Viral Video: ਡਿਜ਼ੀਟਲ ਹੋਏ ਭਾਰਤੀ, ਯੂਪੀ 'ਚ ਇਸ ਅੰਦਾਜ਼ ਨਾਲ ਲੋਕਾਂ ਨੇ ਢੋਲੀ ਨੂੰ ਦਿੱਤੀ ਵਧਾਈ

ਅੱਜ ਹਰ ਤਰ੍ਹਾਂ ਦੀ ਰਕਮ ਦੀ ਅਦਾਇਗੀ ਦੇ ਲਈ ਭਾਰਤੀ ਡਿਜੀਟਲ ਮਾਧਿਅਮ ਦੀ ਵਰਤੋਂ ਕਰਦੇ ਹਨ। ਇਸੇ ਦੀ ਹੀ ਇੱਕ ਉਦਾਹਰਣ ਦੇਖਣ ਨੂੰ ਮਿਲੀ ਯੂਪੀ ਦੇ ਵਿਆਹ 'ਚ ਜਿਥੇ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੀ ਰਹੀ ਹੈ

ਹੋਲੀ ਹੋਲੀ ਹਰ ਭਾਰਤੀ ਡਿਜ਼ੀਟਲ ਹੋ ਰਿਹਾ ਹੈ। ਅੱਜ ਹਰ ਤਰ੍ਹਾਂ ਦੀ ਰਕਮ ਦੀ ਅਦਾਇਗੀ ਦੇ ਲਈ ਭਾਰਤੀ ਡਿਜੀਟਲ ਮਾਧਿਅਮ ਦੀ ਵਰਤੋਂ ਕਰਦੇ ਹਨ। ਇਸੇ ਦੀ ਹੀ ਇੱਕ ਉਦਾਹਰਣ ਦੇਖਣ ਨੂੰ ਮਿਲੀ ਯੂਪੀ ਦੇ ਵਿਆਹ 'ਚ ਜਿਥੇ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੀ ਰਹੀ ਹੈ। ਇਸ ਵੀਡੀਓ 'ਚ ਵਿਆਹ ਵਾਲੇ ਘਰ 'ਚ ਹੋ ਰਹੀਆਂ ਰਸਮਾਂ ਦੇ ਵਿਚਕਾਰ ਵਿਆਹ 'ਚ ਮੌਜੂਦ ਲੋਕਾਂ ਨੇ ਢੋਲੀ ਨੂੰ ਵੱਖਰੇ ਅੰਦਾਜ਼ ਨਾਲ ਵਧਾਈ ਦਿੱਤੀ। 
27 ਸਕਿੰਟਾਂ ਦੀ ਵੀਡੀਓ ਯੂਪੀ ਦੀ ਦੱਸੀ ਜਾ ਰਹੀ ਹੈ ਜਿਥੇ ਇੱਕ ਮੁੰਡੇ ਦੇ ਵਿਆਹ ਦੀਆਂ ਰਸਮਾਂ ਹੋ ਰਹੀਆਂ ਹਨ। ਜਸ਼ਨ ਮਨਾਇਆ ਜਾ ਰਿਹਾ ਹੈ ਸਭ ਨੱਚ ਰਹੇ ਹਨ। ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਢੋਲੀ ਆਪਣੇ ਢੋਲ 'ਤੇ ਪੇਟੀਐੱਮ ਦਾ ਕਿਓ ਆਰ ਕੋਡ ਲਗਾ ਹੋਇਆ ਹੈ। ਇਸੇ ਦੌਰਾਨ ਵਿਆਹ ਦੇ ਘਰ ਮੌਜੂਦ ਕੁਝ ਲੋਕ ਫੋਨ ਨੂੰ ਮੁੰਡੇ ਦੇ ਸਿਰ ਤੋਂ ਵਾਰਦੇ ਹਨ ਤੇ ਬਾਅਦ 'ਚ ਕਿਓਆਰ ਕੋਡ ਨੂੰ ਸਕੈਨ ਕਰਕੇ ਢੋਲੀ ਨੂੰ ਵਧਾਈ ਦੇ ਦਿੰਦੇ ਹਨ।  

Get the latest update about up police, check out more about digital Indian viral video , viral, viral twitter & video

Like us on Facebook or follow us on Twitter for more updates.