Viral Video: ਅਮੇਠੀ 'ਚ ATM 'ਚੋ ਨਿਕਲੇ 200 ਰੁਪਏ ਦੇ ਨਕਲੀ ਨੋਟ

ਇੱਕ ਅਜੀਬ ਮਾਮਲਾ ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਦੇਖਣ ਨੂੰ ਮਿਲਿਆ ਹੈ ਜਿਥੇ ਇਥੇ ਰਹਿਣ ਵਾਲੇ ਲੋਕ ਉਸ ਵੇਲੇ ਸਦਮੇ 'ਚ ਆ ਗਏ ਜਦੋਂ ਇੱਕ ਏਟੀਐਮ ਮਸ਼ੀਨ ਵਿੱਚ 200 ਦੇ ਨਕਲੀ ਨੋਟ ਨਿਕਲਦੇ ਦੇਖੇ...

ਇੱਕ ਅਜੀਬ ਮਾਮਲਾ ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਦੇਖਣ ਨੂੰ ਮਿਲਿਆ ਹੈ ਜਿਥੇ ਇਥੇ ਰਹਿਣ ਵਾਲੇ ਲੋਕ ਉਸ ਵੇਲੇ ਸਦਮੇ 'ਚ ਆ ਗਏ ਜਦੋਂ ਇੱਕ ਏਟੀਐਮ ਮਸ਼ੀਨ ਵਿੱਚ 200 ਦੇ ਨਕਲੀ ਨੋਟ ਨਿਕਲਦੇ ਦੇਖੇ। ਇਹ ਮਾਮਲਾ ਮੁਨਸ਼ੀਗੰਜ ਰੋਡ ਸਬਜ਼ੀ ਮੰਡੀ ਇਲਾਕੇ ਦਾ ਹੈ, ਜਿੱਥੇ ਇੱਕ ਵਿਅਕਤੀ ਦੀਵਾਲੀ ਦੀ ਖਰੀਦਦਾਰੀ ਲਈ ਏਟੀਐਮ ਤੋਂ ਪੈਸੇ ਕਢਵਾਉਣ ਗਿਆ ਸੀ ਪਰ ਉਸ ਨੂੰ ATM ਵਿੱਚੋਂ ਨਕਲੀ ਨੋਟ ਮਿਲ ਗਏ।

ਜਾਣਕਾਰੀ ਮੁਤਾਬਿਕ ਕਢਵਾਏ ਗਏ ਕੁੱਲ ਨੋਟਾਂ 'ਚੋਂ 200 ਰੁਪਏ ਦੇ ਦੋ ਨੋਟਾਂ 'ਤੇ 'ਚਿਲਡਰਨ ਬੈਂਕ ਆਫ ਇੰਡੀਆ' ਅਤੇ 'ਫੁੱਲ ਆਫ ਫਨ' ਲਿਖਿਆ ਹੋਇਆ ਸੀ। ਪੀੜਤਾ ਨਾਲ ਹੋਈ ਇਸ ਘਟਨਾ ਦੇ ਬਾਅਦ ਉਸ ਨੂੰ ਚਿੰਤਾ 'ਚ ਦੇਖ ਤੁਰੰਤ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਇੱਕ ਵੀਡੀਓ ਬਣਾਈ ਜੋ ਹੁਣ ਵਾਇਰਲ ਹੋ ਗਈ ਹੈ।
ਸਥਾਨਕ ਲੋਕਾਂ ਦੇ ਹਵਾਲੇ ਤੋਂ ਰਿਪੋਰਟਾਂ ਦੇ ਆਧਾਰ 'ਤੇ ਘਟਨਾ ਦੇ ਸਮੇਂ ਕੋਈ ਸੁਰੱਖਿਆ ਗਾਰਡ ਵੀ ਮੌਜੂਦ ਨਹੀਂ ਸੀ। ਏਟੀਐਮ ਦੀ ਵਰਤੋਂ ਕਰਨ ਵਾਲਿਆਂ ਵਿੱਚੋਂ ਇੱਕ ਕਿਸ਼ਨ ਵਿਸ਼ਵਕਰਮਾ ਨੇ ਕਿਹਾ ਕਿ ਉਸਨੇ 5,000 ਰੁਪਏ ਕਢਵਾ ਲਏ ਪਰ 200 ਰੁਪਏ ਦਾ ਇੱਕ ਨਕਲੀ ਨੋਟ ਮਿਲਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਦੀ ਘਟਨਾ ਕਿਸੇ ਹੋਰ ਵਿਅਕਤੀ ਨਾਲ ਵਾਪਰੀ ਹੈ। ਘਟਨਾ ਦੀ ਸੂਚਨਾ ਪੁਲਸ ਨੂੰ ਦਿੰਦੇ ਹੋਏ ਹੋਰ ਲੋਕਾਂ ਨੇ ਵੀ ਏ.ਟੀ.ਐੱਮ ਤੋਂ ਜਾਅਲੀ ਕਰੰਸੀ ਮਿਲਣ ਦਾ ਦਾਅਵਾ ਕੀਤਾ। ਸ਼ਿਕਾਇਤ ਦਰਜ ਕਰਨ 'ਤੇ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਮਸ਼ੀਨ ਇੰਡੀਆ1 ਦੀ ਹੈ, ਜਿਸ ਨੇ ਦੇਸ਼ ਭਰ ਵਿੱਚ ਇਹਨਾਂ ਮਸ਼ੀਨਾਂ ਅਤੇ ਪੁਆਇੰਟ-ਆਫ-ਸੇਲ ਟਰਮੀਨਲਾਂ ਦੀ ਇੱਕ ਲੜੀ ਵੀ ਚਲਾਈ। ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ, ਇੰਡੀਆ1 ਨੇ 2021 ਵਿੱਚ ਲਗਭਗ 3000 ਤੋਂ ਵੱਧ ATMs ਤਾਇਨਾਤ ਕੀਤੇ ਹਨ। ਕੰਪਨੀ ਇੰਡੀਆ1ATMs ਦੇ ਬ੍ਰਾਂਡ ਨਾਮ ਹੇਠ ਆਪਣਾ ਸੰਚਾਲਨ ਕਰਦੀ ਹੈ ਜੋ ਜ਼ਿਆਦਾਤਰ ਦੇਸ਼ ਦੇ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੇਂਦਰਿਤ ਹੈ।

Get the latest update about INDIA NEWS TODAY, check out more about VIDEO OF FAKE CURRENCY FROM ATM AMETHI, NEWS ON FAKE CURRENCY OF 200, INDIA NEWS & AMETHI FAKE CURRENCY NEWS

Like us on Facebook or follow us on Twitter for more updates.