Viral Video: ਰਾਏਪੁਰ ਦੇ ਮੰਦਰ 'ਚ ਕਰਵਾਇਆ ਗਿਆ ਫੈਸ਼ਨ ਸ਼ੋਅ, ਵਿਰੋਧ ਤੋਂ ਬਾਅਦ ਪ੍ਰਬੰਧਕਾਂ ਦੇ ਪੱਖ 'ਚ ਖੜ੍ਹੀ ਮੁਸਲਿਮ ਮਹਿਲਾ

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ। ਜਿਸ 'ਚ ਮੰਦਿਰ ਵਿੱਚ ਫੈਸ਼ਨ ਸ਼ੋਅ ਹੁੰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਬਜਰੰਗ ਦਲ ਦੇ ਵਰਕਰ ਇਸ ਸਮਾਗਮ ਦਾ ਵਿਰੋਧ ਕਰਦੇ ਅਤੇ ਪ੍ਰਬੰਧਕਾਂ ਤੋਂ ਸਵਾਲ ਕਰਦੇ ਨਜ਼ਰ ਆ ਰਹੇ ਹਨ...

ਇਹ ਘਟਨਾ ਛੱਤੀਸਗੜ੍ਹ ਦੇ ਰਾਏਪੁਰ ਦੇ ਤੇਲੀਬੰਦਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਸਾਲਾਸਰ ਮੰਦਿਰ ਵਿੱਚ ਵਾਪਰੀ ਹੈ। ਜਿਥੇ ਸਾਲਾਸਰ ਬਾਲਾਜੀ ਮੰਦਰ 'ਚ  ਐਫ.ਡੀ.ਸੀ.ਏ. ਨਾਮ ਦੀ ਕੰਪਨੀ ਵਲੋਂ ਮੰਦਿਰ ਦੇ ਅੰਦਰ ਹੀ ਇੱਕ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਫੈਸ਼ਨ ਸ਼ੋਅ ਦੇ ਲਈ ਮੰਦਿਰ ਦੇ ਹਾਲ ਨੂੰ ਸਟੇਜ ਦੇ ਰੂਪ 'ਚ ਬਦਲ ਦਿੱਤਾ ਗਈ ਸੀ। ਜਦੋਂ ਬਜਰੰਗ ਦਲ ਦੇ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵਲੋਂ ਵਿਰੋਧ ਕੀਤੇ ਜਾਣ ਦੇ ਬਾਅਦ ਇਸ ਸ਼ੋਆਂ ਨੂੰ ਬੰਦ ਕਰ ਦਿੱਤਾ ਗਿਆ।       


ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ। ਜਿਸ 'ਚ ਮੰਦਿਰ ਵਿੱਚ ਫੈਸ਼ਨ ਸ਼ੋਅ ਹੁੰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਬਜਰੰਗ ਦਲ ਦੇ ਵਰਕਰ ਇਸ ਸਮਾਗਮ ਦਾ ਵਿਰੋਧ ਕਰਦੇ ਅਤੇ ਪ੍ਰਬੰਧਕਾਂ ਤੋਂ ਸਵਾਲ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਹਿਜਾਬ ਪਹਿਨੀ ਇਕ ਔਰਤ ਖੜ੍ਹੀ ਨਜ਼ਰ ਆ ਰਹੀ ਹੈ ਅਤੇ ਆਯੋਜਕਾਂ ਦੇ ਪੱਖ ਤੋਂ ਸਮਾਗਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਜਰੰਗ ਦਲ ਦੇ ਵਰਕਰਾਂ ਨੇ ਕਿਹਾ ਹੈ ਕਿ ਇਸ ਘਟਨਾ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਸਮਾਗਮ ਐਫ.ਡੀ.ਸੀ.ਏ. ਨਾਮ ਦੀ ਕੰਪਨੀ ਵਲੋਂ ਆਰਿਫ ਅਤੇ ਮਨੀਸ਼ ਸੋਨੀ ਦੇ ਪ੍ਰਬੰਧਕ 'ਚ ਕਰਵਾਇਆ ਜਾ ਰਿਹਾ ਸੀ। ਇਹ ਫੈਸ਼ਨ ਸ਼ੋਅ ਤੇਲੀਬੰਦਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਸਾਲਾਸਰ ਮੰਦਿਰ ਵਿੱਚ ਕੀਤਾ ਗਿਆ ਸੀ। ਰਾਏਪੁਰ ਦੇ ਸਾਲਾਸਰ ਬਾਲਾਜੀ ਮੰਦਰ ਵਿੱਚ ਚਲ ਰਹੇ ਇੱਕ ਫੈਸ਼ਨ ਸ਼ੋਅ ਤੇ ਜਦੋਂ ਬਜਰੰਗ ਦਲ ਦੇ ਮੈਂਬਰਾਂ ਵੱਲੋਂ ਇਤਰਾਜ਼ ਜਾਹਿਰ ਕੀਤਾ ਗਿਆ ਤਾਂ ਇਸ ਫੈਸ਼ਨ ਸ਼ੋਅ ਨੂੰ ਬੰਦ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਸਮਾਗਮ ਵਿੱਚ ਹਾਜ਼ਰ ਸੰਗਤਾਂ ਨੂੰ ਵੀ ਫੈਸ਼ਨ ਸ਼ੋਅ ਦੇਖਣ ਬੁਲਾਇਆ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਬਜਰੰਗ ਦਲ ਦੇ ਵਰਕਰਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੇ ਖਿਲਾਫ ਵਿਰੋਧ ਕੀਤਾ। ਇਸ ਘਟਨਾ ਤੋਂ ਬਾਅਦ ਤੇਲੀਬੰਦਾ ਪੁਲਿਸ ਸਟੇਸ਼ਨ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪ੍ਰਬੰਧਕਾਂ ਵਿਰੁੱਧ ਐਫਆਈਆਰ ਦਰਜ ਕਰਵਾਈ ਗਈ।