Viral Video: ਭਾਰਤੀ ਫਿਲਮ ਨਿਰਮਾਤਾ ਦੀ ਕਰਤੂਤ, ਪਰਾਈ ਔਰਤ ਨਾਲ ਰੰਗੇ ਹੱਥੀਂ ਫੜ੍ਹਿਆ ਗਿਆ ਤਾਂ ਪਤਨੀ ਤੇ ਹੀ ਚੜ੍ਹਾਅ ਦਿੱਤੀ ਮਰਸਡੀਜ਼

ਇਹ ਘਟਨਾ 19 ਅਕਤੂਬਰ ਨੂੰ ਅੰਧੇਰੀ ਵਿੱਚ ਵਾਪਰੀ ਜਦੋਂ ਕਮਲ ਕਿਸ਼ੋਰ ਨੇ ਉਪਨਗਰ ਮੁੰਬਈ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੇ ਪਾਰਕਿੰਗ ਖੇਤਰ ਵਿੱਚ ਆਪਣੀ ਮਰਸਡੀਜ਼ ਨਾਲ ਆਪਣੀ ਪਤਨੀ ਨੂੰ ਟੱਕਰ ਮਾਰ ਦਿੱਤੀ...

ਇਹ ਹੈਰਾਨ ਕਰਨ ਵਾਲਾ ਮਾਮਲਾ ਮੁੰਬਈ ਦੇ ਉਪਨਗਰੀ ਖੇਤਰ ਵਿੱਚ ਦੇਖਣ ਨੂੰ ਮਿਲਿਆ ਹੈ ਜਿਥੇ 'ਦੇਹਾਤੀ ਡਿਸਕੋ' ਫੇਮ ਫਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਨੇ ਇੱਕ ਹੋਰ ਔਰਤ ਨਾਲ ਫੜੇ ਜਾਣ ਤੋਂ ਬਾਅਦ ਆਪਣੀ ਪਤਨੀ ਨੂੰ ਆਪਣੀ ਕਾਰ ਨਾਲ ਕੁੱਚਲ ਦਿੱਤਾ। ਇਹ ਘਟਨਾ 19 ਅਕਤੂਬਰ ਨੂੰ ਅੰਧੇਰੀ ਵਿੱਚ ਵਾਪਰੀ ਜਦੋਂ ਕਮਲ ਕਿਸ਼ੋਰ ਨੇ ਉਪਨਗਰ ਮੁੰਬਈ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੇ ਪਾਰਕਿੰਗ ਖੇਤਰ ਵਿੱਚ ਆਪਣੀ ਮਰਸਡੀਜ਼ ਨਾਲ ਆਪਣੀ ਪਤਨੀ ਨੂੰ ਟੱਕਰ ਮਾਰ ਦਿੱਤੀ। ਖਬਰਾਂ ਅਨੁਸਾਰ, ਕਮਲ ਕਿਸ਼ੋਰ ਦੀ ਪਤਨੀ ਦੇ ਇਸ ਹਾਦਸੇ ਤੋਂ ਬਾਅਦ ਸਿਰ 'ਤੇ ਸੱਟ ਲੱਗੀ ਹੈ। ਇਸ ਨਿਰਮਾਤਾ ਦੇ ਖਿਲਾਫ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। 
 
ਵਾਇਰਲ ਹੋਈ ਵੀਡੀਓ 'ਚ ਅੰਧੇਰੀ ਫਿਲਮ ਨਿਰਮਾਤਾ ਆਪਣੀ ਪਤਨੀ ਨੂੰ ਕਾਰ ਨਾਲ ਟੱਕਰ ਮਾਰਦੇ ਦੇਖਿਆ ਜਾ ਸਕਦਾ ਹੈ। ਇਸ ਕਾਰ 'ਚ ਕਮਲ ਦੇ ਨਾਲ ਇੱਕ ਔਰਤ ਵੀ ਮੌਜੂਦ ਸੀ। ਜਿਸ ਨੂੰ ਕਮਲ ਦੀ ਪਤਨੀ ਨੇ ਰੰਗੇ ਹੱਥੀਂ ਫੜ੍ਹਿਆ ਸੀ। ਪਤਨੀ ਦੁਆਰਾ ਰੰਗੇ ਹੱਥੀਂ ਫੜੇ ਜਾਣ ਤੋਂ ਬਾਅਦ ਕਮਲ ਆਪਣੀ ਕਾਰ ਸਮੇਤ ਮੌਕੇ ਤੋਂ ਫਰਾਰ ਹੋਣ ਦਾ ਸੋਚਦਾ ਹੈ ਇਸੇ ਚੱਕਰ 'ਚ ਉਹ ਆਪਣੀ ਕਾਰ ਨਾਲ ਆਪਣੀ ਪਤਨੀ ਨੂੰ ਟੱਕਰ ਮਾਰ ਦਿੰਦਾ ਹੈ। 
ਕਮਲ ਕਿਸ਼ੋਰ ਸੀਸੀਟੀਵੀ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਕਮਲ ਦੀ ਪਤਨੀ ਕਾਰ ਹੇਠਾਂ ਆ ਜਾਂਦੀ ਹੈ ਇਸਦੇ ਬਾਵਜੂਦ ਉਹ ਬਾਹਰ ਨਹੀਂ ਆਓਂਦਾ। ਇਸ ਦੌਰਾਨ ਨੇੜੇ ਖੜ੍ਹੇ ਲੋਕਾਂ ਨੇ ਉਸ ਦੀ ਪਤਨੀ ਦੀ ਮਦਦ ਕਰਦੇ ਹਨ ਤੇ ਉਸ ਨੂੰ ਇਸ ਜਾਨਲੇਵਾ ਹਮਲੇ ਤੋਂ ਬਚਾਉਂਦੇ ਹਨ। ਪਾਰਕਿੰਗ ਏਰੀਆ 'ਚ ਆਪਣੀ ਕਾਰ 'ਚ ਇਕ ਹੋਰ ਔਰਤ ਨਾਲ ਬੈਠਾ ਮਿਸ਼ਰਾ ਆਪਣੀ ਪਤਨੀ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਇਸ ਘਟਨਾ 'ਚ ਮਿਸ਼ਰਾ ਦੀ ਪਤਨੀ ਦੇ ਸਿਰ, ਲੱਤਾਂ ਅਤੇ ਹੱਥ 'ਤੇ ਸੱਟਾਂ ਲੱਗੀਆਂ ਹਨ।

ਇੱਕ ਪੁਲਿਸ ਅਧਿਕਾਰੀ ਨੇ ਇੱਕ ਨਿਊਜ਼ਵਾਇਰ ਦੁਆਰਾ ਹਵਾਲਾ ਦਿੱਤਾ "ਸ਼ਿਕਾਇਤ ਦੇ ਆਧਾਰ 'ਤੇ, ਮਿਸ਼ਰਾ ਦੇ ਖਿਲਾਫ ਅੰਬੋਲੀ ਵਿਖੇ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ, ਜਿਸ ਵਿੱਚ 279 (ਕਾਹਲੀ ਡਰਾਈਵਿੰਗ) ਅਤੇ 337 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਕੰਮ ਨਾਲ ਠੇਸ ਪਹੁੰਚਾਉਣਾ) ਸਮੇਤ ਐਫਆਈਆਰ ਦਰਜ ਕੀਤੀ ਗਈ ਹੈ।" ਮੁਲਜ਼ਮ ਫ਼ਰਾਰ ਹੋਣ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।