Viral Video: ਦਿੱਲੀ 'ਚ ਸ਼ਰਮਸਾਰ ਕਰਨ ਵਾਲੀ ਘਟਨਾ, ਵਿਅਕਤੀ ਨੇ ਆਪਣੀ ਸਕੂਟੀ ਸਾਫ਼ ਕਰਨ ਲਈ ਵਰਤਿਆ ਤਿਰੰਗਾ

ਇਸ ਵੀਡੀਓ ਦੇ ਵਾਇਰਲ ਹੋਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਲੀ ਪੁਲਿਸ ਨੇ ਅੱਜ ਕਿਹਾ ਕਿ ਇਸ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ

ਤਿਰੰਗਾ ਸਾਡੇ ਦੇਸ਼ ਦੇ ਹਰ ਵਿਅਕਤੀ ਲਈ ਸਨਮਾਨ ਦਾ ਚਿੰਨ ਹੈ। ਦੇਸ਼ ਤੋਂ ਬਾਹਰ ਹਰ ਵਿਅਕਤੀ ਇਸ ਨੂੰ ਭਾਰਤ ਦੀ ਪਹਿਚਾਣ ਵਜੋਂ ਲਹਿਰਾਉਂਦਾ ਨਜ਼ਰ ਆਓਂਦਾ ਹੈ, ਪਰ ਦੇਸ਼ 'ਚ ਤਿਰੰਗੇ ਦਾ ਅਜਿਹਾ ਸਨਮਾਨ ਹੁੰਦੇ ਭਾਰਤੀ ਜਰੂਰ ਸ਼ਰਮਸਾਰ ਮਹਿਸੂਸ ਕਰਨਗੇ। ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇਕ ਵਿਅਕਤੀ ਦੇਸ਼ ਦੇ ਤਿਰੰਗੇ ਨੂੰ ਆਪਣੀ ਸਕੂਟੀ ਸਾਫ ਕਰਨ ਲਈ ਇਸਤੇਮਾਲ ਕਰ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਗੁੱਸੇ 'ਚ ਸੋਸ਼ਲ ਮੀਡੀਆ ਤੇ ਪ੍ਰਤੀਕਿਰਿਆ ਦੇ ਰਹੇ ਹਨ। ਇਸ ਘਟਨਾ ਦਿੱਲੀ ਦੀ ਦੱਸੀ ਜਾ ਰਹੀ ਹੈ। 

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਆਪਣਾ ਸਕੂਟਰ ਸਾਫ ਕਰਨ ਦੇ ਲਈ ਰਾਸ਼ਟਰੀ ਝੰਡੇ ਦਾ ਇਸਤੇਮਾਲ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਸੋਨੀ ਜਾਈਦੀ ਹੈ, ਜਿਸ ਦੇ ਸਕੂਟਰ ਦਾ ਨੰਬਰ DL10SY5491 ਹੈ। ਇਸ ਸਕੂਟਰ ਦਾ ਇੰਸ਼ੋਰੈਂਸ ਵੀ ਐਕਸਪਾਇਰ ਹੋ ਚੁੱਕਿਆ ਹੈ। ਇਸ ਵੀਡੀਓ ਦੇ ਵਾਇਰਲ ਹੋਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਲੀ ਪੁਲਿਸ ਨੇ ਅੱਜ ਕਿਹਾ ਕਿ ਇਸ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਿਕ ਵਾਇਰਲ ਵੀਡੀਓ ਵਿੱਚ, ਆਪਣੀ ਸਕੂਟੀ ਸਾਫ਼ ਕਰਨ ਲਈ ਰਾਸ਼ਟਰੀ ਝੰਡੇ ਦੀ ਵਰਤੋਂ ਕਰਦਾ ਦਿਖਾਈ ਦੇ ਰਹੇ ਦੋਸ਼ੀ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਦੀ ਸਕੂਟੀ ਜ਼ਬਤ ਕਰ ਲਈ ਹੈ ਅਤੇ ਤਿਰੰਗਾ ਬਰਾਮਦ ਕਰ ਲਿਆ ਹੈ। ਦਿੱਲੀ ਪੁਲਿਸ ਦਾ ਜਵਾਬ ਹੇਠਾਂ ਦੇਖੋ।

Get the latest update about delhi police, check out more about delhi viral video & delhi man tiranga video

Like us on Facebook or follow us on Twitter for more updates.