Viral Video: ਪਾਬੰਧੀ ਦੇ ਬਾਵਜੂਦ ਨੌਜਵਾਨ ਨੇ ਚਲਦੀ ਕਾਰ 'ਚੋ ਕੀਤੀ ਆਤਿਸ਼ਬਾਜ਼ੀ, ਤਿੰਨ ਨੌਜਵਾਨ ਗ੍ਰਿਫ਼ਤਾਰ

ਹਾਲ੍ਹੀ 'ਚ ਦਿੱਲੀ-ਐੱਨਸੀਆਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਦੀਵਾਲੀ 'ਤੇ ਕਈ ਇਲਾਕਿਆਂ 'ਚ ਪਟਾਕੇ ਚਲਾਏ ਗਏ ਤੇ ਸ਼ਰੇਆਮ ਨਿਯਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ...

ਹਾਲ੍ਹੀ 'ਚ ਦਿੱਲੀ-ਐੱਨਸੀਆਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਦੀਵਾਲੀ 'ਤੇ ਕਈ ਇਲਾਕਿਆਂ 'ਚ ਪਟਾਕੇ ਚਲਾਏ ਗਏ ਤੇ ਸ਼ਰੇਆਮ ਨਿਯਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਵਾਇਰਲ ਹੋਈ ਇੱਕ ਵੀਡੀਓ ਮੁਤਾਬਿਕ ਗੁਰੂਗ੍ਰਾਮ 'ਚ ਚੱਲਦੀ ਕਾਰ 'ਚੋਂ ਇੱਕ ਨੌਜਵਾਨ ਦੇ ਵਲੋਂ ਆਤਿਸ਼ਬਾਜ਼ੀ ਕੀਤੀ ਗਈ। ਜਿਸ ਦਾ ਵੀਡੀਓ ਲੋਕਾਂ ਵਲੋਂ ਬਣਾ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਦਿੱਲੀ ਦੇ ਡੀਐਲਐਫ ਫੇਜ਼-3 ਥਾਣੇ ਵਿੱਚ ਤੁਰੰਤ ਐਕਸ਼ਨ ਲੈਂਦਿਆਂ ਇਸ ਕਾਰ 'ਚ ਸਵਾਰ ਤਿੰਨੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ 'ਚ ਕਾਲੇ ਰੰਗ ਦੀ ਹੁੰਡਾਈ ਵਰਨਾ ਦਾ ਡਰਾਈਵਰ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਹੈ। ਉਸ ਦੀ ਗੱਡੀ ਦੇ ਪਿੱਛਲੀ ਸਾਈਡ ਤੋਂ ਲਗਾਤਾਰ ਸਕਾਈ ਸ਼ਾਟ ਪਟਾਕੇ ਚਲਦੇ ਦਿਖਾਈ ਦੇ ਰਹੇ ਹਨ। ਇਹ ਕਾਰ ਸ਼ੰਕਰ ਚੌਕ ਤੋਂ ਗੋਲਫ ਕੋਰਸ ਰੋਡ ਵੱਲ ਜਾਂਦੀ ਦਿਖਾਈ ਦਿੱਤੀ। ਇਸ ਵੀਡੀਓ ਪਿੱਛੇ ਤੋਂ ਆ ਰਹੇ ਲੋਕਾਂ ਵਲੋਂ ਰਿਕਾਰਡ ਕਰ ਲਿਆ ਗਿਆ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। 

ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕਰ ਗੱਡੀ ਨੰਬਰ ਤੋਂ ਇਸ ਦੇ ਮਾਲਕ ਦੀ ਪਛਾਣ ਕੀਤੀ ਗਈ। ਜਿਸ ਤੋਂ ਬਾਅਦ ਮਾਲਕ ਨੇ ਦੱਸਿਆ ਕਿ ਉਸ ਨੇ ਕਾਰ ਵੇਚਣ ਲਈ ਨਕੁਲ, ਜਤਿਨ ਅਤੇ ਕ੍ਰਿਸ਼ਨਾ ਨੂੰ ਦਿੱਤੀ ਹੈ। ਇਸ ਆਧਾਰ 'ਤੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਤਿੰਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। 

Get the latest update about Delhi rules, check out more about Delhi viral video, Delhi car fire crackers viral video & viral video

Like us on Facebook or follow us on Twitter for more updates.