Viral Video: ਸਟੇਜ ਤੇ ਡਾਂਸ ਕਰਨ ਦਾ ਸ਼ੌਕ ਪਿਆ ਮਹਿੰਗਾ, ਮਹਿਲਾ ਡਾਂਸਰ ਨੇ ਇੰਝ ਚਖਾਇਆ ਮਜ਼ਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਕਲਿੱਪ ਸਿਰਫ਼ 25 ਸਕਿੰਟਾਂ ਦੀ ਹੈ ਜਿਸ ਵਿੱਚ ਦੋ ਔਰਤਾਂ ਰਵਾਇਤੀ ਰਾਜਸਥਾਨੀ ਪਹਿਰਾਵੇ ਵਿੱਚ ਸਟੇਜ 'ਤੇ ਸੱਭਿਆਚਰਕ ਡਾਂਸ ਕਰ ਰਹੀਆਂ ਸਨ...

ਹਮੇਸ਼ਾ ਹੀ ਅਸੀਂ ਵਿਆਹ ਸਮਾਰੋਹ ਜਾਂ ਪ੍ਰੋਗਰਾਮਾਂ 'ਚ ਮਹਿਲਾ ਡਾਂਸਰਾਂ ਨੂੰ ਸਟੇਜ 'ਤੇ ਡਾਂਸ ਕਰਦਿਆਂ ਦੇਖਿਆ ਹੋਵੇਗਾ। ਅਜਿਹੇ 'ਚ ਕੁਝ ਨੌਜਵਾਨ ਇੰਨੇ ਉਤੇਜਿਤ ਹੋ ਜਾਂਦੇ ਹਨ ਕਿ ਉਹ ਉਨ੍ਹਾਂ ਨਾਲ ਨੱਚਣ ਲਈ ਸਟੇਜ 'ਤੇ ਚੜ੍ਹ ਜਾਂਦੇ ਹਨ। ਜਿਸ ਕਰਕੇ ਅਕਸਰ ਹੀ ਡਾਂਸਰਾਂ ਨੂੰ ਨੌਜਵਾਨਾਂ ਦੀਆਂ ਹਰਕਤਾਂ ਤੋਂ ਤੰਗ ਪ੍ਰੇਸ਼ਾਨ ਹੁੰਦਿਆਂ ਦੇਖਿਆ ਜਾਂਦਾ ਹੈ ਪਰ ਹਾਲ੍ਹੀ 'ਚ ਵਾਇਰਲ ਹੋਈ ਇੱਕ ਵੀਡੀਓ 'ਚ ਇੱਕ ਡਾਂਸਰ ਵਲੋਂ ਇੱਕ ਨੌਜਵਾਨ ਨੂੰ ਅਜਿਹਾ ਸਬਕ ਸਿਖਾਇਆ ਗਿਆ ਕਿ ਸ਼ਾਇਦ ਉਹ ਦੁਬਾਰਾ ਸਟੇਜ ਤੇ ਚੜ੍ਹਨ ਦੀ ਹਿੰਮਤ ਨਹੀਂ ਕਰੇਗਾ।   

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਕਲਿੱਪ ਸਿਰਫ਼ 25 ਸਕਿੰਟਾਂ ਦੀ ਹੈ ਜਿਸ ਵਿੱਚ ਦੋ ਔਰਤਾਂ ਰਵਾਇਤੀ ਰਾਜਸਥਾਨੀ ਪਹਿਰਾਵੇ ਵਿੱਚ ਸਟੇਜ 'ਤੇ ਸੱਭਿਆਚਰਕ ਡਾਂਸ ਕਰ ਰਹੀਆਂ ਸਨ। ਇਸ ਦੌਰਾਨ ਪੈਂਟ-ਸ਼ਰਟ ਪਹਿਨੀ ਇਕ ਆਦਮੀ ਸਟੇਜ 'ਤੇ ਡਾਂਸ ਕਰਨ ਲਈ ਆ ਗਿਆ ਤੇ ਉਨ੍ਹਾਂ ਦੇ ਵਿਚਕਾਰ ਨੱਚਣਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਇਕ ਔਰਤ ਨੇ ਉਸ ਨੂੰ ਚੁੱਕ ਕੇ ਉਸ ਨੂੰ ਗੋਲ ਗੋਲ ਘੁੰਮਾਉਣਾ ਸ਼ੁਰੂ ਕਰ ਦਿੱਤਾ। ਉਹ ਡਾਂਸਰ ਓਦੋ ਤੱਕ ਨਹੀਂ ਰੁੱਕੀ ਜਦੋਂ ਤੱਕ ਇਸ ਆਦਮੀ ਦੀ ਹਾਲਤ ਪਤਲੀ ਨਹੀਂ ਹੋ ਗਈ। ਕੁਝ ਸੈਕਿੰਡ ਤੱਕ ਉਸੇ ਥਾਂ 'ਤੇ ਚੱਕਰ ਲਗਾਉਣ ਤੋਂ ਬਾਅਦ ਨੌਜਵਾਨ ਨੂੰ  ਕੁਝ ਲੋਕ ਆ ਕੇਸਟੇਜ ਤੋਂ ਲੈ ਗਏ। ਉਸ ਆਦਮੀ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਉਹ ਸਿੱਧਾ ਖੜ੍ਹਾ ਵੀ ਨਹੀਂ ਹੋ ਸਕਦਾ।
ਇਸ ਵਾਇਰਲ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਹਜ਼ਾਰਾਂ ਲੋਕਾਂ ਨੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਹੁਣ ਡਾਂਸ ਕਰਕੇ ਵਿਸ਼ਵਾਸ ਖਤਮ ਹੋ ਗਿਆ ਹੈ। ਜਦਕਿ ਹੋਰਨਾਂ ਨੇ ਲਿਖਿਆ ਕਿ ਉਸ ਆਦਮੀਂ ਦਾ ਚੰਗਾ ਇਲਾਜ ਕੀਤਾ ਗਿਆ। ਕਈ ਲੋਕ ਕਹਿ ਰਹੇ ਹਨ ਕਿ ਉਹ ਫਿਰ ਕਦੇ ਸਟੇਜ 'ਤੇ ਨਹੀਂ ਨੱਚੇਗਾ!
    

Get the latest update about RAJASTHANI FEMALE DANCE LIFTED MAN, check out more about VIRAL VIDEO, & RAJASTHANI DANCE VIRAL VIDEO

Like us on Facebook or follow us on Twitter for more updates.