਕਦਾ ਹੈ

ਅੱਜ ਕੱਲ ਬਾਈਕ ਸਟੰਟ ਜਿਆਦਾਤਰ ਨੌਜਵਾਨਾਂ ਦਾ ਸ਼ੌਂਕ ਬਣ ਗਿਆ ਹੈ ਜਿਸ ਦੀਆਂ ਕਈ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਇੰਟਰਨੈੱਟ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਖਤਰਨਾਕ ਬਾਈਕ ਸਟੰਟ ਦੇਖ ਲੋਕ ਹੈਰਾਨ ਰਹਿ ਗਏ ਹਨ, ਕਿਉਂਕਿ ਇਸ ਵੀਡੀਓ 'ਚ ਇਕ ਬਾਈਕ ਚਲਾਉਣ ਵਾਲਾ ਨੌਜਵਾਨ ਬਾਈਕ ਦਾ ਪਿੱਛਲਾ ਟਾਇਰ ਹਵਾ ਵਿੱਚ ਚੁੱਕ ਕੇ ਪਾਣੀ ਦੀ ਬੋਤਲ ਦਾ ਢੱਕਣ ਖੋਲ੍ਹਦੇ ਦੇਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਇਕ ਸਮੇਂ ਇੰਟਰਨੈੱਟ 'ਤੇ ਪੈਰਾਂ ਨਾਲ ਢੱਕਣ ਖੋਲ੍ਹਣ ਦਾ ਟਰੈਂਡ ਵਾਇਰਲ ਹੋਇਆ ਸੀ, ਓਸੇ ਤਰ੍ਹਾਂ ਇਹ ਵੀਡੀਓ ਵੀ ਵਾਇਰਲ ਹੋ ਗਿਆ ਹੈ ਜਿਸ ਨੂੰ ਦੇਖ ਲੋਕ ਹੈਰਾਨ ਹਨ ਕਿ ਆਖਰ ਉਸ ਨੌਜਵਾਨ ਨੇ ਅਜਿਹਾ ਇਨੀ ਆਸਾਨੀ ਨਾਲ ਕਿਵੇਂ ਕਰ ਲਿਆ। 


ਇਸ ਕਲਿੱਪ ਵਿੱਚ ਇੱਕ ਵਿਅਕਤੀ ਨੂੰ ਸੜਕ ਦੇ ਕਿਨਾਰੇ ਕੁਰਸੀ ਉੱਤੇ ਬੈਠੇ ਦੇਖਿਆ ਜਾ ਸਕਦਾ ਹੈ। ਉਸਨੇ ਇੱਕ ਹੱਥ ਵਿੱਚ ਬੋਤਲ ਫੜੀ ਹੋਈ ਹੈ। ਨਾਲ ਹੀ ਕੁਝ ਲੜਕਿਆਂ ਨੂੰ ਉਸ ਨਾਲ ਗੱਲ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਦੌਰਾਨ, ਇੱਕ ਬਾਈਕ ਸਵਾਰ ਤੇਜ਼ ਰਫ਼ਤਾਰ ਨਾਲ ਆਉਂਦਾ ਹੈ ਅਤੇ ਜ਼ੋਰਦਾਰ ਢੰਗ ਨਾਲ ਬ੍ਰੇਕ ਮਾਰਦੇ ਹੋਏ, ਮੋਟਰਸਾਈਕਲ ਦੇ ਪਿਛਲੇ ਟਾਇਰ ਨੂੰ ਹਵਾ ਵਿੱਚ ਚੁੱਕ ਲੈਂਦਾ ਹੈ। ਇਸ ਤੋਂ ਬਾਅਦ ਟਾਇਰ ਅਤੇ ਬਾਈਕ ਨੂੰ ਹਵਾ 'ਚ ਘੁੰਮਾਉਂਦੇ ਹੋਏ ਉਸ ਨੇ ਸਾਥੀ ਦੇ ਹੱਥ 'ਚ ਮੌਜੂਦ ਬੋਤਲ ਦੀ ਕੈਪ ਖੋਲ੍ਹ ਦਿੰਦਾ। ਇਹ ਸਭ ਕੁਝ ਏਨੀ ਰਫ਼ਤਾਰ ਨਾਲ ਹੁੰਦਾ ਹੈ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ।

ਵੀਡੀਓ ਨੂੰ ਇੰਸਟਾਗ੍ਰਾਮ ਪੇਜ @h2r_saifali_bikelover ਤੋਂ ਸ਼ੇਅਰ ਕੀਤਾ ਗਿਆ ਸੀ, ਜਿਸ ਨੂੰ ਹੁਣ ਤੱਕ ਲਾਈਕਸ ਮਿਲ ਚੁੱਕੇ ਹਨ। ਇਸ ਸਟੰਟ ਨੂੰ ਦੇਖ ਕੇ ਜਿੱਥੇ ਕਈ ਲੋਕਾਂ ਨੇ ਦੰਦਾਂ ਹੇਠ ਉਂਗਲਾਂ ਦਬਾ ਲਈਆਂ ਹਨ, ਉੱਥੇ ਹੀ ਕੁਝ ਯੂਜ਼ਰਸ ਨੇ ਕਿਹਾ ਕਿ ਉਨ੍ਹਾਂ ਨੇ ਵਧੀਆ ਐਡੀਟਿੰਗ ਕੀਤੀ ਹੈ। ਜਦਕਿ ਕਈ ਅਜਿਹੇ ਯੂਜ਼ਰਸ ਹਨ, ਜਿਨ੍ਹਾਂ ਨੇ ਇਸ ਸਟੰਟ ਨੂੰ ਬੇਹੱਦ ਜ਼ਬਰਦਸਤ ਅਤੇ ਪਰਫੈਕਟ ਦੱਸਿਆ ਹੈ।

Get the latest update about bike stunt viral video, check out more about viral video, bike stunt, bottle cap opening viral video & bike stunt

Like us on Facebook or follow us on Twitter for more updates.