Viral Video: ਨਸ਼ੇੜੀ ਨੌਜਵਾਨ ਦੀ ਸੜ੍ਹਕ ਤੇ ਸਟੰਟਬਾਜ਼ੀ ਨੇ ਲਈ ਵਿਅਕਤੀ ਦੀ ਜ਼ਿੰਦਗੀ

ਇਹ ਘਟਨਾ ਐਤਵਾਰ ਨੂੰ ਗੁਰੂਗ੍ਰਾਮ 'ਚ ਦੁਪਹਿਰ 2 ਵਜੇ ਵਾਪਰੀ ਹੈ। ਜਿਥੋਂ ਦੇ ਹਾਈ-ਪ੍ਰੋਫਾਈਲ ਖੇਤਰ ਉਦਯੋਗ ਵਿਹਾਰ ਵਿਚ ਇਕ ਵਾਈਨ ਸ਼ਾਪ ਦੇ ਸਾਹਮਣੇ ਦੋ ਆਰਟਿਗਾ ਵਾਹਨਾਂ ਵਿਚ ਅੱਠ ਲੋਕਾਂ ਵਲੋਂ ਹੁਲੜਬਾਜੀ ਕਰਦਿਆਂ ਇਹ ਘਟਨਾ ਨੂੰ ਅੰਜ਼ਾਮ ਦਿੱਤਾ...

ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇਹ ਘਟਨਾ ਵਾਪਰੀ ਹੈ ਜਿਥੇ ਇੱਕ ਕਾਰ ਨੇ ਤਿੰਨ ਲੋਕਾਂ ਨੂੰ ਕੁਚਲ ਦਿੱਤਾ। ਇਸ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਇਸ ਦੌਰਾਨ ਮ੍ਰਿਤਕ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲੀਸ ਨੇ ਦੋ ਆਰਟਿਗਾ ਗੱਡੀਆਂ ਦੇ ਨਾਲ ਹੀ ਹੁਣ ਤੱਕ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਘਟਨਾ ਐਤਵਾਰ ਨੂੰ ਗੁਰੂਗ੍ਰਾਮ 'ਚ ਦੁਪਹਿਰ 2 ਵਜੇ ਵਾਪਰੀ ਹੈ। ਜਿਥੋਂ ਦੇ ਹਾਈ-ਪ੍ਰੋਫਾਈਲ ਖੇਤਰ ਉਦਯੋਗ ਵਿਹਾਰ ਵਿਚ ਇਕ ਵਾਈਨ ਸ਼ਾਪ ਦੇ ਸਾਹਮਣੇ ਦੋ ਆਰਟਿਗਾ ਵਾਹਨਾਂ ਵਿਚ ਅੱਠ ਲੋਕਾਂ ਵਲੋਂ ਹੁਲੜਬਾਜੀ ਕਰਦਿਆਂ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।  ਸ਼ਰਾਬ ਦੇ ਨਸ਼ੇ ਚ ਚੂਰ ਇਨ੍ਹਾਂ ਮੁਲਜ਼ਮ ਨੇ ਪਹਿਲਾਂ ਉੱਥੇ ਖੜ੍ਹੇ ਕੁਝ ਲੋਕਾਂ ਨਾਲ ਝਗੜਾ ਕੀਤਾ ਅਤੇ ਫਿਰ ਸੜਕ 'ਤੇ ਸਟੰਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਤਿੰਨ ਲੋਕਾਂ ਨੂੰ ਕੁਚਲ ਦਿੱਤਾ।
ਜਾਣਕਾਰੀ ਮੁਤਾਬਿਕ ਇਸ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਪੁਲਿਸ ਨੇ ਗੁਰੂਗ੍ਰਾਮ ਦੀਆਂ ਸੜਕਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਮੁਲਜ਼ਮਾਂ ਦੇ ਸੁਰਾਗ ਮਿਲ ਗਏ। ਸਭ ਤੋਂ ਪਹਿਲਾਂ ਗੁਰੂਗ੍ਰਾਮ ਦੇ ਡੁੰਡਾਹੇਰਾ ਪਿੰਡ ਦੇ ਰਹਿਣ ਵਾਲੇ ਸੌਰਭ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਆਰਟਿਗਾ ਕਾਰ ਚਲਾ ਰਿਹਾ ਸੀ। ਸੌਰਭ, ਰਾਹੁਲ ਤੋਂ ਪੁੱਛਗਿੱਛ ਤੋਂ ਬਾਅਦ ਦੋ ਭਰਾ ਰਵੀ ਅਤੇ ਵਿਕਾਸ, ਮੁਕੁਲ ਸੋਨੀ, ਮੋਹਿਤ, ਲਵ ਭਾਰਦਵਾਜ ਨੂੰ ਗ੍ਰਿਫਤਾਰ ਕੀਤਾ ਗਿਆ। ਅੱਠਵਾਂ ਮੁਲਜ਼ਮ ਹਸਪਤਾਲ ਵਿੱਚ ਦਾਖ਼ਲ ਹੈ। ਲੜਾਈ ਦੌਰਾਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ।

Get the latest update about gurgram, check out more about car accident stunt, car accident, Stunt video & car stunt

Like us on Facebook or follow us on Twitter for more updates.