Viral Video: ਰਾਜਧਾਨੀ ਦਾ ਹਾਲ, ਸਕੂਲ ਪੜ੍ਹਨ ਦੀ ਉਮਰ 'ਚ ਬੱਚੇ ਵੇਚ ਰਹੇ ਗਾਂਜਾ, ਦੇਸੀ ਸ਼ਰਾਬ

ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਤੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ

ਦੇਸ਼ ਦੀ ਰਾਜਧਾਨੀ ਦਿੱਲੀ ਇਸ ਵੇਲੇ ਕਈ ਕਰਨਾ ਕਰਕੇ ਚਰਚਾ 'ਚ ਹੈ। ਦੇਸ਼ ਦੀ ਰਾਜਧਾਨੀ 'ਚ ਹੋ ਰਹੀਆਂ ਘਟਨਾਵਾਂ ਵਾਰਦਾਤਾਂ ਕਰਕੇ ਜਿਥੇ ਹਰ ਕੋਈ ਪ੍ਰੇਸ਼ਾਨ ਹੈ ਓਥੇ ਹੀ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਆਖ਼ਰ ਕਰ ਦੇਸ਼ ਦੀ ਨੌਜਵਾਨ ਪੀੜ੍ਹੀ ਕਿਸ ਰਸਤੇ ਤੇ ਚੱਲ ਰਹੀ ਹੈ। ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਸਕੂਲ ਜਾਣ ਦੀ ਉਮਰ ਚ ਬੱਚੇ ਇੱਥੇ ਨਸ਼ਿਆਂ ਦਾ ਨਾਜਾਇਜ਼ ਕਾਰੋਬਾਰ ਕਰ ਰਹੇ ਹਨ। 

ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਤੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ''ਦਿੱਲੀ 'ਚ ਨਸ਼ਿਆਂ ਦਾ ਕਾਰੋਬਾਰ ਇੰਨੇ ਵੱਡੇ ਪੱਧਰ 'ਤੇ ਚੱਲ ਰਿਹਾ ਹੈ ਕਿ ਸਕੂਲ ਜਾਣ ਵਾਲੇ ਬੱਚੇ ਗੈਰ-ਕਾਨੂੰਨੀ ਤੌਰ 'ਤੇ ਗਾਂਜਾ ਅਤੇ ਦੇਸੀ ਸ਼ਰਾਬ ਵੇਚ ਰਹੇ ਹਨ। ਇਹ ਬੱਚੀ ਆਈਸਕ੍ਰੀਮ ਖਾਂਦੇ ਸਮੇਂ ਵੀ ਇਹੀ ਵੇਚ ਰਹੀ ਹੈ। ਵੀਡੀਓ ਰੋਹਿਣੀ ਦੀ ਦੱਸੀ ਜਾ ਰਹੀ ਹੈ। ਪੁਲਿਸ ਨੂੰ ਸੰਮਨ ਜਾਰੀ ਕਰ ਰਹੇ ਹਾਂ, ਬੱਚਿਆਂ ਦਾ ਭਵਿੱਖ ਬਰਬਾਦ ਹੋ ਰਿਹਾ ਹੈ।"
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਦੀਆਂ ਕਈ ਵੀਡੀਓ ਵਾਇਰਲ ਹੋ ਚੁਕੀਆਂ ਹਨ ਜਿਸ ਤੋਂ ਦਿੱਲੀ 'ਚ ਹੋ ਰਹੇ ਗੈਰ ਕਾਨੂੰਨੀ ਕੰਮ ਬਾਰੇ ਦਿਖਾਇਆ ਗਈ ਹੈ। ਇਸ ਤੋਂ ਕੁਝ ਦਿਨ ਪਹਿਲਾ ਹੀ ਸਵਾਤੀ ਮਾਲੀਵਾਲ ਨੇ ਇੱਕ ਕੁੜੀ ਦੀ ਵੀਡੀਓ ਸ਼ੇਅਰ ਕੀਤੀ ਸੀ ਜਿਸ ਨੂੰ 13 ਸਾਲ ਦੀ ਉਮਰ 'ਚ ਇਥੇ ਜਬਰਦਸਤੀ ਲਿਆਂਦਾ ਗਿਆ ਸੀ ਤੇ ਉਸ ਤੋਂ ਧੰਦਾ ਕਰਵਾਇਆ ਜਾ ਰਿਹਾ ਸੀ।   

Get the latest update about video viral, check out more about Delhi viral video, Delhi illegal & Delhi crime

Like us on Facebook or follow us on Twitter for more updates.