Viral Video: ਪੁਲਿਸ ਤੋਂ ਭੱਜਣ ਦਾ ਵੱਖਰਾਂ ਅੰਦਾਜ਼, ਸਪੇਨ 'ਚ ਚੋਰਾਂ ਨੇ ਮੈਟਰੋ ਸਟੇਸ਼ਨ ਤੇ ਚੜ੍ਹਾਈ ਕਾਰ

ਜਾਣਕਾਰੀ ਮੁਤਾਬਿਕ ਚੋਰੀ ਦੀ ਇਹ ਕਾਰ ਪਲਾਜ਼ਾ ਏਲਿਪਟਿਕਾ ਸਟੇਸ਼ਨਜੋਕਿ ਸਭ ਤੋਂ ਵਿਅਸਥ ਸਟੇਸ਼ਨ ਵਿਚੋਂ ਇੱਕ, ਦੀਆਂ ਪੌੜੀਆਂ 'ਚ ਫੱਸ ਗਈ ਸੀ। ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਕਾਰ ਅਤੇ ਚੋਰ ਨੂੰ ਕਾਬੂ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

ਫਿਲਮਾਂ ਵਿੱਚ ਅਕਸਰ ਸ਼ਾਨਦਾਰ ਐਕਸ਼ਨ ਸੀਨ ਦੇਖਣ ਨੂੰ ਮਿਲਦੇ ਹਨ। ਕੁਝ ਸਟੰਟ 'ਚ ਤਾਂ ਗੱਡੀਆਂ ਹਵਾ 'ਚ ਉਡਦੀਆਂ ਵੀ ਨਜ਼ਰ ਆਉਂਦੀਆਂ ਹਨ! ਪਰ ਜੇਕਰ ਅਜਿਹੇ ਹੀ ਐਕਸ਼ਨ ਸੀਨ ਸਾਨੁੰ ਅਸਲ ਜਿੰਦਗੀ 'ਚ ਦੇਖਣ ਨੂੰ ਮਿਲਣ ਤਾਂ? ਜੀ ਹਾਂ ਹਾਲ੍ਹੀ 'ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸਪੇਨ ਦੀ ਇਕ ਵੀਡੀਓ 'ਚ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜਿਸ 'ਚ ਇਕ ਬੰਦੇ ਨੇ ਗੱਡੀ ਨੂੰ ਮੈਟਰੋ ਸਟੇਸ਼ਨ ਦੀ ਸੀੜ੍ਹੀਆਂ 'ਤੇ ਚੜ੍ਹਾ ਦਿੱਤਾ। ਪਰ ਇਸ ਅਸਲ ਜਿੰਦਗੀ ਦੇ ਐਕਸ਼ਨ ਨੇ ਕਈ ਲੋਕਾਂ ਦੇ ਪਸੀਨੇ ਕੱਢ ਦਿੱਤੇ। 

ਸਪੇਨ ਵਿੱਚ ਇੱਕ ਚੋਰੀ ਦੀ ਕਾਰ ਮੈਡ੍ਰਿਡ ਦੇ ਇੱਕ ਮੈਟਰੋ ਸਟੇਸ਼ਨ ਵਿੱਚ ਫੱਸ ਗਈ ਜਿਸ ਨੂੰ ਸਥਾਨਕ ਫਾਇਰਫਾਈਟਰਸ ਦੁਆਰਾ ਬਹੁਤ ਮਸ਼ੱਕਤ ਦੇ ਬਾਅਦ ਬਾਹਰ ਕੱਢਿਆ ਗਿਆ। ਘਟਨਾ ਦਾ ਪੂਰਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ। ਇਸ ਨੂੰ ਮੈਡ੍ਰਿਡ ਦੀ ਇਮਰਜੈਂਸੀ ਸਰਵਿਸ ਨੇ ਟਵੀਟ ਕੀਤਾ ਹੈ। ਵਾਇਰਲ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਫੇਦ ਰੰਗ ਦੀ ਕਾਰ ਚੋਰੀ ਦੇ ਬਾਅਦ ਇੱਕ ਮੈਟਰੋ ਸਟੇਸ਼ਨ ਵਿੱਚ ਫੱਸ ਜਾਂਦੀ ਹੈ, ਜਿਸ ਨੂੰ ਕੱਢਣ ਲਈ ਮੈਡ੍ਰਿਡ ਦੇ ਫਾਇਰਫਾਈਟਰਸ ਨੂੰ ਲੋਹੇ ਦੀ ਜੰਜੀਰ ਅਤੇ ਕ੍ਰੇਨ ਦਾ ਉਪਯੋਗ ਕਰਨਾ ਹੈ।

ਜਾਣਕਾਰੀ ਮੁਤਾਬਿਕ ਚੋਰੀ ਦੀ ਇਹ ਕਾਰ ਪਲਾਜ਼ਾ ਏਲਿਪਟਿਕਾ ਸਟੇਸ਼ਨ ਜੋਕਿ ਸਭ ਤੋਂ ਵਿਅਸਥ ਸਟੇਸ਼ਨ ਵਿਚੋਂ ਇੱਕ ਹੈ, ਦੀਆਂ ਪੌੜੀਆਂ 'ਚ ਫੱਸ ਗਈ ਸੀ। ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਕਾਰ ਅਤੇ ਚੋਰ ਨੂੰ ਕਾਬੂ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਰ ਦੇ ਡਰਾਈਵਰ ਨੂੰ ਹਸਪਤਾਲ ਜਾਇਆ ਗਿਆ। ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਕੀ ਹੋਇਆ। ਇਸ ਘਟਨਾ ਵਿੱਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ।

ਇਕ ਸਥਾਨਕ ਚੈੱਨਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਕਾਰ ਕਥਿਤ ਤੌਰ 'ਤੇ ਮੈਟਰੋ ਸਟੇਸ਼ਨ 'ਚ ਦਾਖ਼ਲ ਹੋਣ ਤੋਂ ਪਹਿਲਾਂ ਬੱਸ ਲੇਨ 'ਚ ਸੀ। ਬਾਅਦ 'ਚ ਉਹ ਮੈਟਰੋ ਸਟੇਸ਼ਨ ਦੀਆਂ ਦਰਜਨਾਂ ਪੌੜੀਆਂ ਤੋਂ ਲੰਘਦੀ ਹੋਈ ਉੱਥੇ ਹੀ ਫਸ ਗਈ।ਹਾਲਾਂਕਿ ਕੁਝ ਹੀ ਸਮੇਂ 'ਚ ਫਾਇਰ ਫਾਈਟਰ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਕਾਫੀ ਮਿਹਨਤ ਤੋਂ ਬਾਅਦ ਕਾਰ ਨੂੰ ਪੌੜੀਆਂ ਤੋਂ ਹੇਠਾਂ ਉਤਾਰ ਲਿਆ।

Get the latest update about Spain metro station viral, check out more about viral video of internet, viral video, Spain car metro station viral video & viral video of Spain

Like us on Facebook or follow us on Twitter for more updates.