Viral Video: ਜਲੰਧਰ ਦੇ ਬਾਜ਼ਾਰ 'ਚ ਵਿਦੇਸ਼ੀ ਜੋੜੀ ਦੀ ਚਰਚਾ, ਗੋਰਾ ਬਣਿਆ ਰਿਕਸ਼ਾਵਾਲਾ

ਕੁਝ ਦਿਨ ਪਹਿਲਾ ਜਲੰਧਰ ਦੇ ਮਸ਼ਹੂਰ ਬਾਜ਼ਾਰ ਦੀਆਂ ਗਲੀਆਂ 'ਚ ਇੱਹ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ 'ਚ ਇੱਕ ਵਿਦੇਸ਼ੀ ਜੋੜਾ ਕਾਫੀ ਚਰਚਾ 'ਚ ਆ ਗਿਆ। ਵਾਇਰਲ ਹੋਈ ਇੱਕ ਵੀਡੀਓ 'ਚ ਇੱਕ ਵਿਦੇਸ਼ੀ ਜੋੜੇ ਵਿੱਚੋ ਗੋਰੀ ਨੂੰ ਰਿਕਸ਼ਾ ਦੀ ਸਵਾਰੀ ਕਰਦਿਆਂ ਦੇਖਿਆ ਗਿਆ...

ਕੁਝ ਦਿਨ ਪਹਿਲਾ ਜਲੰਧਰ ਦੇ ਮਸ਼ਹੂਰ ਬਾਜ਼ਾਰ ਦੀਆਂ ਗਲੀਆਂ 'ਚ ਇੱਹ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ 'ਚ ਇੱਕ ਵਿਦੇਸ਼ੀ ਜੋੜਾ ਕਾਫੀ ਚਰਚਾ 'ਚ ਆ ਗਿਆ। ਵਾਇਰਲ ਹੋਈ ਇੱਕ ਵੀਡੀਓ 'ਚ ਇੱਕ ਵਿਦੇਸ਼ੀ ਜੋੜੇ ਵਿੱਚੋ ਗੋਰੀ ਨੂੰ ਰਿਕਸ਼ਾ ਦੀ ਸਵਾਰੀ ਕਰਦਿਆਂ ਦੇਖਿਆ ਗਿਆ ਪਰ ਇਸ ਰਿਕਸ਼ਾਂ ਨੂੰ ਹੋਰ ਕੋਈ ਨਹੀਂ ਬਲਕਿ ਇੱਕ ਗੋਰਾ ਹੀ ਚਲਾ ਰਿਹਾ ਸੀ। ਜਿਨ੍ਹਾਂ ਨੂੰ ਦੇਖ ਕੇ ਸਾਰੇ ਬਾਜ਼ਾਰ 'ਚ ਚਰਚਾ ਹੋਣ ਲੱਗੀ ਤੇ ਲੋਕ ਉਨ੍ਹਾਂ ਦੀ ਵੀਡੀਓ ਬਣਾਉਣ ਲੱਗੇ।


