VIRAL VIDEO: ਦਿੱਲੀ 'ਚ ਓਵਰ ਸਪੀਡ ਫਾਰਚੂਨਰ ਕਾਰ ਦੀ ਦਹਿਸ਼ਤ, ਕਈ ਗੱਡੀਆਂ ਨੂੰ ਮਾਰੀ ਟੱਕਰ

ਇਸ ਕਾਰ ਵਲੋਂ ਇਕ ਦੋ-ਪਹੀਆ ਵਾਹਨ ਸਵਾਰ ਵਿਅਕਤੀ ਨੂੰ ਇਸ ਹਾਦਸੇ ਦਾ ਸ਼ਿਕਾਰ ਬਣਾਉਂਦੇ ਹੋਏ 100 ਮੀਟਰ ਤੱਕ ਘਸੀਟਿਆ ਗਿਆ...

ਸੋਮਵਾਰ ਸ਼ਾਮ ਨੂੰ ਇੱਕ ਤੇਜ ਰਫਤਾਰ ਟੋਯੋਟਾ ਫਾਰਚੂਨਰ ਕਾਰ ਨੇ ਦਿੱਲੀ 'ਚ ਤਬਾਹੀ ਮਚਾ ਦਿੱਤੀ। ਇਸ ਕਾਰ ਨੇ ਦਿੱਲੀ ਦੀਆ ਸੜਕਾਂ ਤੇ ਬੇਖੌਫ ਇੱਕ ਆਟੋ- ਰਿਕਸ਼ਾ ਸਮੇਤ ਹੋਰ 5 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਇਸ ਕਾਰ ਵਲੋਂ ਇਕ ਦੋ-ਪਹੀਆ ਵਾਹਨ ਸਵਾਰ ਵਿਅਕਤੀ ਨੂੰ ਇਸ ਹਾਦਸੇ ਦਾ ਸ਼ਿਕਾਰ ਬਣਾਉਂਦੇ ਹੋਏ 100 ਮੀਟਰ ਤੱਕ ਘਸੀਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਚ ਸਵਾਰ 2 ਲੋਕ  ਨਸ਼ੇ ਦੀ ਹਾਲਤ ਵਿੱਚ ਸੀ। ਇਹ ਘਟਨਾ ਕਰੋਲ ਬਾਗ਼ 'ਚ ਪਦਮ ਸਿੰਘ ਰੋਡ 'ਤੇ ਸ਼ਾਮ 8 ਵਜੇ ਦੇ ਕਰੀਬ ਦੀ ਹੈ।            


ਇਹ ਸਾਰੀ ਘਟਨਾ CCTV 'ਚ ਕੈਦ ਹੋਈ ਹੈ। ਇਸ ਹਾਦਸੇ ਚ ਜ਼ਖਮੀ ਹੋਏ ਵਿਅਕਤੀ ਹਿਮਾਂਸ਼ੂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸਦਾ ਇਲਾਜ਼ ਚਲ ਰਿਹਾ ਹੈ ਹੈ। ਇਸ ਘਟਨਾ 'ਚ ਵਾਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਸੂਤਰਾਂ ਮੁਤਾਬਿਕ ਕਾਰ ਵਿੱਚ ਦੋ ਲੋਕ ਸਵਾਰ ਸਨ ਜੋਕਿ ਨਸ਼ੇ ਦੀ ਹਾਲਤ 'ਚ ਸਨ। ਇਨ੍ਹਾਂ ਦੋਨਾਂ ਦੋਸ਼ੀਆਂ ਵਿੱਚੋਂ ਇਕ ਡਰਾਈਵਰ ਭੱਜ ਗਿਆ ਤੇ ਦੂਜੇ ਆਰੋਪੀ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ 'ਤੇ ਕਾਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ।
ਆਰੋਪੀ ਦੀ ਪਛਾਣ ਸੁਧੀਰ ਜੈਨ ਵਜੋਂ ਹੋਈ ਹੈ ਜੋਕਿ ਪਹਿਲਾ ਦਿੱਲੀ ਭਾਜਪਾ ਦਾ ਮੈਂਬਰ ਸੀ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

Get the latest update about fortuner accident news, check out more about fortuner car accident, delhi fotuner car accident video, delhi car accident & fortuner car

Like us on Facebook or follow us on Twitter for more updates.