ਇਸ ਵਾਇਰਲ ਵੀਡੀਓ 'ਚ ਸਾਹਮਣੇ ਆਇਆ ਕਿ ਇਹ ਵਿਦੇਸ਼ੀ ਜੋੜਾ ਜਲੰਧਰ 'ਚ ਕਿਸੇ ਨੂੰ ਮਿਲਣ ਆਇਆ ਸੀ। ਕੁਝ ਦਿਨ ਪਹਿਲਾ ਜਦੋਂ ਇੱਹ ਜਲੰਧਰ ਦੇ ਇੱਕ ਮਸ਼ਹੂਰ ਬਾਜ਼ਾਰ 'ਚ ਖਰੀਦਦਾਰੀ ਕਰਨ ਗਏ ਤਾਂ ਉਨ੍ਹਾਂ ਨੇ ਇੱਕ ਰਿਕਸ਼ਾ ਚਾਲਕ ਨੂੰ ਆਪਣੇ ਕੋਲ ਬੁਲਾਇਆ। ਇੱਕ ਬਜ਼ੁਰਗ ਰਿਕਸ਼ਾ ਚਾਲਕ ਉਸ ਕੋਲ ਆਇਆ। ਇਸ ਤੋਂ ਬਾਅਦ ਵਿਦੇਸ਼ ਤੋਂ ਆਏ ਵਿਅਕਤੀ ਨੇ ਰਿਕਸ਼ਾ ਚਾਲਕ ਨੂੰ ਬੇਨਤੀ ਕੀਤੀ ਕਿ ਉਹ ਰਿਕਸ਼ਾ ਚਲਾਉਣਾ ਚਾਹੁੰਦਾ ਹੈ। ਪਹਿਲਾਂ ਤਾਂ ਬਜ਼ੁਰਗ ਨੇ ਮਨਾ ਕਰ ਦਿੱਤਾ ਪਰ ਉਹ ਵਿਅਕਤੀ ਦੀ ਜਿੱਦ ਅੱਗੇ ਉਸ ਨੂੰ ਝੁਕਣਾ ਪਿਆ। ਬਾਅਦ 'ਚ ਉਸ ਵਿਅਕਤੀ ਨੇ ਰਿਕਸ਼ਾ ਚਾਲਕ ਨੂੰ ਆਪਣੀ ਪਤਨੀ ਨਾਲ ਪਿੱਛਲੀ ਸੀਟ 'ਤੇ ਬਿਠਾ ਲਿਆ ਅਤੇ ਖੁਦ ਰਿਕਸ਼ਾ ਚਲਾ ਕੇ ਸ਼ਹਿਰ 'ਚ ਘੁੰਮਾਇਆ।


ਵਿਦੇਸ਼ਾਂ ਤੋਂ ਆਏ ਇਸ ਜੋੜੇ ਨੂੰ ਲੋਕਾਂ ਨੇ ਆਪਣੇ ਮੋਬਾਈਲ ਫੋਨ ਕੈਮਰਿਆਂ ਵਿੱਚ ਕੈਦ ਕਰ ਲਿਆ। ਇਸ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਰਿਕਸ਼ਾ ਚਾਲਕ ਰਤਨ ਲਾਲ ਨੇ ਦੱਸਿਆ ਕਿ ਜਦੋਂ ਉਹ ਆਪਣੇ ਰਿਕਸ਼ੇ ਨਾਲ ਸਵਾਰੀ ਲਈ ਬਾਜ਼ਾਰ ਵਿੱਚ ਪੈਦਲ ਜਾ ਰਿਹਾ ਸੀ ਤਾਂ ਇੱਕ ਵਿਦੇਸ਼ੀ ਜੋੜੇ ਨੇ ਮੈਨੂੰ ਰੋਕ ਲਿਆ ਅਤੇ ਰਿਕਸ਼ਾ ’ਤੇ ਬੈਠ ਗਿਆ। ਇਸ ਬਾਰੇ ਬੋਲਦਿਆਂ ਰਿਕਸ਼ਾ ਮਾਲਕ ਰਤਨ ਲਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜੇਕਰ ਕਿਸੇ ਗੱਡੀ ਵਿੱਚ ਰਿਕਸ਼ੇ ਦਾ ਟਾਇਰ ਵੱਜ ਜਾਵੇ ਤਾਂ ਲੋਕ ਗਾਲ੍ਹਾਂ ਕੱਢਦੇ ਹਨ ਪਰ ਇਸ ਪਰਦੇਸੀ ਨੇ ਮੈਨੂੰ ਬਜ਼ਾਰਾਂ ਵਿੱਚਰਿਕਸ਼ਾ ਦੀ ਸਵਾਰੀ ਕਰਵਾਈ, ਨਾਲ ਬਿਠਾਇਆ ਅਤੇ ਨਾਲ ਹੀ ਪੈਸੇ ਵੀ ਦਿੱਤੇ।

Get the latest update about jaaldnhar viral video, check out more about ricksaw viral video

Like us on Facebook or follow us on Twitter for more updates.